ਚੰਡੀਗੜ੍ਹ ‘ਚ ਖਿੜਿਆ ਕਮਲ, ਭਾਜਪਾ ਦਾ ਮੇਅਰ ਸੀਟ ‘ਤੇ ਕਬਜ਼ਾ

ਚੰਡੀਗੜ੍ਹ ‘ਚ ਖਿੜਿਆ ਕਮਲ, ਭਾਜਪਾ ਦਾ ਮੇਅਰ ਸੀਟ ‘ਤੇ ਕਬਜ਼ਾ

ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਵਿੱਚ ਭਾਜਪਾ ਦਾ ਕਮਲ ਖਿੜ ਗਿਆ ਹੈ, ਕਾਂਗਰਸ ਅਤੇ ਆਪ ਦਾ ਸਫਾਇਆ ਕਰ ਕੇ ਭਾਜਪਾ ਦੇ ਉਮੀਦਵਾਰ ਨੇ ਮੇਅਰ ਦੀ ਕੁਰਸੀ ‘ਤੇ ਕਬਜ਼ਾ ਕਰ ਲਿਆ ਹੈ। ਭਾਜਪਾ ਦੇ ਸੌਰਭ ਜੋਸ਼ੀ ਚੰਡੀਗੜ੍ਹ ਦੇ ਮੇਅਰ ਬਣੇ ਹਨ। ਭਾਜਪਾ ਨੂੰ 18 ਵੋਟਾਂ ਮਿਲੀਆਂ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਨੂੰ 7 ਅਤੇ ‘ਆਪ’ ਦੇ ਉਮੀਦਵਾਰ ਨੂੰ 11 ਵੋਟਾਂ ਮਿਲੀਆਂ। ਇਸ ਦੌਰਾਨ ਦੇਖਿਆ ਜਾਵੇ ਤਾਂ ਜੇਕਰ ਕਾਂਗਰਸ ਤੇ ਆਪ ਮਿਲ ਕੇ ਚੱਲਦੇ ਤਾਂ ਮੁਕਾਬਲਾ ਟੱਕਰ ਦਾ ਹੋ ਸਕਦਾ ਸੀ ਪਰ ਇਨ੍ਹਾਂ ਦੇ ਵੱਖ-ਵੱਖ ਰਸਤੇ ਕਾਰਨ ਭਾਜਪਾ ਨੇ ਇੱਕਤਰਫਾ ਜਿੱਤ ਹਾਸਲ ਕਰ ਲਈ ਹੈ।
ਮੇਅਰ ਦੀ ਚੋਣ ਜਿੱਤਣ ਤੋਂ ਬਾਅਦ, ਸੌਰਭ ਜੋਸ਼ੀ ਭਾਵੁਕ ਹੋ ਗਏ ਅਤੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸਹੀ ਰਸਤੇ ‘ਤੇ ਚੱਲਣ ਲਈ ਕਿਹਾ ਸੀ ਅਤੇ ਸਭ ਕੁਝ ਸੁਧਰ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਤੋਂ ਬਹੁਤ ਜ਼ਿਆਦਾ ਸਮਰਥਨ ਮਿਲਿਆ ਹੈ।

error: Content is protected !!