ਕਾਂਗਰਸ ਨੂੰ ਵੱਡਾ ਝਟਕਾ, ਡਿਪਟੀ ਮੇਅਰ ਬੰਟੀ ਨੇ ਭੇਜਿਆ ਅਸਤੀਫਾ ਤੇ ਨਾਲ ਕਈ ਕੌਂਸਲਰ ਵੀ ਕੀਤੇ ਤਿਆਰ, ਚੋਣਾਂ ‘ਚ ਵੀ ਕੀਤਾ ਸੀ ਆਪਣੀ ਹੀ ਪਾਰਟੀ ਦਾ ਵਿਰੋਧ…

ਕਾਂਗਰਸ ਨੂੰ ਵੱਡਾ ਝਟਕਾ, ਡਿਪਟੀ ਮੇਅਰ ਬੰਟੀ ਨੇ ਭੇਜਿਆ ਅਸਤੀਫਾ ਤੇ ਨਾਲ ਕਈ ਕੌਂਸਲਰ ਵੀ ਕੀਤੇ ਤਿਆਰ, ਚੋਣਾਂ ‘ਚ ਵੀ ਕੀਤਾ ਸੀ ਆਪਣੀ ਹੀ ਪਾਰਟੀ ਦਾ ਵਿਰੋਧ…ਪੜ੍ਹੋ ਪੂਰਾ ਅਸਤੀਫਾ

ਵੀਓਪੀ ਬਿਊਰੋ – ਜਲੰਧਰ ਕਾਂਗਰਸ ਨੂੰ ਇਸ ਸਮੇਂ ਕਾਫੀ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਜਲੰਧਰ ਨਗਰ ਨਿਗਮ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਉਹ ਆਪਣੇ ਨਾਲ ਕਈ ਕੌਂਸਲਰਾਂ ਨੂੰ ਵੀ ਕਾਂਗਰਸ ਵਿੱਚੋਂ ਗੁੱਡ ਬਾਏ ਕਹਾ ਸਕਦੇ ਹਨ। ਇਸ ਦੌਰਾਨ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਜਿਵੇਂ-ਜਿਵੇਂ ਹੀ ਨਗਰ ਨਿਗਮ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਟੁੱਟ ਰਹੀ ਹੈ। ਇਸ ਤੋਂ ਪਹਿਲਾਂ ਕੱਲ ਹੁਸ਼ਿਆਰਪੁਰ ਦੇ ਮੇਅਰ ਨੇ ਵੀ ਆਪਣੇ ਸਾਥੀ ਕੌਂਸਲਰਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ।


ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਜਲੰਧਰ ਨਗਰ ਨਿਗਮ ’ਚ ਕਾਂਗਰਸ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਕਿਹਾ ਕਿ ਕਿ ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜ ਦਿੱਤਾ ਹੈ। ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦੇ ਛੱਡ ਦਿੱਤੇ ਹਨ। ਇਸ ਦੌਰਾਨ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਪਾਰਟੀ ਨੇ ਡਿਪਟੀ ਮੇਅਰ ਬੰਟੀ ਦਾ ਅਸਤੀਫਾ ਮਨਜ਼ੂਰ ਕੀਤਾ ਕਰ ਲਿਆ ਹੈ ਜਾਂ ਨਹੀਂ।

ਮਾਨਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ

ਪਿਛਲੇ ਤਕਰੀਬਨ 60 ਸਾਲ ਤੋਂ ਮੇਰਾ ਪੂਰਾ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਦੌਰਾਨ ਮੈਂ ਪਾਰਟੀ ਦੀ ਮਜਬੂਤੀ ਦੇ ਲਈ ਪੂਰੇ ਤਨ-ਮਨ ਦੇ ਨਾਲ ਕੰਮ ਕੀਤਾ ਅਤੇ ਪਾਰਟੀ ਨੇ ਮੈਨੂੰ ਪੂਰਾ ਮਾਨ ਸਨਮਾਨ ਤੇ ਪਿਆਰ ਦਿੱਤਾ। ਅੱਜ ਪਾਰਟੀ ਦੀ ਰੀਡ ਦੀ ਹੱਡੀ ਨੂੰ ਕੁਝ ਵਰਕਰ ਤੇ ਨੇਤਾ ਤੋੜ ਰਹੇ ਹਨ। ਇਹ ਲੋਕ ਪਾਰਟੀ ਨੂੰ ਪੂਰੀ ਤਰ੍ਹਾਂ ਕਮਜੌਰ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਨ੍ਹਾਂ ਵਿਚੋਂ ਪਹਿਲ ਦੇ ਆਧਾਰ ਤੇ ਹੈ ਵੈਸਟ ਹਲਕਾ ਜਲੰਧਰ ਤੋਂ ਸਾਬਕਾ ਐਮ.ਐਲ. ਏ ਸੁਸ਼ੀਲ ਰਿੰਕੂ ਦਾ ਆਪਣੇ ਕਾਰਜਕਾਲ ਦੇ ਦੌਰਾਨ ਇਸ ਦਾ ਘੁਮੰਡ ਸਤਵੇਂ ਅਸਮਾਨ ਤੇ ਸੀ। ਜਦਕਿ ਪਾਰਟੀ ਦੇ ਵਰਕਰਾਂ ਨਾਲ ਇਸ ਨੇ ਕੋਈ ਵੀ ਤਾਲਮੇਲ ਨਹੀਂ ਰੱਖਿਆ। ਜਿਸ ਕਾਰਨ ਜਨਤਾ ਅਤੇ ਵਰਕਰ ਉਸ ਨਾਲ ਨਰਾਜ ਰਹੇ, ਤੇ ਹਾਰ ਦਾ ਸਾਹਮਣਾ ਕਰਨਾ ਪਿਆ ਆਪਣੀ ਹਾਰ ਦੀ ਜੁਮੇਵਾਰੀ ਖੁੱਦ ਲੈਣ ਦੀ ਬਜਾਏ ਇਹ ਨੇਤਾ ਅੱਜ ਪਾਰਟੀ ਨੂੰ ਅੰਦਰੋਂ ਹੀ ਅੰਦਰ ਕਮਜ਼ੋਰ ਕਰਨ ਦੀਆਂ ਸਾਜੀਸ਼ਾਂ ਰੱਚ ਰਿਹਾ ਹੈ ਅਤੇ ਆਮ ਵਰਕਰਾਂ ਨੂੰ ਗੁਮਰਾਹ ਕਰ ਰਿਹਾ ਹੈ। ਆਪਣੇ ਕਾਰਜਕਾਲ ਦੇ ਦੌਰਾਨ ਭ੍ਰਿਸ਼ਟਾਚਾਰ ਅਤੇ ਮਿਲੀ-ਭੁਗਤ ਇਹ ਨੇਤਾ ਅੱਜ ਇਮਾਨਦਾਰ ਵਰਕਰਾਂ ਅਤੇ ਉੱਤੇ ਉਂਗਲੀ ਚੁੱਕ ਰਿਹਾ ਹੈ ਤੇ ਉਹਨਾਂ ਨੂੰ ਪਾਰਟੀ ਵਿਚੋਂ ਕਢਣ ਦੀ ਪੂਰੀ ਮੰਗ ਕਰ ਰਿਹਾ ਹੈ। ਇਸ ਨੇਤਾ ਦੀਆਂ ਮਾੜੀਆਂ ਹਰਕਤਾਂ ਤੋਂ ਮੇਰੇ ਸਮੇਤ ਸੈਂਕੜਾ ਵਰਕਰ ਅੱਜ ਨਿਰਾਸ਼ ਹਨ।ਅੱਜ ਪੰਜਾਬ ਵਿਚ ਪਾਰਟੀ ਦਾ ਇਹ ਹਾਲ ਹੋ ਚੁੱਕਾ ਹੈ ਕਿ ਪਾਰਟੀ ਦੇ ਵਰਕਰਾਂ ਅਤੇ ਨੇਤਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਉੱਤੇ ਪਾਰਟੀ ਦੇ ਹਾਈਕਮਾਨ ਨੂੰ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ। ਮੈਂ ਪਾਰਟੀ ਦੇ ਇਨ੍ਹਾਂ ਅਹੁਦੇਦਾਰਾਂ ਦੀਆਂ ਵਿਚਾਰਧਾਰਾ ਤੋਂ ਦੁੱਖੀ ਹੋ ਕੇ ਪਾਰਟੀ ਤੋਂ ਅਸਤੀਫਾ ਦਿੰਦਾ ਹਾਂ।

ਤੁਹਾਨੂੰ ਦੱਸ ਦੇਇਏ ਕਿ ਇਸ ਤੋਂ ਪਹਿਲਾਂ ਹਰਸਿਮਰਨਜੀਤ ਸਿੰਘ ਬੰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਵੈਸਟ ਤੋਂ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਦਾ ਜੰਮ ਕੇ ਵਿਰੋਧ ਕੀਤਾ ਸੀ ਅਤੇ ਇਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ। ਇਸ ਦੇ ਕਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਰਟੀ ਨੇ ਕਾਰਵਾਈ ਦੀ ਤਿਆਰੀ ਕਰ ਲਈ ਸੀ। ਇਸ ਦੌਰਾਨ ਇਹ ਵੀ ਖਬਰ ਮਿਲ ਰਹੀ ਹੈ ਕਿ ਹਰਸਿਮਰਨਜੀਤ ਸਿੰਘ ਬੰਟੀ ਇਸ ਦੌਰਾਨ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਜਾਂ ਫਿਰ ਭਾਜਪਾ ਦਾ, ਇਹ ਵੀ ਇਕ ਵੱਡਾ ਸਵਾਲ ਖੜਾ ਹੋ ਗਿਆ ਹੈ।

error: Content is protected !!