Thursday, September 24, 2026
spot_img
HomeLatest Newsਪੰਜਾਬ ਬਚਾਓ ਰੈਲੀ ਦੌਰਾਨ ਜੰਡਿਆਲਾ ਗੁਰੂ ਵਿੱਚ ਅਕਾਲੀ ਦਲ ਦੇ ਹੱਕ ਚ...

ਪੰਜਾਬ ਬਚਾਓ ਰੈਲੀ ਦੌਰਾਨ ਜੰਡਿਆਲਾ ਗੁਰੂ ਵਿੱਚ ਅਕਾਲੀ ਦਲ ਦੇ ਹੱਕ ਚ ਭਰਵਾਂ ਇਕੱਠ।

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) :-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਪਿੰਡ ਮੱਲੀਆਂ ਜੀਟੀ ਰੋਡ ਨਜ਼ਦੀਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਈ ਗਈ ਪੰਜਾਬ ਬਚਾਓ ਰੈਲੀ ਨੇ ਸਿਆਸੀ ਤੌਰ ਤੇ ਆਪਣੀ ਮੌਜੂਦਗੀ ਦਾ ਪ੍ਰਭਾਵਸ਼ਾਲੀ ਪ੍ਰਗਟਾਵਾ ਕੀਤਾ ਹੈ। ਇੰਚਾਰਜ ਸੰਦੀਪ ਸਿੰਘ ਏ ਆਰ ਦੀ ਅਗਵਾਈ ਹੇਠ ਹੋਈ ਇਸ ਰੈਲੀ ਵਿੱਚ ਵੱਡੀ ਗਿਣਤੀ ਅਕਾਲੀ ਵਰਕਰਾਂ ਅਤੇ ਸਮਰਥਕਾਂ ਨੇ ਸਮੂਲੀਅਤ ਕੀਤੀ।

ਰੈਲੀ ਵਿੱਚ ਹੋਏ ਵਿਸ਼ਾਲ ਇਕੱਠ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਗੂਆਂ ਦੀ ਪਿੱਠ ਥਾਪਦੇ ਹੋਏ ਕਿਹਾ ਜੰਡਿਆਲਾ ਗੁਰੂ ਵਿੱਚ ਲੋਕਾਂ ਦੀ ਵੱਡੀ ਗਿਣਤੀ ਦਰਸਾਉਂਦੀ ਹੈ ਕਿ ਪੰਜਾਬ ਦੀ ਸਿਆਸਤ ਚ ਸ਼੍ਰੋਮਣੀ ਅਕਾਲੀ ਦਲ ਦੀ ਮਹੱਤਵ ਅਜੇ ਵੀ ਕਾਇਮ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਹਿੱਤ ਕਿਸਾਨੀ ਨੌਜਵਾਨ ਵਪਾਰੀਆਂ ਮਜ਼ਦੂਰਾਂ ਅਤੇ ਹਰ ਵਰਗ ਦੀ ਆਵਾਜ਼ ਉਠਾਇਆ ਉਹਨਾਂ ਨੇ ਕਿਹਾ ਕਿ ਅੱਜ ਦਾ ਵਿਸ਼ਾਲ ਇਕੱਠ ਆਉਂਦੀਆਂ ਚੋਣਾਂ ਲਈ ਲੋਕਾਂ ਦੇ ਰੁਝਾਨ ਦਾ ਸੰਕੇਤ ਅਤੇ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਮਜ਼ਬੂਤ ਤੇ ਸਿਆਸੀ ਤਾਕਤ ਵਜੋਂ ਉਭਰੇਗਾ।

ਉਹਨਾਂ ਦਾ ਦਾਅਵਾ ਕੀਤਾ ਕਿ ਅਕਾਲੀ ਦਲ ਆਉਂਦਿਆਂ ਹੀ ਚੋਣਾਂ ਵਿੱਚ ਹੰਜੂ ਫੇਰ ਜਿੱਤ ਹਾਸਿਲ ਕਰੇਗਾ ਅਤੇ ਪੰਜਾਬ ਦੇ ਲੋਕ ਮੁੜ ਖੇਤਰੀ ਪਾਰਟੀ ਤੇ ਭਰੋਸਾ ਜਤਾਉਣਗੇ । ਸੁਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਦੇ ਨੋਜਵਾਨ ਨੂੰ ਰੁਜਗਾਰ ਤੇ ਸਭੇ ਰੁਜ਼ਗਾਰ ਦੇ ਮੌਕੇ ਮੁਹੱਈਏ ਕਰਵਾਉਣ ਦੀ ਗੱਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਵਿਆਜ ਮੁਕਤ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਤਾਂ ਨੌਜਵਾਨ ਨੂੰ ਆਪਣੇ ਕਾਰੋਬਾਰ ਸ਼ੁਰੂ ਕਰ ਲਈ ਮੌਕੇ ਨਾਲ ਪੰਜਾਬ ਵਿੱਚ ਰੁਜਗਾਰ ਦੇ ਨਵੇਂ ਰਸਤੇ ਖੁੱਲ ਸਕਦੇ ਹਨ ਅਤੇ ਨੌਜਵਾਨਾਂ ਦਾ ਪੰਜਾਬ ਨਾਲ ਜਿਹੜਾ ਮਜਬੂਤ ਹੋਵੇਗਾ।

ਉਨਾਂ ਨੇ ਸਰਕਾਰੀ ਨੌਕਰੀਆਂ ਪੰਜਾਬੀਆਂ ਲਈ ਰਾਖਵੀਂ ਰੱਖਣ ਦੀ ਗੱਲ ਵੀ ਕਹੀ ਅਤੇ ਇਸ ਨੂੰ ਪੰਜਾਬ ਨੌਜਵਾਨਾਂ ਦਾ ਹੱਕਾਂ ਨਾਲ ਜੋੜਦਿਆਂ ਕਿਹਾ ਕਿ ਸੂਬੇ ਸਰੋਤਾ ਤੇ ਰੁਜ਼ਗਾਰ ਦੇ ਮੌਕਿਆਂ ਚ ਪੰਜਾਬ ਦੇ ਨੌਜਵਾਨਾਂ ਦੀ ਹਿੱਸੇਦਾਰੀ ਯਕੀਨੀ ਬਣਾਉਣੀ ਜਰੂਰੀ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਅਕਾਲੀ ਦਲ ਸਰਕਾਰ ਬਣਨ ਆਟਾ ਦਾਲ ਸਕੀਮ ਨੂੰ ਫਿਰ ਮਜਬੂਤ ਕੀਤਾ ਜਾਵੇਗਾ। ਇਸ ਸਕੀਮ ਤਾਂ ਚਾਰ ਰੁਪਏ ਪ੍ਰਤੀ ਕਿਲੋ ਦਰ ਤੇ 50 ਕਿਲੋ ਲੋਕਾਂ ਦਿਤੀ ਜਾਵੇਗੀ ਇਸ ਤਰ੍ਹਾਂ ਸ਼ਗਨ ਸਕੀਮ ਦੀ ਵੀ ਰਾਸ਼ੀ ਵਧਾ ਕੇ ਇੱਕ ਲੱਖ ਰੁਪਏ ਕਰਨ ਦੀ ਵੀ ਗੱਲ ਉਹਨਾਂ ਨੇ ਆਖੀ ਉਹਨਾਂ ਨੇ ਗਰੀਬ ਅਤੇ ਲੋੜਵੰਦ ਪਰਿਵਾਰ ਸਮਾਜੀ ਸੁਰੱਖਿਆ ਦੇਣ ਅਕਾਲੀ ਦਲ ਦੀਆਂ ਨੀਤੀਆਂ ਅਹਿਮ ਹਿੱਸਾ ਰਿਹਾ ।

ਸਾਬਕਾ ਮੰਤਰੀ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੇ ਸੰਬੋਧਨ ਦੌਰਾਨ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਤੇ ਨਿਸ਼ਾਨਾ ਸੇਧਿਆ ਉਹਨਾਂ ਨੇ ਕਿਹਾ ਕਿ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਜਿਨਾਂ ਦਾ ਇੱਕੋ ਇੱਕ ਮਕਸਦ ਹੈ ਪੰਜਾਬ ਦੀ ਖੁਸ਼ਹਾਲੀ ਨਹੀਂ ਪੰਜਾਬ ਚ ਲੁੱਟ ਕਰਕੇ ਲੁੱਟੋ ਹੋਏ ਪੈਸੇ ਆਪ ਦੀ ਪਾਰਟੀ ਦੇ ਪ੍ਰਚਾਰ ਵਾਸਤੇ ਦੇਸ਼ ਚ ਲਾਉਣੇ ਨੇ ਔਰ ਇਸ ਪੰਜਾਬ ਦੀ ਧਰਤੀ ਦਾ ਖਾਜਨਾ ਨੂੰ ਇੱਕ ਏਟੀਐਮ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਹਨ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਸੀਐਮ ਦੇ ਦਫਤਰ ਚ ਈਡੀ ਦਸਤਕ ਦੇ ਗਈ ਹੈ ਇਹ ਅੱਜ ਜੋ ਪਿਛਲੇ ਕੱਲ ਦਾ ਚੱਲ ਰਿਹਾ ਕਿ ਗਮਾਡਲ ਜਿਹੜਾ ਜਮੀਨਾਂ ਕਿਸਾਨਾਂ ਤੋਂ ਸਸਤੀ ਲੈ ਕੇ ਭੂ ਮਾਫੀਆ ਨੂੰ ਵੱਡੇ ਵੱਡੇ ਡਿਵੈਲਪਰਾਂ ਨੂੰ ਮੁਨਾਫਾ ਬਚਾਉਣ ਵਾਸਤੇ ਤੇ ਵਿੱਚੋਂ ਮਲਾਈ ਲਾਉਣ ਵਾਸਤੇ ਬਹੁਤ ਵੱਡਾ ਪੱਧਰ ਤੇ ਲੁੱਟ ਹੋ ਰਹੀ ਹੈ।

