ਪੰਜਾਬ ‘ਚ ਨ+ਸ਼ੇ ਦਾ ਪ੍ਰਕੋਪ, ਪਾਰਕ ‘ਚ ਬੇਹੋਸ਼ ਮਿਲੀਆਂ 2 ਔਰਤਾਂ

ਪੰਜਾਬ ‘ਚ ਨ+ਸ਼ੇ ਦਾ ਪ੍ਰਕੋਪ, ਪਾਰਕ ‘ਚ ਬੇਹੋਸ਼ ਮਿਲੀਆਂ 2 ਔਰਤਾਂ

 

ਮੋਹਾਲੀ (ਵੀਓਪੀ ਬਿਊਰੋ) ਪੰਜਾਬ ਵਿੱਚ ਨਸ਼ਾ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਆਏ ਦਿਨ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਨਸ਼ੇੜੀਆਂ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਯੁੱਧ ਦੀ ਮੁਹਿਮ ਸ਼ੁਰੂ ਕੀਤੀ ਗਈ ਹੈ। ਪਰ ਫਿਰ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਗੱਲ ਕੀਤੀ ਜਾਵੇ ਮੁਹਾਲੀ ਦੀ ਤਾਂ ਹੁਣ ਮੁਹਾਲੀ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿੱਥੇ ਦੋ ਔਰਤਾਂ ਨਸ਼ੇ ਚ ਟੱਲੀ ਹੋ ਕੇ ਘੁੰਮਦੀਆਂ ਨਜ਼ਰ ਆਈਆਂ ਹਨ।


ਮੋਹਾਲੀ ਦੇ ਫੇਜ਼ 6 ਦੇ ਮੈਂਗੋ ਗਾਰਡਨ ਵਿੱਚ ਦੋ ਔਰਤਾਂ ਬੇਹੋਸ਼ ਅਤੇ ਨਸ਼ੇ ਵਿੱਚ ਮਿਲੀਆਂ। ਉਨ੍ਹਾਂ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਹ ਬੋਲ ਨਹੀਂ ਪਾ ਰਹੀਆਂ ਸਨ। ਲੋਕਾਂ ਨੇ ਤੁਰੰਤ ਸਾਬਕਾ ਏਰੀਆ ਕੌਂਸਲਰ ਆਰਪੀ ਸ਼ਰਮਾ ਨੂੰ ਸੂਚਿਤ ਕੀਤਾ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਵੀਰਵਾਰ ਨੂੰ ਵਾਪਰੀ ਹੈ। ਅੱਜ ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

error: Content is protected !!