15 ਦਿਨ ਪਹਿਲਾਂ ਰੱਖੀ ਨੇਪਾਲੀ ਔਰਤ ਨੇ ਚੋਰੀ ਕੀਤਾ 50 ਤੋਲੇ ਸੋਨਾ
ਲੁਧਿਆਣਾ (ਵੀਓਪੀ ਬਿਊਰੋ) ਘਰ ਦੇ ਕੰਮ ਕਰਨ ਲਈ ਰੱਖੀ ਇੱਕ ਨੇਪਾਲੀ ਔਰਤ ਨੇ ਹੀ ਮਾਲਕਾਂ ਦਾ ਵਿਸ਼ਵਾਸ ਤੋੜਿਆ ਅਤੇ ਘਰ ਵਿੱਚ ਚੋਰੀ ਕਰ ਲਈ। ਇਹ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ, ਜਿੱਥੇ 15 ਦਿਨ ਪਹਿਲੋਂ ਰੱਖੀ ਨੇਪਾਲੀ ਨੌਕਰਾਣੀ ਨੇ ਖਾਣੇ ਵਿੱਚ ਨਸ਼ੀਲੀ ਵਸਤੂ ਦੇ ਕੇ ਡਰਾਈਵਰ ਨੂੰ ਬੇਹੋਸ਼ ਕਰ ਦਿੱਤਾ ਅਤੇ ਘਰ ‘ਚੋਂ 50 ਤੋਲੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਲੁੱਟ ਕੇ ਰਫੂ ਚੱਕਰ ਹੋ ਗਈ।
ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਸਰਾਭਾ ਨਗਰ ਦੇ ਐਚ 43 ਦੇ ਰਹਿਣ ਵਾਲੇ ਰਵਨੀਤ ਸਿੰਘ ਦੀ ਸ਼ਿਕਾਇਤ ‘ਤੇ ਨੇਪਾਲੀ ਨੌਕਰਾਣੀ ਪਾਰਵਤੀ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

