ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) :- ਅੱਜ ਸਵੇਰ ਤੜਕਸਾਰ ਹੋਈ ਬਾਰਿਸ਼ ਤੋਂ ਬਾਅਦ ਜੰਡਿਆਲਾ ਸ਼ਹਿਰ ਪਾਣੀ ਨਾਲ ਪੂਰਾ ਜਲ ਥਲ ਹੋ ਗਿਆ । ਵੱਖ ਵੱਖ ਗਲੀਆਂ, ਬਜ਼ਾਰਾਂ, ਮੁਹੱਲਿਆਂ, ਨਾਲੀਆਂ , ਨਾਲੇ ਪਾਣੀ ਨਾਲ ਭਰ ਗਏ ਅਤੇ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ।

ਲੋਕਲ ਬੱਸ ਸਟੈਂਡ ਤੋਂ ਨਗਰ ਕੌਂਸਲ ਦਫਤਰ ਤਕ ਵੀ ਪਾਣੀ ਨਾਲ ਸੜਕ ਭਰੀ ਦੇਖੀ ਗਈ । ਸਰਾਂ ਰੋਡ ਜਲੰਧਰ ਸਾਈਡ ਅਤੇ ਪੁੱਲ ਥੱਲੇ ਵੀ ਪਾਣੀ ਭਰਨ ਨਾਲ ਰਾਹਗੀਰਾਂ ਅਤੇ ਮੁਸਾਫਿਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।

ਇਸੇ ਲੜੀ ਦੇ ਤਹਿਤ ਮੁਹੱਲਾ ਸ਼ੇਖੂਪੁਰਾ ਸ਼ਹੀਦ ਊਧਮ ਸਿੰਘ ਚੌਂਕ ਤੋਂ ਲੈਕੇ ਸੇਂਟ ਪੀਟਰ ਸਕੂਲ ਵਾਲੇ ਬਾਜ਼ਾਰ ਦਾ ਬੂਰਾ ਹਾਲ ਦੇਖਣ ਨੂੰ ਮਿਲਿਆ ਜਿੱਥੇ ਸਾਰਾ ਬਾਜ਼ਾਰ ਅਤੇ ਮੁਹੱਲਾ, ਗਲੀਆਂ ਆਦਿ ਪੂਰਾ ਪਾਣੀ ਨਾਲ ਭਰ ਚੁੱਕਾ ਸੀ ਅਤੇ ਕੁਝ ਘਰਾਂ ਵਿਚ ਨਾਲੀਆਂ ਦਾ ਗੰਦਾ ਪਾਣੀ ਓਹਨਾਂ ਦੇ ਕਮਰਿਆਂ ਰਸੋਈ ਆਦਿ ਵਿਚ ਵੜ ਚੁੱਕਾ ਸੀ ਜਿਸਨੂੰ ਮਕਾਨ ਵਾਸੀਆਂ ਵਲੋਂ ਬਾਹਰ ਕੱਢਦੇ ਦੇਖਿਆ ਗਿਆ ।
ਮੁਹੱਲੇ ਵਿਚ ਸਕੂਲ ਹੋਣ ਦੇ ਕਾਰਨ ਸਵੇਰੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਦੇ ਹੋਏ ਦੇਖਿਆ ਗਿਆ । ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਕਿਸੇ ਵੀ ਸਰਕਾਰ ਵੱਲੋਂ ਨਵੀਂ ਸੜਕ ਬਣਾਉਣ ਦੌਰਾਨ ਮੁਹੱਲੇ ਦੀ ਸੜਕ ਦਾ ਲੈਵਲ ਸਹੀ ਨਹੀਂ ਕੀਤਾ ਗਿਆ ।






