Skip to content
Sunday, April 19, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
January
29
ਪਾਕਿਸਤਾਨ ਵੱਲੋਂ ਸੁੱਟੇ ਗਏ 200 ਕਰੋੜ ਦੇ ਨਸ਼ੇ ਤੇ ਹਥਿਆਰ, ਪੰਜਾਬ ਪੁਲਿਸ ਨੇ ਫੜੇ, ਮੁਲਜ਼ਮ ਭੱਜੇ
Crime
Latest News
National
Punjab
ਪਾਕਿਸਤਾਨ ਵੱਲੋਂ ਸੁੱਟੇ ਗਏ 200 ਕਰੋੜ ਦੇ ਨਸ਼ੇ ਤੇ ਹਥਿਆਰ, ਪੰਜਾਬ ਪੁਲਿਸ ਨੇ ਫੜੇ, ਮੁਲਜ਼ਮ ਭੱਜੇ
January 29, 2026
VOP TV
ਪਾਕਿਸਤਾਨ ਵੱਲੋਂ ਸੁੱਟੇ ਗਏ 200 ਕਰੋੜ ਦੇ ਨਸ਼ੇ ਤੇ ਹਥਿਆਰ, ਪੰਜਾਬ ਪੁਲਿਸ ਨੇ ਫੜੇ, ਮੁਲਜ਼ਮ ਭੱਜੇ
ਵੀਓਪੀ ਬਿਊਰੋ- ਪਾਕਿਸਤਾਨ ਵੱਲੋਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਸ਼ਾ ਹਥਿਆਰ ਪਾਕਿਸਤਾਨ ਵੱਲੋਂ ਪੰਜਾਬ ਵਿੱਚ ਭੇਜੇ ਜਾਂਦੇ ਹਨ ਅਤੇ ਫਿਰ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਓਠੀਆਂ ਤੋਂ 200 ਕਰੋੜ ਤੋਂ ਵਧੇਰੇ ਦੀ ਹੈਰੋਇਨ ਅਤੇ ਹੈਂਡ ਗਰਨੇਡ ਬਰਾਮਦ ਹੋਏ ਹਨ। ਦੇਰ ਰਾਤ ਪਾਕਿਸਤਾਨ ਤੋਂ ਆਈ ਕਰੀਬ 40 ਕਿੱਲੋ ਤੋਂ ਵੱਧ ਹੈਰੋਇਨ, 4 ਹੈੰਡ ਗ੍ਰਨੇਡ ਅਤੇ 1 ਪਿਸਤੌਲ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਡਰੋਨ ਦੇ ਜਰੀਏ ਪਾਕਿਸਤਾਨ ਤੋਂ ਕਾਲੇ ਪੈਕਟਾ ਵਿੱਚ ਪੈਕ ਹੋ ਕੇ ਇਹ ਸਮਾਨ ਆਇਆ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਮੋਟਰਸਾਈਕਲ ਉੱਪਰ ਇਹ ਸਮਾਨ ਲੈ ਕੇ ਕੁਝ ਨੌਜਵਾਨ ਜਾ ਰਹੇ ਸੀ। ਰਾਤ ਸਮੇਂ ਪਿੰਡ ਵਿੱਚ ਬਣ ਰਹੀ ਨਵੀ ਸੜਕ ਦੌਰਾਨ ਜਦੋਂ ਉਹਨਾਂ ਨੂੰ ਸੜਕ ਉੱਪਰ ਜਾਣ ਤੋਂ ਰੋਕਿਆ ਤਾਂ ਡਰ ਦੇ ਮਾਹੌਲ ਵਿੱਚ ਉਹ ਮੋਟਰਸਾਈਕਲ ਛੱਡ ਕੇ ਭੱਜ ਗਏ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਦੇਰ ਰਾਤ ਹੀ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਵੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਸਰਕਾਰ ਪੈਸੇ ਇਕੱਠੇ ਕਰਨ ‘ਤੇ ਲੱਗੀ : MP ਚੰਨੀ
ਦਵਾਈ ਲੈਣ ਜਾਂਦੇ ਪਤੀ-ਪਤਨੀ ਤੇ ਧੀ ਨਾਲ ਵਾਪਰਿਆ ਹਾਦਸਾ, ਮਾਂ ਦੀ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us