Thursday, September 24, 2026
spot_img
HomeLatest Newsਰੈਲੀ ਦੀਆਂ ਤਿਆਰੀਆਂ ਮੁਕੰਮਲ :-ਪ੍ਰਧਾਨ ਰਾਜਾ ਲਦੇਹ

ਰੈਲੀ ਦੀਆਂ ਤਿਆਰੀਆਂ ਮੁਕੰਮਲ :-ਪ੍ਰਧਾਨ ਰਾਜਾ ਲਦੇਹ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ):- ਹਲਕਾ ਜੰਡਿਆਲਾ ਗੁਰੂ ਵਿਖੇ 23 ਸਤੰਬਰ ਨੂੰ ਹਲਕਾ ਇੰਚਾਰਜ ਸੰਦੀਪ ਸਿੰਘ ਏਆਰ ਦੀ ਅਗਵਾਈ ਹੇਠ ਹੋਣ ਵਾਲੀ ਪੰਜਾਬ ਬਚਾਓ ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੇ ਦੱਸਿਆ ਕੀ ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਮੰਤਰੀ ਤੇ ਮਾਝੇ ਦੇ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਵਿਸੇਸ ਤੌਰ ਤੇ ਸੰਬੋਧਨ ਕਰਨ ਗਏ।

ਪ੍ਰਧਾਨ ਰਾਜਾ ਲਦੇਹ ਨੇ ਕਿਹਾ ਕੀ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀਆਂ ਤੇ ਆਗੂ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਪਿੱਛੇ ਕੋਈ ਦਿਨਾਂ ਤੋਂ ਲਗਾਤਾਰ ਮੀਟਿੰਗਾਂ ਤੇ ਜਨ ਸੰਪਰਕ ਮਹਿਮ ਚਲਾਈ ਜਾ ਰਹੀ ਹੈ। ਵੱਖ-ਵੱਖ ਪੱਧਰਾਂ ਤੇ ਸੌਂਪੀਆਂ ਗਈ ਜਿੰਮੇਵਾਰੀਆਂ ਨੂੰ ਵਰਕਰਾਂ ਵੱਲੋਂ ਪੂਰੀ ਤਨਦੇਹੀ ਤੇ ਅਨੁਸ਼ਾਸਨ ਨਾਲ ਨਿਭਾਇਆ ਜਾ ਰਿਹਾ ਪ੍ਰਧਾਨ ਲਾਦੇਹ ਨੇ ਆਖਿਆ ਕਿ ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ।

ਪਿਛਲੇ ਦਿਨਾਂ ਦੌਰਾਨ ਹੋਈਆ ਮੀਟਿੰਗ ਵਿੱਚ ਵੱਡੀ ਗਿਣਤੀ ਚ ਵਰਕਰਾਂ ਦੀ ਸ਼ਮੂਲੀਅਤ ਰਹੀ ਹੈ ਤੇ ਕਈ ਮੀਟਿੰਗਾਂ ਵਿਡੇ ਇਕੱਠ ਦਾ ਰੂਪ ਧਾਰਦੀਆਂ ਨਜ਼ਰ ਆਈਆਂ ਉਹਨਾਂ ਨੇ ਕਿਹਾ ਇਸ ਤੋਂ ਸਪਸ਼ਟ ਹੈ ਕਿ 23 ਸਤੰਬਰ ਦੇ ਰੈਲੀ ਪ੍ਰਤੀ ਵਰਕਰਾਂ ਵਿੱਚ ਖਾਸ ਉਤਸਾਹ ਹਨ ਉਹਨਾਂ ਦੱਸਿਆ ਕਿ ਰੈਲੀ ਨੂੰ ਸਭ ਦਾ ਲਈ ਵੱਖ ਵੱਖ ਟੀਮਾਂ ਗਠਨ ਕਰਕੇ ਉਹਨਾਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਵਰਕਰਾਂ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕਰਦਿਆ ਰੈਲੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਆਵਾਜਾਈ ਸਵਾਗਤ ਪਾਰਕਿੰਗ ਬੈਠਣ ਅਤੇ ਹੋਲਡ ਦਾ ਪ੍ਰਬੰਧ ਵੀ ਮੁਕੰਮਲ ਕਰ ਲਿਆ ਗਿਆ ਹੈ।

ਉਹਨਾਂ ਨੇ ਕਿਹਾ ਕਿ ਜੰਡਿਆਲਾ ਗੁਰੂ ਹਲਕਾ ਇੰਚਾਰਜ ਸੰਦੀਪ ਸਿੰਘ ਏਆਰ ਦੀ ਅਗਵਾਈ ਹੇਠ ਹੋਣ ਵਾਲੀ ਪੰਜਾਬ ਬਚਾਓ ਰੈਲੀ ਇਲਾਕੇ ਦਾ ਇੱਕ ਮਹੱਤਵਪੂਰਨ ਸਿਆਸੀ ਇਕੱਠ ਦੀ ਸਥਿਤ ਹੋਵੇਗਾ ਆਗੂਆਂ ਵੱਲੋਂ ਤਿਆਰੀਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹਰ ਵਰਕਰ ਆਪਣੀ ਜਿੰਮੇਵਾਰੀ ਪੂਰੀ ਗੰਭੀਰਤਾ ਨਾਲ ਨਿਭਾ ਰਿਹਾ ਹੈ।

ਉਹਨਾਂ ਨੇ ਸਮੂਹ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਜੰਡਿਆਲਾ ਗੁਰੂ ਪਿੰਡ ਮੱਲੀਆਂ ਵਿਖੇ ਪਹੁੰਚ ਕੇ ਰੈਲੀ ਨੂੰ ਸਫਲ ਬਣਾਉਣਗੇ। ਇਸ ਮੌਕੇ ਪ੍ਰੋਫੈਸਰ ਨੌਨਿਹਾਲ ਸਿੰਘ ਸਿਆਸੀ ਸਕੱਤਰ ਜਸ ਵਰਪਾਲ, ਸੁੱਖਜਿੰਦਰ ਸਿੰਘ ਸਿਆਸੀ ਸਕੱਤਰ, ਰਵਜੋਤ ਸਿੰਘ ਬਲਾਕ ਸੰਮਤੀ ਮੈਂਬਰ, ਯਾਦ ਤਰਸਿੱਕਾ ਆਈ ਟੀਮ ਪ੍ਰਧਾਨ, ਸਾਜਣ ਸਿੰਘ ਖਾਨਕੋਟ, ਸਮਸੇਰ ਸਿੰਘ ਸੈਕਟਰੀ ਯੂਥ ਅਕਾਲੀ ਦਲ ਮਹਿਤਾ, ਰਜਦਿੰਰ ਸਿੰਘ, ਗੁਰਮੀਤ ਕੌਰ ਬੱਲ,ਆਦਿ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments