Wednesday, September 23, 2026
spot_img
HomeLatest Newsਜੰਡਿਆਲਾ ਗੁਰੂ ਮਸ਼ਹੂਰ ਬਲਦੇਵ ਹਲਵਾਈ ਦੀ ਦੁਕਾਨ ਤੇ ਤੜਕਸਾਰ ਚੋਰੀ

ਜੰਡਿਆਲਾ ਗੁਰੂ ਮਸ਼ਹੂਰ ਬਲਦੇਵ ਹਲਵਾਈ ਦੀ ਦੁਕਾਨ ਤੇ ਤੜਕਸਾਰ ਚੋਰੀ

ਜੰਡਿਆਲਾ ਗੁਰੂ 20 ਜੁਲਾਈ (ਵਰਿੰਦਰ ਸਿੰਘ ਮਲਹੋਤਰਾ) ਜੰਡਿਆਲਾ ਗੁਰੂ ਇਲਾਕੇ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਇਸੇ ਲੜੀ ਦੇ ਤਹਿਤ ਅੱਜ ਸਵੇਰੇ ਤੜਕਸਾਰ ਸਾਢੇ ਤਿੰਨ ਵਜੇ ਜੰਡਿਆਲਾ ਗੁਰੂ ਦਰਸ਼ਨੀ ਬਾਜ਼ਾਰ ਵਿੱਚ ਮਸ਼ਹੂਰ ਬਲਦੇਵ ਹਲਵਾਈ ਦੀ ਹੱਟੀ ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਦੁਕਾਨ ਦੇ ਮਾਲਕ ਰਾਜਦੀਪ ਸੈਣੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਬਾਜ਼ਾਰ ਵਿੱਚ ਰੱਖੇ ਚੌਂਕੀਦਾਰ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਦੁਕਾਨ ਦੇ ਦਰਵਾਜ਼ੇ ਖੁੱਲੇ ਹਨ । ਰਾਜਦੀਪ ਸੈਣੀ ਨੇ ਕਿਹਾ ਕਿ ਜਦ ਉਹਨਾਂ ਨੇ ਆਕੇ ਦੁਕਾਨ ਤੇ ਦੇਖਿਆ ਤਾਂ ਗੱਲੇ ਵਿੱਚੋਂ 50 ਤੋਂ 60 ਹਜਾਰ ਦੇ ਕਰੀਬ ਪੈਸੇ ਚੋਰੀ ਹੋਏ ਸਨ ਪਰ ਇਕ ਮਹਿੰਗਾ ਮੋਬਾਇਲ, ਪਿੱਤਲ ਦੇ ਗਲਾਸ ਅਤੇ ਇਕ ਐਨਕ ਉਸੇ ਤਰ੍ਹਾਂ ਓਥੇ ਪਏ ਸਨ ਜਿਨ੍ਹਾਂ ਉਪਰ ਸ਼ਾਇਦ ਚੋਰਾਂ ਦੀ ਨਜਰ ਨਹੀਂ ਪਈ ।

ਇਸ ਸਬੰਧੀ ਉਹਨਾਂ ਨੇ ਸੀਸੀਟੀਵੀ ਵਿੱਚ ਦੇਖਿਆ ਤਾਂ ਦੋ ਚੋਰ ਕਰੀਬ ਸਾਢੇ ਤਿੰਨ ਵਜੇ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਗੱਲੇ ਚੋ ਪੈਸੇ ਕੱਢਕੇ ਅਤੇ ਤਿੰਨਾਂ ਚਾਰ ਮਿੰਟਾਂ ਬਾਅਦ ਹੀ ਵਾਪਸ ਚਲੇ ਗਏ । ਉਹਨਾਂ ਵੱਲੋਂ ਜੰਡਿਆਲਾ ਪੁਲਿਸ ਚੌਂਕੀ ਨੂੰ ਦਰਖਾਸਤ ਤੇ ਦਿੱਤੀ ਗਈ ਹੈ ।

ਚੌਂਕੀ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋ ਅਨਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਆਸ ਪਾਸ ਦੇ ਕੈਮਰੇ ਖੰਗਾਲ ਕੇ ਚੋਰਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ ।

ਚੋਰੀ ਦੀ ਇਸ ਘਟਨਾ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿੱਚ ਚਿੰਤਾ ਦਾ ਮਾਹੌਲ ਹੈ ਅਤੇ ਉਨ੍ਹਾਂ ਨੇ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments