ਪਤੰਗ ਲੁੱਟਦੇ ਟਰੇਨ ਦੀ ਲਪੇਟ ‘ਚ ਆਏ 2 ਮਾਸੂਮ

ਮੋਹਾਲੀ (ਵੀਓਪੀ ਬਿਊਰੋ) ਬਸੰਤ ਦੇ ਮੌਸਮ ਵਿੱਚ ਬੱਚੇ ਖੂਬ ਪਤੰਗ ਉਡਾਉਂਦੇ ਹਨ, ਪਰ ਇਸ ਦੌਰਾਨ ਕਈ ਵਾਰ ਮੰਦਭਾਗੇ ਹਾਦਸੇ ਵੀ ਵਾਪਰ ਜਾਂਦੇ ਹਨ। ਇਸੇ ਦੌਰਾਨ ਚਾਇਨਾ ਡੋਰ ਦਾ ਵੀ ਕਹਿਰ ਹੈ। ਪਤੰਗ ਦੇ ਉਤਸ਼ਾਹ ਨਾਲ ਹੀ ਇਕ ਮੰਦਭਾਗਾ ਹਾਦਸਾ ਵਾਪਰਿਆ ਹੈ ਮੋਹਾਲੀ ਦੇ ਬਲਟਾਣਾ , ਜਿੱਥੇ ਪਤੰਗ ਲੁੱਟਣ ਦੀ ਕੋਸ਼ਿਸ਼ ਕਰਦੇ ਸਮੇਂ ਦੋ ਬੱਚੇ ਰੇਲਗੱਡੀ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਮੌਕੇ ‘ਤੇ ਹੀ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।
ਐਤਵਾਰ ਸ਼ਾਮ 6 ਵਜੇ ਦੇ ਕਰੀਬ ਬਾਲਟਾਣਾ ਗੇਟ ਨੇੜੇ ਰੇਲਵੇ ਪਟੜੀਆਂ ‘ਤੇ ਪਤੰਗ ਖੋਹ ਰਹੇ ਦੋ ਨਾਬਾਲਗ ਬੱਚਿਆਂ ਨੂੰ ਇੱਕ ਯਾਤਰੀ ਰੇਲਗੱਡੀ ਨੇ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਹਰਮਿਲਾਪ ਨਗਰ ਕਲੋਨੀ ਨੇੜੇ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਜੀਆਰਪੀ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕਾਂ ਦੀ ਪਛਾਣ 14 ਸਾਲਾ ਸ਼ਿਵਮ ਅਤੇ 10 ਸਾਲਾ ਆਰੂਸ਼ ਕੁਮਾਰ ਵਜੋਂ ਹੋਈ ਹੈ।

