ਜਲੰਧਰ ‘ਚ ਜਿਮੀਂਦਾਰ ਨੇ ਗੋ+ਲੀ ਮਾਰ ਕੇ ਪ੍ਰਵਾਸੀ ਦਾ ਕੀਤਾ ਕ+ਤਲ

ਜਲੰਧਰ ‘ਚ ਜਿਮੀਂਦਾਰ ਨੇ ਗੋ+ਲੀ ਮਾਰ ਕੇ ਪ੍ਰਵਾਸੀ ਦਾ ਕੀਤਾ ਕ+ਤਲ

ਵੀਓਪੀ ਬਿਊਰੋ – ਜਲੰਧਰ ਜ਼ਿਲ੍ਹੇ ਦੇ ਕਸਬਾ ਜੰਡਿਆਲਾ ਮੰਜਕੀ ਨੇੜੇ ਪੈਂਦੇ ਪਿੰਡ ਘੁੜਕਾ ਵਿੱਚ ਇੱਕ ਜਿਮੀਂਦਾਰ ਨੇ ਪਰਵਾਸੀ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਸੀ।

ਮ੍ਰਿਤਕ ਦੀ ਪਛਾਣ ਮਨੋਜ ਕੁਮਾਰ ਪੁੱਤਰ ਗਣੇਸ਼ ਕੁਮਾਰ ਵਾਸੀ ਮੋਤੀਹਾਰੀ, ਬਿਹਾਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਫਿਲੌਰ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!