Thursday, September 24, 2026
spot_img
HomeLatest Newsਜਲੰਧਰ ’ਚ EMA ਵੱਲੋਂ ਦੋਸਤਾਨਾ ਬਾਕਸ ਕ੍ਰਿਕਟ ਮੈਚ, ਪੱਤਰਕਾਰਾਂ ਨੇ ਦਿਖਾਇਆ ਖੇਡ...

ਜਲੰਧਰ ’ਚ EMA ਵੱਲੋਂ ਦੋਸਤਾਨਾ ਬਾਕਸ ਕ੍ਰਿਕਟ ਮੈਚ, ਪੱਤਰਕਾਰਾਂ ਨੇ ਦਿਖਾਇਆ ਖੇਡ ਹੁਨਰ

ਜਲੰਧਰ (ਵੀਓਪੀ ਬਿਊਰੋ) ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ (EMA) ਵੱਲੋਂ ਬੀਤੀ ਰਾਤ ਜਲੰਧਰ ਵਿੱਚ ਇੱਕ ਦੋਸਤਾਨਾ ਬਾਕਸ ਕ੍ਰਿਕਟ ਮੈਚ ਕਰਵਾਇਆ ਗਿਆ। ਇਸ ਖੇਡ ਸਮਾਗਮ ਵਿੱਚ ਐਸੋਸੀਏਸ਼ਨ ਨਾਲ ਜੁੜੇ ਪੱਤਰਕਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਮੈਦਾਨ ਵਿੱਚ ਆਪਣੇ ਕ੍ਰਿਕਟ ਹੁਨਰ ਦਾ ਪ੍ਰਦਰਸ਼ਨ ਕੀਤਾ। ਮੈਚ ਨੂੰ ਲੈ ਕੇ ਪੱਤਰਕਾਰਾਂ ਅਤੇ ਖਿਡਾਰੀਆਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।

ਇਹ ਦੋਸਤਾਨਾ ਮੈਚ EMA ਦੇ ਪ੍ਰਧਾਨ ਸੰਦੀਪ ਸਾਹੀ, ਚੇਅਰਮੈਨ ਨਰਿੰਦਰ ਨੰਦਨ ਅਤੇ ਜਨਰਲ ਸਕੱਤਰ ਪਵਨ ਧੂਪੜ ਦੀ ਅਗਵਾਈ ਹੇਠ ਕਰਵਾਇਆ ਗਿਆ। ਖੇਡ ਸਮਾਗਮ ਦੇ ਸਮੁੱਚੇ ਪ੍ਰਬੰਧ ਐਸੋਸੀਏਸ਼ਨ ਦੇ ਚੀਫ਼ ਪੈਟਰਨ ਪਰਮਜੀਤ ਸਿੰਘ ਰੰਗਪੁਰੀ ਵੱਲੋਂ ਕੀਤੇ ਗਏ।

ਮੈਚ ਵਿੱਚ ਸੁਨੀਲ ਰੁਦਰਾ, ਨਰੇਸ਼ ਭਾਰਦਵਾਜ, ਵਿਨੇਪਾਲ ਜੈਦ, ਮਨੀਸ਼ ਸ਼ਰਮਾ, ਪੰਕਜ ਸੋਨੀ, ਰਾਜੇਸ਼ ਸ਼ਰਮਾ, ਗੌਰਵ ਬੱਸੀ, ਵਾਰਿਸ ਮਲਿਕ, ਸੁਰਿੰਦਰ ਸਿੰਘ, ਅੰਕੁਰ ਮਲਹੋਤਰਾ, ਹਨੇਸ਼ ਮਹਿਤਾ ਸਮੇਤ ਹੋਰ ਪੱਤਰਕਾਰਾਂ ਨੇ ਹਿੱਸਾ ਲਿਆ।

ਇਸ ਮੌਕੇ ਖਿਡਾਰੀਆਂ ਨੇ ਕ੍ਰਿਕਟ ਦਾ ਖੂਬ ਆਨੰਦ ਮਾਣਿਆ ਅਤੇ ਮੈਚ ਦੌਰਾਨ ਦੋਸਤਾਨਾ ਮਾਹੌਲ ਦੇ ਨਾਲ-ਨਾਲ ਖੇਡ ਭਾਵਨਾ ਵੀ ਦੇਖਣ ਨੂੰ ਮਿਲੀ। ਪੱਤਰਕਾਰਾਂ ਨੇ ਰੋਜ਼ਾਨਾ ਦੀ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਸਮਾਂ ਕੱਢ ਕੇ ਬੈਟ ਅਤੇ ਗੇਂਦ ਨਾਲ ਮੈਦਾਨ ਵਿੱਚ ਆਪਣਾ ਹੁਨਰ ਦਿਖਾਇਆ।

ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਕਿ ਇਸ ਮੈਚ ਦਾ ਮੁੱਖ ਮਕਸਦ ਪੱਤਰਕਾਰ ਭਾਈਚਾਰੇ ਨੂੰ ਖੇਡਾਂ ਨਾਲ ਜੋੜਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਸੀ।

ਜ਼ਿਕਰਯੋਗ ਹੈ ਕਿ EMA ਵਿੱਚ ਜਲੰਧਰ ਨਾਲ ਸਬੰਧਤ ਵੱਖ-ਵੱਖ ਨੈਸ਼ਨਲ ਚੈਨਲਾਂ, ਪੰਜਾਬੀ ਨਿਊਜ਼ ਚੈਨਲਾਂ, ਨਿਊਜ਼ ਵੈੱਬਸਾਈਟਾਂ ਅਤੇ ਅਖ਼ਬਾਰਾਂ ਨਾਲ ਜੁੜੇ ਸੀਨੀਅਰ ਪੱਤਰਕਾਰ ਸ਼ਾਮਲ ਹਨ। ਇਸ ਕਰਕੇ ਇਹ ਦੋਸਤਾਨਾ ਕ੍ਰਿਕਟ ਮੈਚ ਮੀਡੀਆ ਭਾਈਚਾਰੇ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਦਾ ਇੱਕ ਖ਼ਾਸ ਉਪਰਾਲਾ ਸਾਬਤ ਹੋਇਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments