ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ : ਬੀਬੀ ਭੱਠਲ

ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ : ਬੀਬੀ ਭੱਠਲ

ਲਹਿਰਾਗਾਗਾ (ਵੀਓਪੀ ਬਿਊਰੋ) ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਬੀਤੇ ਦਿਨੀਂ ਇੱਕ ਬਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਤਤਕਾਲੀ ਸਰਕਾਰ ਸਮੇਂ ਦੇ ਅਫਸਰਾਂ ਨੇ ਉਨ੍ਹਾਂ ਨੂੰ ਆਫਰ ਦਿੱਤਾ ਸੀ ਕਿ ਬੱਸਾਂ-ਟਰੇਨਾਂ ਵਿੱਚ ਧਮਾਕੇ ਕਰਵਾਵਾਂਗੇ ਤਾਂ ਤੁਸੀ ਆਪਣੀ ਸਰਕਾਰ ਰਿਪੀਟ ਕਰ ਸਕੋਗੇ। ਆਪਣੇ ਬਿਆਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਇਸ ਸਾਰੇ ਮਾਮਲੇ ‘ਤੇ ਹੀ ਹੁਣ ਬੀਬੀ ਰਜਿੰਦਰ ਕੌਰ ਭੱਠਲ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਬੀਬੀ ਭੱਠਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਜੋ ਹਲਾਤ ਬਣੇ ਹੋਏ ਹਨ, ਉਹ ਬਹੁਤ ਹੀ ਚਿੰਤਾਜਨਕ ਨੇ, ਰੋਜ਼ਾਨਾ ਗੈਂਗਵਾਰ ਵੱਧ ਰਹੀ ਹੈ, ਕਾਰੋਬਾਰੀ, ਕੱਬਡੀ ਖਿਡਾਰੀ ,ਵਪਾਰੀ ਆਦਿ ਸੁਰੱਖਿਅਤ ਨਹੀਂ ਹਨ। ਕਦੇ ਪੁਲਿਸ ਚੌਕੀਆਂ ‘ਤੇ ਬੰਬ ਧਮਾਕੇ ਹੋ ਰਹੇ ਨੇ, ਕਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਤਰ੍ਹਾਂ ਦੇ ਹਾਲਾਤਾਂ ਨੂੰ ਦੇਖਦਿਆਂ ਹੀ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਉਸ ਸਮੇਂ ਵੀ ਅਜਿਹੇ ਹੀ ਹਾਲਾਤ ਸਨ, ਇਸ ਲਈ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਬੀਬੀ ਭੱਠਲ ਨੇ ਆਪਣੇ ਬਿਆਨ ‘ਤੇ ਕਿਹਾ ਕਿ ਉਹ ਸਪੱਸ਼ਟ ਕਰ ਦੇਣਾ ਚਾਹੁੰਦੀ ਹੈ ਕਿ ਜਿਸ ਸਮੇਂ ਦੀ ਉਹ ਗੱਲ ਹੈ, ਉਸ ਸਮੇਂ ਪੰਜਾਬ ‘ਚ ਮਾਹੌਲ ਕੀ ਸੀ, ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ, ਪੰਜਾਬ ਕਾਲੇ ਦੌਰ ‘ਚੋਂ ਹਜੇ ਨਿਕਲ ਹੀ ਰਿਹਾ ਸੀ। ਉਸ ਤਰ੍ਹਾਂ ਦੇ ਹਲਾਤ ਹੀ ਅੱਜ ਬਣਦੇ ਜਾ ਰਹੇ ਹਨ, ਮੈਂ, ਅੱਜ ਦੇ ਹਾਲਾਤਾਂ ਨੂੰ ਵੇਖਦਿਆਂ ਹੋਏ ਪੰਜਾਬ ਦੀ ਬਿਹਤਰੀ ਲਈ ਸਰਕਾਰ ਨੂੰ ਉਦਾਹਰਣ ਦੇਣ ਲਈ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ ਸੀ ਤਾਂ ਜੋ ਪੰਜਾਬ ਵਿੱਚ ਦੁਬਾਰਾ ਕਿਤੇ ਮਾਹੌਲ ਖਰਾਬ ਨਾ ਹੋ ਜਾਏ ਪਰ ਕੁਝ ਸਿਆਸੀ ਵਿਰੋਧੀਆਂ ਅਤੇ ਸਾਡੇ ਸ਼ੁਭਚਿੰਤਕਾਂ ਨੇ ਇਸ ਨੂੰ ਕੋਈ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਦੂਸਰੀ ਗੱਲ ਉਹ ਕਿੱਸਾ ਅੱਜ ਤੋਂ ਤਕਰੀਬਨ 30 ਸਾਲ ਪੁਰਾਣਾ ਹੈ, ਮੇਰੀ ਉਮਰ ਵਿੱਚ ਤਾਂ ਵੈਸੇ ਹੀ ਕੁੱਝ ਚੀਜਾਂ ਯਾਦ ਨਹੀਂ ਰਹਿੰਦੀਆਂ ਅਤੇ ਸ਼ਾਇਦ ਉਹਨਾਂ ਸਮਿਆਂ ਵਿੱਚੋਂ ਬਹੁਤ ਸਾਰੇ ਲੋਕ ਤਾਂ ਦੁਨੀਆਂ ‘ਚ ਹੀ ਨਾ ਹੋਣ ਪਰ ਜ਼ਰੂਰੀ ਗੱਲ ਇਹ ਹੈ ਕੇ ਸੂਬੇ ਦਾ ਮੁਖੀ, CM ਹੋਣ ਦੇ ਨਾਤੇ ਮੇਰਾ ਜੋ ਫਰਜ਼ ਬਣਦਾ ਸੀ ਮੈਂ ਉਹ ਬਾਖੂਬੀ ਨਿਭਾਇਆ। ਜੋ ਵੀ ਸੁਰੱਖਿਅਤ ਕਦਮ (preventive steps) ਅਤੇ ਸਾਵਧਾਨੀ ਉਪਾਅ ਲੈਣੇ (precautionary measures) ਜ਼ਰੂਰੀ ਸਨ, ਉਨ੍ਹਾਂ ਨੂੰ ਲੈਂਦਿਆਂ ਹੋਇਆਂ ਪੰਜਾਬ ਵਿੱਚ ਚਿੜੀ ਵੀ ਨਾਂ ਫੜਕਣ ਦੇਣ ਅਤੇ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਚ ਕਾਮਯਾਬੀ ਹਾਸਿਲ ਕੀਤੀ।

error: Content is protected !!