Friday, September 25, 2026
spot_img
HomeLatest NewsBangkok ‘ਚ ਵੱਡੀ ਤ੍ਰਾਸਦੀ: ਪੱਬ ‘ਚ ਭਿਆਨਕ ਅੱਗ ਲੱਗਣ ਨਾਲ 27 ਲੋਕਾਂ...

Bangkok ‘ਚ ਵੱਡੀ ਤ੍ਰਾਸਦੀ: ਪੱਬ ‘ਚ ਭਿਆਨਕ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ, ਥਾਈ ਪੀਐਮ ਨੇ ਜਤਾਇਆ ਦੁੱਖ

ਥਾਈ ਪ੍ਰਧਾਨ ਮੰਤਰੀ ਅਨੁਤਿਨ ਚਰਨਵੀਰਾਕੁਲ ਨੇ ਮੌਕੇ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ 27 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਬੈਂਕਾਕ ‘ਚ ਇੱਕ ਪੱਬ ‘ਚ ਭਿਆਨਕ ਅੱਗ ਲੱਗ ਗਈ, ਜਿਸ ‘ਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ। ਫਾਇਰਫਾਈਟਰਾਂ ਨੇ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਬਚਾਅ ਕਰਮਚਾਰੀਆਂ ਨੂੰ ਅੱਧੀ ਰਾਤ ਦੇ ਕਰੀਬ ਅੱਗ ਲੱਗਣ ਦੀ ਖ਼ਬਰ ਮਿਲੀ। ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚਣ ਵਾਲਿਆਂ ਦੁਆਰਾ ਔਨਲਾਈਨ ਸਾਂਝੀ ਕੀਤੀ ਗਈ ਫੁਟੇਜ ‘ਚ ਥਾਈ ਰਾਜਧਾਨੀ ‘ਚ ਸਥਿਤ ਪੱਬ ਦੇ ਸਾਹਮਣੇ ਵਾਲੇ ਪ੍ਰਵੇਸ਼ ਦੁਆਰ ਤੋਂ ਭਿਆਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਸਨ ਤੇ ਲੋਕ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਰਨਵੀਰਾਕੁਲ ਨੇ ਘਟਨਾ ਵਾਲੀ ਥਾਂ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ 27 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਫਾਇਰ ਬ੍ਰਿਗੇਟ ਨੇ ਅੱਗ ‘ਤੇ ਕਾਬੂ ਪਾਇਆ

ਅਧਿਕਾਰੀਆਂ ਨੇ ਕਿਹਾ ਕਿ ਅੱਗ ‘ਤੇ ਕਾਬੂ ਪਾਉਣ ‘ਚ ਫਾਇਰਫਾਈਟਰਾਂ ਨੂੰ ਲਗਭਗ ਅੱਧਾ ਘੰਟਾ ਲੱਗਿਆ। ਘਟਨਾ ਤੋਂ ਬਾਅਦ ਲਈਆਂ ਗਈਆਂ ਫੋਟੋਆਂ ‘ਚ ਸੜੀਆਂ ਹੋਈਆਂ ਮੇਜ਼ਾਂ ਤੇ ਕੁਰਸੀਆਂ ਤੇ ਪੱਬ ਦੇ ਨੁਕਸਾਨੇ ਗਏ ਅੰਦਰੂਨੀ ਹਿੱਸੇ ਦਿਖਾਈ ਦੇ ਰਹੇ ਹਨ। ਥਾਈਲੈਂਡ ‘ਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, 2022 ‘ਚ ਦੇਸ਼ ਦੇ ਪੂਰਬ ‘ਚ ਇੱਕ ਮਿਊਜ਼ਿਕ ਪੱਬ ‘ਚ ਅੱਗ ਲੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ ਸੀ।

ਪਹਿਲੇ ਵੀ ਵਾਪਰ ਚੁੱਕੀਆਂ ਅਜਿਹੀਆਂ ਘਟਨਾਵਾਂ

ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ, 1 ਜਨਵਰੀ, 2009 ਨੂੰ ਥਾਈਲੈਂਡ ਦੀ ਰਾਜਧਾਨੀ ‘ਚ ਸੈਂਟੀਕਾ ਨਾਈਟ ਕਲੱਬ’ਚ ਨਵੇਂ ਸਾਲ ਦੇ ਜਸ਼ਨ ਦੌਰਾਨ ਅੱਗ ਲੱਗਣ ਕਾਰਨ 66 ਲੋਕ ਮਾਰੇ ਗਏ ਸਨ ਤੇ 200 ਤੋਂ ਵੱਧ ਜ਼ਖਮੀ ਹੋ ਗਏ ਸਨ। ਇਹ ਅੱਗ ਕਥਿਤ ਤੌਰ ‘ਤੇ ਘਰ ਦੇ ਅੰਦਰ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਕਾਰਨ ਲੱਗੀ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments