Friday, September 25, 2026
spot_img
HomeLatest NewsEngland ਦੀ ਟੈਸਟ ਟੀਮ ਦੇ ਕੋਚ ਬਣਨਗੇ ਰਾਹੁਲ ਦ੍ਰਾਵਿੜ? ਰਿਪੋਰਟ ‘ਚ ਨਾਮ...

England ਦੀ ਟੈਸਟ ਟੀਮ ਦੇ ਕੋਚ ਬਣਨਗੇ ਰਾਹੁਲ ਦ੍ਰਾਵਿੜ? ਰਿਪੋਰਟ ‘ਚ ਨਾਮ ਸ਼ਾਰਟਲਿਸਟ ਹੋਣ ਦਾ ਦਾਅਵਾ

ਰਾਹੁਲ ਦ੍ਰਾਵਿੜ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਇੰਗਲੈਂਡ ਦੇ ਟੈਸਟ ਟੀਮ ਕੋਚ ਦੀ ਦੌੜ ਦਿਲਚਸਪ ਹੋ ਗਈ ਹੈ।

ਕੀ ਰਾਹੁਲ ਦ੍ਰਾਵਿੜ ਇੰਗਲੈਂਡ ਦੀ ਟੈਸਟ ਟੀਮ ਦੇ ਕੋਚ ਬਣਨ ਵਾਲੇ? ਇਹ ਸਵਾਲ ਚੁੱਕਿਆ ਜਾ ਰਿਹਾ ਹੈ, ਕਿਉਂਕਿ ਦ ਟੈਲੀਗ੍ਰਾਫ ਨੇ ਰਿਪੋਰਟ ਦਿੱਤੀ ਹੈ ਕਿ ਉਨ੍ਹਾਂ ਦਾ ਨਾਮ ਦਾਅਵੇਦਾਰਾਂ ‘ਚ ਸ਼ਾਰਟਲਿਸਟ ਕੀਤਾ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਦ੍ਰਾਵਿੜ ਇੰਗਲੈਂਡ ਟੈਸਟ ਕੋਚਿੰਗ ਭੂਮਿਕਾ ਲਈ ਦੌੜ ‘ਚ ਹਨ ਤੇ ਉਨ੍ਹਾਂ ਨੂੰ ਐਂਡੀ ਫਲਾਵਰ ਤੇ ਰਿਚਰਡ ਡਾਸਨ ਵਰਗੇ ਪ੍ਰਮੁੱਖ ਨਾਵਾਂ ਦੇ ਨਾਲ ਸ਼ਾਰਟਲਿਸਟ ਕੀਤਾ ਗਿਆ ਹੈ। ਬ੍ਰੈਂਡਨ ਮੈਕੁਲਮ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇੰਗਲੈਂਡ ਟੈਸਟ ਕੋਚ ਦੀ ਭਾਲ ਸ਼ੁਰੂ ਹੋ ਗਈ।

ਮੈਕੁਲਮ ਦੇ ਜਾਣ ਨਾਲ ਇੰਗਲੈਂਡ ਟੈਸਟ ਕੋਚ ਦੀ ਜਗ੍ਹਾ ਖਾਲੀ

ਨਿਊਜ਼ੀਲੈਂਡ ਵਿਰੁੱਧ ਘਰੇਲੂ ਟੈਸਟ ਸੀਰੀਜ਼ ‘ਚ 1-2 ਦੀ ਹਾਰ ਤੋਂ ਬਾਅਦ ਈਸੀਬੀ ਨੇ ਬ੍ਰੈਂਡਨ ਮੈਕੁਲਮ ਨੂੰ ਟੈਸਟ ਟੀਮ ਦੇ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ। ਹਾਲਾਂਕਿ, ਉਹ ਵਨਡੇ ਤੇ ਟੀ-20 ਫਾਰਮੈਟਾਂ ‘ਚ ਟੀਮ ਨੂੰ ਕੋਚਿੰਗ ਦਿੰਦੇ ਰਹਿਣਗੇ। ਈਸੀਬੀ ਨੇ ਕਿਹਾ ਕਿ ਟੈਸਟ ਫਾਰਮੈਟ ‘ਚ ਮੈਕੁਲਮ ਨੂੰ ਬਦਲਣ ਦਾ ਇਹ ਸਹੀ ਸਮਾਂ ਸੀ, ਜਿਸ ਨਾਲ ਨਵੇਂ ਕੋਚ ਨੂੰ ਅਗਲੇ ਸਾਲ ਦੀ ਐਸ਼ੇਜ਼ ਸੀਰੀਜ਼ ਲਈ ਤਿਆਰੀ ਕਰਨ ਲਈ ਕਾਫ਼ੀ ਸਮਾਂ ਮਿਲੇਗਾ। ਮੈਕੁਲਮ ਨੇ ਚਾਰ ਸਾਲ ਇੰਗਲੈਂਡ ਦੀ ਟੈਸਟ ਟੀਮ ਦੇ ਕੋਚ ਵਜੋਂ ਸੇਵਾ ਨਿਭਾਈ।

ਰਾਹੁਲ ਦ੍ਰਾਵਿੜ ਇੰਗਲੈਂਡ ਦੇ ਕੋਚ ਬਣਨ ਦੇ ਦਾਅਵੇਦਾਰ?

ਦ ਟੈਲੀਗ੍ਰਾਫ ਦੀ ਇੱਕ ਰਿਪੋਰਟ ਦੇ ਅਨੁਸਾਰ, ਕੋਚਿੰਗ ਦੀ ਸਮਝ ਤੇ ਤਜਰਬੇ ਨੂੰ ਦੇਖਦੇ ਹੋਏ, ਰਾਹੁਲ ਦ੍ਰਾਵਿੜ ਇੰਗਲੈਂਡ ਦੀ ਟੈਸਟ ਟੀਮ ਦੇ ਕੋਚ ਬਣਨ ਦੇ ਸਭ ਤੋਂ ਮਜ਼ਬੂਤ ​​ਦਾਅਵੇਦਾਰ ਹਨ। ਦ੍ਰਾਵਿੜ ਦੀ ਕੋਚਿੰਗ ਹੇਠ, ਟੀਮ ਇੰਡੀਆ ਨੇ ਤਿੰਨੋਂ ਫਾਰਮੈਟਾਂ ‘ਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਟੀਮ 2023 ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚੀ ਤੇ ਬਾਅਦ ‘ਚ 2024 ਟੀ-20 ਵਿਸ਼ਵ ਕੱਪ ਚੈਂਪੀਅਨ ਬਣੀ। ਉਨ੍ਹਾਂ ਨੇ ਭਾਰਤੀ ਕ੍ਰਿਕਟ ਦੇ ਭਵਿੱਖ ਨੂੰ ਆਕਾਰ ਦੇਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਫੁੱਲ ਟਾਈਮ ਕੋਚ ਬਣਨ ਦੇ ਮੂਡ ‘ਚ ਨਹੀਂ ਦ੍ਰਾਵਿੜ- ਰਿਪੋਰਟ

ਹਾਲਾਂਕਿ, ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਦ੍ਰਾਵਿੜ ਨੇ ਫੁੱਲ ਟਾਈਮ ਕੋਚ ਬਣਨ ਦੀ ਇੱਛਾ ਨਹੀਂ ਪ੍ਰਗਟ ਕੀਤੀ ਹੈ। ਦ ਟੈਲੀਗ੍ਰਾਫ ਦੇ ਅਨੁਸਾਰ, ਰਾਹੁਲ ਦ੍ਰਾਵਿੜ ਫੁੱਲ ਟਾਈਮ ਕੋਚਿੰਗ ਦੇ ਮੂਡ ‘ਚ ਨਹੀਂ ਹਨ। ਫਿਰ ਵੀ ਇੰਗਲੈਂਡ ਦੀ ਟੈਸਟ ਟੀਮ ਦੇ ਕੋਚ ਦੀ ਭੂਮਿਕਾ, ਉਨ੍ਹਾਂ ਨੂੰ ਘਰ ‘ਚ ਵਧੇਰੇ ਸਮਾਂ ਬਿਤਾਉਣ ਦਾ ਮੌਕਾ ਦੇ ਸਕਦੀ ਹੈ। ਰਿਪੋਰਟ ਅਨੁਸਾਰ, ਈਸੀਬੀ ਦ੍ਰਾਵਿੜ ਦੀਆਂ ਤਰਜੀਹਾਂ ਨੂੰ ਧਿਆਨ ‘ਚ ਰੱਖਦੇ ਹੋਏ ਫੈਸਲਾ ਲੈ ਸਕਦਾ ਹੈ।

ਰਾਹੁਲ ਦ੍ਰਾਵਿੜ ਤੋਂ ਇਲਾਵਾ ਹੋਰ ਨਾਵਾਂ ‘ਤੇ ਵੀ ਵਿਚਾਰ

ਰਾਹੁਲ ਦ੍ਰਾਵਿੜ ਤੋਂ ਇਲਾਵਾ, ਜ਼ਿੰਬਾਬਵੇ ਦੇ ਐਂਡੀ ਫਲਾਵਰ ਕੋਚ ਬਣਨ ਦੀ ਦੌੜ ‘ਚ ਸਭ ਤੋਂ ਅੱਗੇ ਹੈ। ਉਹ ਪਹਿਲਾਂ ਵੀ ਇੰਗਲੈਂਡ ਟੈਸਟ ਟੀਮ ਨੂੰ ਕੋਚਿੰਗ ਦੇ ਚੁੱਕੇ ਹਨ ਤੇ ਟੀਮ ਨੂੰ ਨੰਬਰ ਇੱਕ ਰੈਂਕਿੰਗ ‘ਤੇ ਲੈ ਗਏ ਸਨ। ਫਲਾਵਰ ਤੋਂ ਇਲਾਵਾ ਰਿਚਰਡ ਡਾਸਨ ਵੀ ਟੈਸਟ ਟੀਮ ਦੀ ਕੋਚਿੰਗ ਭੂਮਿਕਾ ਲਈ ਇੱਕ ਦਾਅਵੇਦਾਰ ਹੈ। ਦ ਟੈਲੀਗ੍ਰਾਫ ਦੇ ਅਨੁਸਾਰ ਮਾਈਕ ਹੇਸਨ, ਕੁਮਾਰ ਸੰਗਾਕਾਰਾ, ਐਂਡਰਿਊ ਫਲਿੰਟਾਫ ਤੇ ਸਾਬਕਾ ਆਸਟ੍ਰੇਲੀਆਈ ਕੋਚ ਜਸਟਿਨ ਲੈਂਗਰ ਵਰਗੇ ਨਾਵਾਂ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments