ਇੰਨੋਕਿਡਸ ਦੇ ਬੱਚਿਆਂ ਨੇ ਚੈਰੇਸ਼ਿੰਗ ਮੌਨਸੂਨ ਦੀਆਂ ਗਤੀਵਿਧੀਆਂ ਵਿੱਚ ਕੀਤੀ ਖੂਬ ਮਸਤੀ

ਇੰਨੋਕਿਡਸ ਦੇ ਬੱਚਿਆਂ ਨੇ ਚੈਰੇਸ਼ਿੰਗ ਮੌਨਸੂਨ ਦੀਆਂ ਗਤੀਵਿਧੀਆਂ ਵਿੱਚ ਕੀਤੀ ਖੂਬ ਮਸਤੀ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਗ੍ਰੀਨ ਮਾਡਲ ਟਾਊਨ,ਲੋਹਾਰਾਂ,ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ) ਵਿੱਚ ਨੰਨ੍ਹੇ-ਮੁੰਨਿਆਂ ਨੇ ਚੈਰੇਸ਼ਿੰਗ ਮੌਨਸੂਨ ਦੀਆਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਖੂਬ ਮਸਤੀ ਕੀਤੀ। ਇਨ੍ਹਾਂ ਗਤੀਵਿਧੀਆਂ ਦਾ ਆਯੋਜਨ ਪੂਰੇ ਹਫਤੇ ਦੇ ਦੌਰਾਨ ਕੀਤਾ ਗਿਆ। ਬੱਚੇ ਆਪਣੇ ਘਰ ਤੋਂ ਰੇਨਕੋਟ ਅਤੇ ਰੰਗ-ਬਿਰੰਗੀਆਂ ਛੱਤਰੀਆਂ ਵੀ ਨਾਲ ਲੈ ਕੇ ਆਏ ਅਤੇ ਉਨ੍ਹਾਂ ਨੇ ਬਰਸਾਤ ਦਾ ਭਰਪੂਰ ਆਨੰਦ ਲਿਆ।ਇੱਕ ਗਤੀਵਿਧੀ ਦੇ ਦੌਰਾਨ ਬੱਚੇ ਪਾਣੀ ਦੀ ਬੂੰਦ, ਇੰਦਰ-ਧਨੁਸ਼,ਬੱਦਲ,ਫੁੱਲ ਆਦਿ ਦੀ ਤਰ੍ਹਾਂ ਕੱਪੜੇ ਪਾ ਕੇ ਆਏ। ਜਮਾਤਾਂ ਵਿੱਚ ਅਧਿਆਪਕਾਵਾਂ ਨੇ ਬੱਚਿਆਂ ਨੂੰ ਸਾਉਣ ਮਹੀਨੇ ਦਾ ਮਹੱਤਵ ਸਮਝਾਇਆ। ਇਸ ਮੌਸਮ ਵਿੱਚ ਖਾਣ ਵਾਲੀਆਂ ਵਸਤੂਆਂ ਜਿਵੇਂ:-ਮਾਲ-ਪੂੜੇ,ਖੀਰ,ਘੇਵਰ,ਪਕੌੜਿਆਂ ਆਦਿ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ।


ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਵਰਖਾ ਰੁੱਤ ਵਿੱਚ ਮਸਤੀ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਕਿਉਂਕਿ ਬਾਰਿਸ਼ ਨਾਲ ਜਗ੍ਹਾ-ਜਗ੍ਹਾ ‘ਤੇ ਖੜ੍ਹੇ ਹੋਣ ਵਾਲੇ ਪਾਣੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ। ਇਸ ਤੋਂ ਬਿਨਾਂ ਬੱਚਿਆਂ ਨੂੰ ਖਾਣ-ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਬਾਹਰ ਦਾ ਖਾਣਾ ਨਹੀਂ ਖਾਣਾ ਚਾਹੀਦਾ। ਇਸ ਮੌਕੇ ਉੱਤੇ ਇੰਨੋਸੈਂਟ ਹਾਰਟਸ ਗਰੁੱਪ ਦੇ ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼ ਸ੍ਰੀਮਤੀ ਸ਼ਰਮੀਲਾ ਨਾਕਰਾ ਨੇ ਦੱਸਿਆ ਕਿ ਸਕੂਲ ਵਿੱਚ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਨੂੰ ਕਰਵਾਉਣ ਦਾ ਉਦੇਸ਼ ਇਹ ਹੈ ਕਿ ਵਰਖਾ ਰੁੱਤ ਵਿੱਚ ਬੱਚੇ ਮਸਤੀ ਦੇ ਨਾਲ-ਨਾਲ ਆਪਣੀ ਸਿਹਤ ਦਾ ਧਿਆਨ ਵੀ ਰੱਖਣ ਅਤੇ ਜੰਕ ਫੂਡ ਵਰਗੇ ਭੋਜਨ ਪਦਾਰਥਾਂ ਦਾ ਸੇਵਨ ਕਰਨ ਤੋਂ ਬੱਚਣ।

error: Content is protected !!