Thursday, September 24, 2026
spot_img
HomeLatest NewsMohali GAMADA ਦਫ਼ਤਰ ’ਚ ED ਦਾ ਐਕਸ਼ਨ, ਤਿੰਨ ਸ਼ਹਿਰਾਂ ਤੋਂ ਪਹੁੰਚੀਆਂ ਟੀਮਾਂ

Mohali GAMADA ਦਫ਼ਤਰ ’ਚ ED ਦਾ ਐਕਸ਼ਨ, ਤਿੰਨ ਸ਼ਹਿਰਾਂ ਤੋਂ ਪਹੁੰਚੀਆਂ ਟੀਮਾਂ

ਮੋਹਾਲੀ (ਵੀਓਪੀ ਬਿਊਰੋ) ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਗਮਾਡਾ ਦੇ ਦਫ਼ਤਰ ’ਚ ਇਨਫੋਰਸਮੈਂਟ ਡਾਇਰੈਕਟੋਰੇਟ—ED ਨੇ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ED ਦੀਆਂ ਟੀਮਾਂ ਤਿੰਨ ਗੱਡੀਆਂ ਵਿੱਚ ਗਮਾਡਾ ਦਫ਼ਤਰ ਪਹੁੰਚੀਆਂ ਅਤੇ ਪਹੁੰਚਦੇ ਹੀ ਦਫ਼ਤਰ ਅੰਦਰ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਇਸ ਕਾਰਵਾਈ ਵਿੱਚ ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਤੋਂ ਪਹੁੰਚੀਆਂ ED ਦੀਆਂ ਟੀਮਾਂ ਸ਼ਾਮਲ ਹਨ। ਟੀਮਾਂ ਵੱਲੋਂ ਦਫ਼ਤਰ ਦੇ ਅੰਦਰ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖ਼ਿਰ ED ਦੀ ਇਹ ਕਾਰਵਾਈ ਕਿਸ ਮਾਮਲੇ ਨੂੰ ਲੈ ਕੇ ਹੋ ਰਹੀ ਹੈ?

ਫਿਲਹਾਲ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਸ ਛਾਪੇਮਾਰੀ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ, ਸੂਤਰ ਇਸ ਕਾਰਵਾਈ ਨੂੰ ਗਮਾਡਾ ਨਾਲ ਜੁੜੇ ਕਰੀਬ 150 ਕਰੋੜ ਰੁਪਏ ਦੇ ਕਥਿਤ Change of Land Use ਯਾਨੀ CLU ਮਾਮਲੇ ਅਤੇ ਫੀਸ ਡਿਫਾਲਟ ਦੀ ਜਾਂਚ ਨਾਲ ਜੋੜ ਕੇ ਦੇਖ ਰਹੇ ਹਨ।

ਇਸ ਜਾਂਚ ਦੇ ਦਾਇਰੇ ਵਿੱਚ ਸਨਟੇਕ ਸਿਟੀ, ਨਵਾਂ ਚੰਡੀਗੜ੍ਹ ਸਮੇਤ ਕਈ ਪ੍ਰੋਜੈਕਟਾਂ ਦਾ ਨਾਮ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਜੁੜੇ ਦੋ ਬਿਲਡਰਾਂ ਦੇ ਟਿਕਾਣਿਆਂ ’ਤੇ ਵੀ ED ਵੱਲੋਂ ਪਹਿਲਾਂ ਛਾਪੇਮਾਰੀ ਕੀਤੀ ਜਾ ਚੁੱਕੀ ਹੈ।

ਇਸੇ ਕਰਕੇ ਹੁਣ ਗਮਾਡਾ ਦਫ਼ਤਰ ਵਿੱਚ ਹੋ ਰਹੀ ਇਹ ਕਾਰਵਾਈ ਉਸੇ ਜਾਂਚ ਦੀ ਅਗਲੀ ਕੜੀ ਮੰਨੀ ਜਾ ਰਹੀ ਹੈ। ਹਾਲਾਂਕਿ, ਛਾਪੇਮਾਰੀ ਦਾ ਅਸਲ ਕਾਰਨ ਅਤੇ ਜਾਂਚ ਨਾਲ ਜੁੜੇ ਵੇਰਵੇ ED ਦੀ ਅਧਿਕਾਰਤ ਜਾਣਕਾਰੀ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਪੱਸ਼ਟ ਹੋਣਗੇ।

ਫਿਲਹਾਲ ED ਦੀਆਂ ਟੀਮਾਂ ਗਮਾਡਾ ਦਫ਼ਤਰ ਅੰਦਰ ਦਸਤਾਵੇਜ਼ਾਂ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ ਅਤੇ ਇਸ ਕਾਰਵਾਈ ’ਤੇ ਸਭ ਦੀ ਨਜ਼ਰ ਬਣੀ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments