ਵਿਗੜੇ ਦੁਆਬੇ ਦੇ ਹਾਲਾਤ… ਜਲੰਧਰ ‘ਚ ਵੱਡੀ ਲੁੱ+ਟ ਤੇ ਫਗਵਾੜਾ ‘ਚ ਚੱਲੀਆਂ ਗੋ+ਲ਼ੀਆਂ

ਵਿਗੜੇ ਦੁਆਬੇ ਦੇ ਹਾਲਾਤ… ਜਲੰਧਰ ‘ਚ ਵੱਡੀ ਲੁੱ+ਟ ਤੇ ਫਗਵਾੜਾ ‘ਚ ਚੱਲੀਆਂ ਗੋ+ਲ਼ੀਆਂ

ਵੀਓਪੀ ਬਿਊਰੋ – ਪੰਜਾਬ ਦੇ ਹਾਲਾਤ ਆਏ ਦਿਨ ਵਿਗੜਦੇ ਹੀ ਜਾ ਰਹੇ ਹਨ। ਦੁਆਬੇ ਦੇ ਅਹਿਮ ਸ਼ਹਿਰ ਜਲੰਧਰ ਤੇ ਫਗਵਾੜਾ ਤੋਂ ਖ਼ਬਰ ਹੈ, ਜਿੱਥੇ ਇੱਕ ਜਗ੍ਹਾ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਉੱਥੇ ਹੀ ਇੱਕ ਜਗ੍ਹਾ ਗੋਲੀਬਾਰੀ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।

ਪਹਿਲੇ ਮਾਮਲੇ ਵਿੱਚ ਜਲੰਧਰ ਦੇ ਬਾਬੂ ਲਾਭ ਸਿੰਘ ਨਗਰ ਵਿੱਚ ਪੈਂਦੀ ਬੱਬਰ ਜਿਊਲਰ ਦੁਕਾਨ ‘ਤੇ ਬੀਤੀ ਦੇਰ ਰਾਤ ਤਕਰੀਬਨ ਸਾਢੇ ਤਿੰਨ ਵਜੇ 12 ਤੋਂ 13 ਲੁਟੇਰਿਆਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੁਕਾਨਦਾਰ ਮੁਤਾਬਕ ਦੁਕਾਨ ਵਿੱਚੋਂ ਵੀ ਕਿਲੋ ਚਾਂਦੀ ਅਤੇ ਚਾਰ ਤੋਂ ਪੰਜ ਤੋਲੇ ਸੋਨਾ ਲੁਟੇਰੇ ਚੋਰੀ ਕਰਕੇ ਲੈ ਗਏ ਦੁਕਾਨਦਾਰ ਮੁਤਾਬਕ 70 ਤੋਂ 80 ਲੱਖ ਨੁਕਸਾਨ ਹੋਇਆ ਹੈ। ਇਹ ਪੂਰੀ ਚੋਰੀ ਦੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਹਾਲਾਂਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਲੁਟੇਰੇ ਨੂੰ ਜਲਦ ਕਾਬੂ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ।

ਦੂਜੇ ਪਾਸੇ ਫਗਵਾੜਾ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਵਾਰ ਫਿਰ ਤੋਂ ਨੌਜਵਾਨ ਵੱਲੋਂ ਮਮੂਲੀ ਝਗੜੇ ਤੋਂ ਬਾਅਦ ਹਵਾਈ ਫਾਇਰ ਕਰਕੇ ਦਹਿਸ਼ਤ ਫੈਲਾਈ ਗਈ ਹੈ ਪੁਲਿਸ ਵੱਲੋਂ ਮਾਮਲਾ ਦਰਜ ਤਾਂ ਜਰੂਰ ਕਰ ਲਿਆ ਗਿਆ ਹੈ ਪਰ ਦੋਸ਼ੀ ਅਜੇ ਪੁਲਿਸ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਦਰਅਸਲ ਫਗਵਾੜਾ ਦੇ ਪਿੰਡ ਬੋਹਾਨੀ ਵਿਖੇ ਦੁਕਾਨਦਾਰ ਨਾਲ ਨੌਜਵਾਨ ਦਾ ਝਗੜਾ ਹੋਇਆ ਜਿਸ ਤੋਂ ਬਾਅਦ ਨੌਜਵਾਨ ਉਥੋਂ ਚਲਾ ਗਿਆ ਅਤੇ ਕੁਝ ਹੀ ਸਮੇਂ ਬਾਅਦ ਮੁੜ ਕੇ ਵਾਪਸ ਆਇਆ ਜਿਸ ਨੇ ਗਾਲੀ ਗਲੋਚ ਕਰਨ ਤੋਂ ਬਾਅਦ ਹਵਾਈ ਫਾਇਰ ਕੀਤੇ ਇਸ ਸਬੰਧੀ ਥਾਣਾ ਰਾਵਲਪਿੰਡੀ ਦੇ ਐਸ ਐਚ ਓ ਮੇਜਰ ਸਿੰਘ ਨੇ ਕਿਹਾ ਪੁਲਿਸ ਨੇ ਸੁਖਵਿੰਦਰ ਸਿੰਘ ਦੇ ਬਿਆਨਾ ਤੇ ਦੋਸ਼ੀ ਹਰਵਿੰਦਰ ਸਿੰਘ ਲਾਡੀ ਵਾਸੀ ਪਿੰਡ ਨੰਗਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ ਅਤੇ ਲੜਾਈ ਦੀ ਵਜ੍ਹਾ ਜਾਂ ਗੋਲੀ ਚਲਾਉਣ ਦੀ ਵਜ੍ਹਾ ਕੀ ਰਹੀ ਇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

error: Content is protected !!