Monday, July 13, 2026
spot_imgspot_imgspot_imgspot_img
HomeLatest NewsJalandhar-Moga Highway ‘ਤੇ ਸੜਕ ਹਾਦਸਾ, ਟਰੈਕਟਰ-ਟਰਾਲੀ ਨਾਲ ਟਕਰਾਉਣ ਤੋਂ ਬਾਅਦ ਦੋ ਨੌਜਵਾਨਾਂ...

Jalandhar-Moga Highway ‘ਤੇ ਸੜਕ ਹਾਦਸਾ, ਟਰੈਕਟਰ-ਟਰਾਲੀ ਨਾਲ ਟਕਰਾਉਣ ਤੋਂ ਬਾਅਦ ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਆਪਣਾ ਸੰਤੁਲਨ ਗੁਆ ​​ਬੈਠਾ, ਤੇ ਤਿੰਨੋਂ ਨੌਜਵਾਨ ਸੜਕ ‘ਤੇ ਡਿੱਗ ਪਏ।

ਜਲੰਧਰ-ਮੋਗਾ ਰਾਸ਼ਟਰੀ ਰਾਜਮਾਰਗ ‘ਤੇ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਲਦੜਾਂ ਬੱਸ ਸਟਾਪ ਨੇੜੇ ਹੋਏ ਇੱਕ ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਇੱਕ ਟਰੈਕਟਰ-ਟਰਾਲੀ ਚਾਲਕ ਦੀ ਲਾਪਰਵਾਹੀ ਨਾਲ ਹੋਇਆ। ਤਿੰਨੋਂ ਨੌਜਵਾਨ ਕਬੱਡੀ ਖਿਡਾਰੀ ਸਨ। ਉਹ ਮਲਸੀਆਂ ਵਾਲੇ ਪਾਸੇ ਤੋਂ ਮੋਟਰਸਾਈਕਲ ‘ਤੇ ਆ ਰਹੇ ਰਹੇ ਸਨ। ਲਦੜਾਂ ਬੱਸ ਸਟਾਪ ‘ਤੇ ਝੋਨੇ ਦੀ ਪਰਾਲੀ ਨਾਲ ਭਰੀ ਇੱਕ ਟਰੈਕਟਰ-ਟਰਾਲੀ ਖੜੀ ਸੀ। ਡਰਾਈਵਰ ਨੇ ਅਚਾਨਕ ਟਰੈਕਟਰ-ਟਰਾਲੀ ਨੂੰ ਬਿਨਾਂ ਪਿੱਛੇ ਜਾਂਚ ਕੀਤੇ ਸੜਕ ‘ਤੇ ਸੜਕ ‘ਤੇ ਲੈ ਆਂਦਾ। ਪਿੱਛੇ ਤੋਂ ਆ ਰਿਹਾ ਮੋਟਰਸਾਈਕਲ ਸਿੱਧਾ ਟਰਾਲੀ ‘ਤੇ ਲੱਦੀ ਪਰਾਲੀ ਨਾਲ ਟਕਰਾ ਗਿਆ।

ਦੋ ਮੌਤਾਂ, ਇੱਕ ਜ਼ਖਮੀ

ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਆਪਣਾ ਸੰਤੁਲਨ ਗੁਆ ​​ਬੈਠਾ, ਤੇ ਤਿੰਨੋਂ ਨੌਜਵਾਨ ਸੜਕ ‘ਤੇ ਡਿੱਗ ਪਏ। ਇਸ ਤੋਂ ਤੁਰੰਤ ਬਾਅਦ ਤਿੰਨੋਂ ਨੌਜਵਾਨ ਉਨ੍ਹਾਂ ਨੂੰ ਪਿੱਛੇ ਤੋਂ ਆ ਰਹੀ ਇੱਕ ਹੋਰ ਟਰਾਲੀ ਦੀ ਲਪੇਟ ‘ਚ ਆ ਗਏ। ਦੋ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤੀਜੇ ਨੂੰ ਗੰਭੀਰ ਸੱਟਾਂ ਲੱਗੀਆਂ।

ਜ਼ਖਮੀ ਨੌਜਵਾਨ ਹਸਪਤਾਲ ‘ਚ ਭਰਤੀ

ਮ੍ਰਿਤਕਾਂ ਦੀ ਪਛਾਣ ਪੰਧੇਰਾ ਪਿੰਡ ਦੇ 16 ਸਾਲਾ ਹਰਜੋਤ ਸਿੰਘ (ਤੀਰਥ ਸਿੰਘ ਦਾ ਪੁੱਤਰ ਅਤੇ 12ਵੀਂ ਜਮਾਤ ਦਾ ਵਿਦਿਆਰਥੀ) ਤੇ ਖਾਨਪੁਰ ਢੱਡਾ ਪਿੰਡ ਦੇ 23 ਸਾਲਾ ਗੁਰਦੀਪ ਸਿੰਘ ਦੀਪਾ (ਅੰਗ੍ਰੇਜ਼ ਸਿੰਘ ਦਾ ਪੁੱਤਰ) ਵਜੋਂ ਹੋਈ ਹੈ। ਗੁਰਦੀਪ ਨੇ ਕੁਝ ਦਿਨਾਂ’ਚ ਯੂਕੇ ਜਾਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ। ਉਨ੍ਹਾਂ ਦਾ ਤੀਜਾ ਦੋਸਤ, ਬਿੱਲਾ ਚਾਉ ਪਿੰਡ ਦਾ 17 ਸਾਲਾ ਹਰਦੀਪ ਸਿੰਘ (ਸਰਬਜੀਤ ਸਿੰਘ ਦਾ ਪੁੱਤਰ) ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਜਲੰਧਰ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਪੀੜਤ ਪਰਿਵਾਰ ਦੇ ਬਿਆਨ ਦੇ ਆਧਾਰ ‘ਤੇ ਅਗਲੀ ਕਾਰਵਾਈ

ਸਥਾਨਕ ਲੋਕਾਂ ਨੇ ਘਟਨਾ ਤੋਂ ਤੁਰੰਤ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਦੋਸ਼ੀ ਟਰੈਕਟਰ ਡਰਾਈਵਰ ਦਾ ਪਿੱਛਾ ਕੀਤਾ ਤੇ ਉਸ ਨੂੰ ਫੜ ਲਿਆ ਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਪਰਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਕੋਦਰ ਦੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰੱਖ ਦਿੱਤਾ ਗਿਆ ਹੈ।
ਦੋਸ਼ੀ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ ਤੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਸਥਾਨਕ ਵਿਧਾਇਕ ਇੰਦਰਜੀਤ ਕੌਰ ਤੁਰੰਤ ਸਿਵਲ ਹਸਪਤਾਲ ਪਹੁੰਚੀ ਤੇ ਪੀੜਤ ਪਰਿਵਾਰਾਂ ਨੂੰ ਦਿਲਾਸਾ ਦਿੱਤਾ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_imgspot_imgspot_imgspot_img

Most Popular

Recent Comments