ਇਹ ਮੁੱਖ ਮੰਤਰੀ ਦੀ ਟੂਟੂ ਕਰਾਉਣ ਵਾਲੀ ਜੁੰਡਲੀ ਜਿਹੜੀ ਚਲਾ ਰਹੀ ਸੀ ਉਹ ਛੇ ਅਫਸਰ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਦੋ ਆਈਐਸ ਅਫਸਰ ਤੇ ਚਾਰ ਪੀਸੀਐਸ ਅਫਸਰਾਂ ਨੂੰ ਰਾਤ ਦਫਤਰਾਂ ਚ ਬੰਦ ਕਰਕੇ ਰੱਖਿਆ ਕਿਉਂਕਿ ਕਰੋੜਾਂ ਰੁਪਏ ਦੀ ਪੰਜਾਬ ਦੀ ਸੰਪੱਤੀ ਦੀ ਲੁੱਟ ਦੇ ਉਹਨਾਂ ਨੇ ਉਥੇ ਘੁਗੀਆਂ ਮਾਰੀਆਂ ਹੋਈਆਂ ਨੇ ਅਤੇ ਅਫਸੋਸ ਦੀ ਗੱਲ ਇਹ ਹੈ ਕਿ ਓਐਸਡੀ ਰਾਜਵੀਰ ਘੁੰਮਣ ਓਐਸਡੀ ਰੋਮੀ ਮਹਾਜਨ ਜਿਹੜੇ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਮੁੰਡੇ ਹਨ ਪਰ ਉਹ ਅੱਜ ਮੁੱਖ ਮੰਤਰੀ ਦੇ ਕਮਾਊ ਪੁੱਤ ਬਣੇ ਹਨ।

ਉਹਨਾਂ ਨੇ ਕਿਹਾ ਪੰਜਾਬ ਦੇ ਲੋਕ ਵੱਖ-ਵੱਖ ਸਰਕਾਰਾਂ ਦੇ ਕਾਰਜਕਾਲ ਦੇਖ ਅਤੇ ਪਰਖ ਚੁੱਕੇ ਹਨ ਉਹਨਾਂ ਦਾ ਦਾਅਵਾ ਕੀਤਾ ਕੀ ਆਮ ਆਦਮੀ ਪਾਰਟੀ ਦੀ ਬਰਬਾਦੀ ਨੂੰ ਵੇਖਦੇ ਲੋਕ ਮੁੜ ਖੇਤਰ ਪਾਰਟੀ ਦੇ ਹਿਮਾਇਤ ਕਰਨ ਦਾ ਮਨ ਬਣਾਇਆ ਹਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਪਰਿਵਾਰ ਦੇ ਭਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਉਹਨਾਂ ਨੇ ਕਥਿਤ ਤੌਰ ਤੇ ਮੁਲਾਕਾਤ ਦੇ ਮਾਮਲੇ ਵਿੱਚ ਪੈਸੇ ਲੈ ਕੇ ਕਲੀਨ ਚਿੱਟ ਦੇਣ ਦੇ ਇਲਜਾਮ ਲੲਏ। ਉਹਨਾ ਉਹਨਾਂ ਨੇ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਸ਼ਰੇਆਮ ਕਤਲ ਫਰੋਤੀਆਂ ਦੇ ਕਾਲਾਂ ਹੋਰ ਰਹੇ ਹਨ ਪਰ ਜੰਡਿਆਲੇ ਦਾ ਵਜ਼ੀਰ ਅੱਖਾਂ ਮੀਟ ਕੇ ਬੈਠੇ ਹਨ ।

ਜੰਡਿਆਲਾ ਗੁਰੂ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਏਆਰ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਸਰਕਾਰ ਵੱਲੋਂ ਅਕਾਲੀ ਦਲ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਪੰਜਾਬ ਦੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਦੇਣਗੇ

ਉਹਨਾਂ ਨੇ ਕਿਹਾ ਕਿ ਅੱਜ ਕਿਸਾਨ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਅਧਿਆਪਕ ਆਪਣੀਆਂ ਮੰਗਾਂ ਲਈ ਅੱਬਾਜ ਉਠਾ ਰਹੇ ਹਨ ਅਤੇ ਵੱਖ ਵੱਖ ਵਰਗ ਸਰਕਾਰ ਅਤੇ ਆਪਣੇ ਹੱਕਾਂ ਨੂੰ ਮੰਗਾਂ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਲੋਕ ਹੁਣ ਸਰਕਾਰੀ ਵਾਅਦਿਆਂ ਤੇ ਜਮੀਨੀ ਹਕੀਕਤ ਵਿੱਚ ਲਾ ਫਰਕ ਸਮਝ ਚੁੱਕੇ ਹਨ ਏਆਰ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਆਪਣੀ ਵੋਟ ਦਾ ਤਾਕਤ ਰਾਹੀਂ ਸਰਕਾਰ ਦੀਆਂ ਨੀਤੀਆਂ ਦਾ ਜਵਾਬ ਦੇਣਗੇ ਤੇ ਜੰਡਿਆਲਾ ਗੁਰੂ ਵਿੱਚ ਲੋਕ ਭਾਰੀ ਬਹੁਮਤ ਨਾਲ ਹਲਕਾ ਜੰਡਿਆਲਾ ਗੁਰੂ ਦੀ ਸੀਟ ਜਿਤਾ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਉਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇ ਨੇ ਕਹਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਿੱਟੀ ਨਾਲ ਜੁੜੀਏ ਖੇਤਰੀ ਪਾਰਟੀ ਹੈ ਜੋ ਸੂਬੇ ਦੇ ਲੋਕਾਂ ਸਮੱਸਿਆ ਤੇ ਭਾਵਨਾ ਨੂੰ ਸਮਝੀ ਹੈ ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਾਰ ਵਰਗਾ ਆਪਣੇ ਆਲ ਪ੍ਰਸ਼ਾਂਤ ਨਿਰਾਸ਼ ਮਹਿਸੂਸ ਕਰ ਰਿਹਾ ਤੇ ਕਿਸਾਨ ਮਜ਼ਦੂਰ ਭਾਰੀ ਮੁਲਾਜ਼ਮ ਨੌਜਵਾਨ ਲੋਕ ਆਪਣੇ ਮਸਲਿਆਂ ਲਈ ਸਰਕਾਰ ਵੱਲ ਦੇਖ ਰਹੇ ਹਨ।

ਐਸਸੀਪੀਸੀ ਮੈਂਬਰ ਅਮਰਜੀਤ ਸਿੰਘ ਬੰਡਾਲੇ ਨੇ ਕਿਹਾ ਪੰਜਾਬ ਬਚਾਓ ਰੈਲੀ ਦੇ ਮਕਸਦ ਪੰਜਾਬ ਦੇ ਭਖਦੇ ਦੇ ਮਸਲਿਆਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਰੱਖਣਾ ਤੇ ਸੂਬੇ ਦੇ ਹੱਕਾਂ ਤੇ ਹਿੰਤਾ ਦੀ ਆਵਾਜ਼ ਨੂੰ ਹੋਰ ਮਜਬੂਰ ਕਰਨਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿਮ ਲੋਕਾਂ ਦਾ ਭਾਰੀ ਮਿਲ ਰਹਾ ਸਮਰਥਨ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦਵੇਗਾ ।

ਇਸ ਮੌਕੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ, ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਗੁਰਸੇਵਕ ਸਿੰਘ ਸ਼ੇਖ ਹਲਕਾ ਇੰਚਾਰਜ ਯੋਧ ਸਿੰਘ ਸਮਰਾ, ਗੁਲਜਾਰ ਸਿੰਘ ਧੀਰੇਕੋਟ, ਸਿਕੰਦਰ ਸਿੰਘ ਚਾਹਲ, ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰਪਾਲ ਸਿੰਘ ਕੁਕੂ, ਪ੍ਰਕਸ਼ਿਤ ਸ਼ਰਮਾ, ਸਰਕਲ ਪ੍ਰਧਾਨ ਸੁਰਿੰਦਰ ਪਾਲ ਸਿੰਘ. ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਪ੍ਰੋਫੈਸਰ ਨੌਨਿਹਾਲ ਸਿੰਘ, ਗੁਰਦਿਆਲ ਸਿੰਘ ਬਿੱਲਾ ਛਾਪਿਆਂਵਾਲੀ, ਸਿਆਸੀ ਸਕੱਤਰ ਜਸ ਵਰਪਾਲ, ਕੁਲਵੰਤ ਸਿੰਘ ਮਲਹੋਤਰਾ, ਵਿਵੇਕ ਸ਼ਰਮਾ, ਕਵਲਜੀਤ ਪੁਰਬਾ , ਸਤਨਾਮ ਸਿੰਘ ਮਲਹੋਤਰਾ ਅਤੇ ਹੋਰ ਸਿਆਸੀ ਸ਼ਖਸ਼ੀਅਤ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments