ਭਾਰਤ ਪਾਕਿਸਤਾਨ ਨੂੰ ਹਰਾ ਕੇ ਪੁੱਜਾ Under 19 World Cup ਦੇ ਸੇਮੀਫ਼ਾਇਨਲ ‘ਚ, ਪੰਜਾਬ ਦੇ ਪੁੱਤ ਵਿਹਾਨ ਮਲਹੋਤਰਾ ਨੇ ਕੀਤਾ ਵਧੀਆ ਪ੍ਰਦਰਸ਼ਨ

ਪਟਿਆਲਾ (ਪ੍ਰਥਮ ਕੇਸਰ) ਜਿੰਮਾਬਵੇ ‘ਚ ਚੱਲ ਰਹੇ ਅੰਡਰ 19 ਵਰਲਡ ਕੱਪ ਦੇ ਸੁਪਰ ਸਿਕਸ ਮੁਕਾਬਲੇ ‘ਚ ਭਾਰਤ ਨੇ ਫਿਰ ਤੋਂ ਪਾਕਿਸਤਾਨ ਨੂੰ ਹਰਾ ਕੇ ਸੈਮੀ ਫਾਈਨਲ ‘ਚ ਜਗਹਾ ਬਣਾ ਲਈ। ਭਾਰਤ ਨੇ ਪਹਿਲਾਂ ਖੇਲਦੇ ਹੋਏ 50 ਓਵਰਾਂ ਦੇ ਵਿੱਚ 252 ਰਨ ਬਣਾਏ। ਜਿਸ ਤੋਂ ਬਾਅਦ ਪਾਕਿਸਤਾਨ ਦੀ ਸਾਰੀ ਟੀਮ 194 ਦੌੜਾਂ ‘ਤੇ ਸਿਮਟ ਗਈ ਅਤੇ ਪਾਕਿਸਤਾਨ ਨੂੰ 58 ਰਨ ਦੀ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ।

ਇਸ ਮੈਚ ‘ਚ ਪੰਜਾਬ ਦੇ ਪੁੱਤ ਵਿਹਾਨ ਮਲਹੋਤਰਾ ਜੋ ਕਿ ਪਟਿਆਲਾ ਦਾ ਰਹਿਣ ਵਾਲਾ ਹੈ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 21 ਰਨ ਬਣਾਏ ਇੱਕ ਵਿਕਟ ਲਈ ਅਤੇ ਦੋ ਅਹਿਮ ਕੈਚ ਫੜੇ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਸ਼ੁਰੂਆਤ ‘ਚ ਹੀ ਭਾਰਤ ਦੀਆਂ ਤਿੰਨ ਵਿਕਟਾਂ ਗਿਰ ਗਈਆਂ। ਜਿਸ ਤੋਂ ਬਾਅਦ ਵਿਹਾਨ ਮਲਹੋਤਰਾ ਅਤੇ ਵੇਦਾਂਤ ਤ੍ਰਿਵੇਦੀ ਨੇ 62 ਰਨ ਜੋੜੇ ਅਤੇ ਵਿਹਾਨ ਮਲਹੋਤਰਾ 21 ਰਨ ਬਣਾ ਕੇ ਆਊਟ ਹੋ ਗਿਆ| ਉਸ ਤੋਂ ਬਾਅਦ ਤਾਬੜ-ਤੋੜ ਬੈਟਿੰਗ ਕਰਦਿਆਂ ਹੋਇਆ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ 253 ਰਨ ਦਾ ਟਾਰਗੇਟ ਦਿੱਤਾ।

ਪਾਕਿਸਤਾਨ ਦੀ ਸ਼ੁਰੂਆਤ ਵਧੀਆ ਰਹੀ ਪਰ ਭਾਰਤ ਦੇ ਕਪਤਾਨ ਆਯੁਸ਼ ਮਾਤਰੇ ਅਤੇ ਵਿਹਾਨ ਮਲਹੋਤਰਾ ਦੀ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਦੀ ਪਾਰੀ ਲੜਖੜਾ ਗਈ| ਇਸ ਦੌਰਾਨ ਆਯੂਸ਼ ਮਾਤਰੇ ਨੇ ਤਿੰਨ ਵਿਕਟਾਂ ਅਤੇ ਵਿਹਾਨ ਮਲਹੋਤਰਾ ਨੇ ਇੱਕ ਵਿਕਟ ਲਈ। ਇਸ ਦੇ ਨਾਲ ਹੀ ਵਿਹਾਨ ਮਲਹੋਤਰਾ ਨੇ ਦੋ ਅਹਿਮ ਕੈਚ ਵੀ ਪਕੜੇ ਅਤੇ ਭਾਰਤ ਨੂੰ ਜਿੱਤ ਦਿਲਾਈ।

ਵਿਹਾਨ ਮਲਹੋਤਰਾ ਦੇ ਪਟਿਆਲਾ ਸਥਿਤ ਘਰ ਦੇ ਵਿੱਚ ਉਸ ਦੇ ਪਿਤਾ ਮਨੋਜ ਮਲਹੋਤਰਾ, ਮਾਤਾ ਡਾਕਟਰ ਪੂਨਮ ਮਲਹੋਤਰਾ ਅਤੇ ਵੱਡੀ ਭੈਣ ਭਾਵਿਕਾ ਮਲਹੋਤਰਾ ਨੇ ਭਾਰਤ ਦੀ ਜਿੱਤ ‘ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਜਿੱਤ ਦਾ ਜਸ਼ਨ ਮਨਾਇਆ।

ਇਸ ਮੌਕੇ ਵਿਹਾਨ ਦੇ ਪਿਤਾ ਮਨੋਜ ਮਲਹੋਤਰਾ ਅਤੇ ਮਾਂ ਪੂਜਾ ਮਲਹੋਤਰਾ ਨੇ ਕਿਹਾ ਕਿ ਪਾਕਿਸਤਾਨ ਨੂੰ ਹਰਾਉਣਾ ਇੱਕ ਵੱਡੀ ਗੱਲ ਹੈ। ਅਗਲਾ ਸੈਮੀਫਾਈਨਲ ਮੈਚ ਅਫਗਾਨਿਸਤਾਨ ਨਾਲ ਹੈ ਅਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਭਾਰਤੀ ਟੀਮ ਉਸਨੂੰ ਹਰਾ ਕੇ ਫਾਈਨਲ ‘ਚ ਪਹੁੰਚ ਜਾਏਗੀ।

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਭਾਰਤ ਨੇ ਚਾਰ ਮੈਚ ਖੇਲੇ ਹਨ ਅਤੇ ਚਾਰਾਂ ਮੈਚਾਂ ‘ਚ ਜਿੱਤ ਪ੍ਰਾਪਤ ਕੀਤੀ ਹੈ। ਭਾਰਤੀ ਪ੍ਰਸ਼ੰਸਕਾਂ ਨੂੰ ਪੂਰਾ ਯਕੀਨ ਹੈ ਕਿ ਟੀਮ ਆਪਣੀ ਜਿੱਤ ਦਾ ਸਫਰ ਬਰਕਰਾਰ ਰੱਖਦੇ ਹੋਏ ਵਰਲਡ ਕੱਪ ਵੀ ਆਪਣੇ ਨਾਮ ਕਰੇਗੀ।

error: Content is protected !!