Tuesday, September 22, 2026
spot_img
HomeLatest Newsਕੈਨੇਡਾ ‘ਚ ਪੰਜਾਬੀ ਕੁੜੀ ਦਾ ਬੇਰਹਿਮੀ ਨਾਲ ਕਤਲ, ਲਿਵ-ਇਨ ਪਾਰਟਨਰ ਨੇ ਘੁੱਟਿਆ...

ਕੈਨੇਡਾ ‘ਚ ਪੰਜਾਬੀ ਕੁੜੀ ਦਾ ਬੇਰਹਿਮੀ ਨਾਲ ਕਤਲ, ਲਿਵ-ਇਨ ਪਾਰਟਨਰ ਨੇ ਘੁੱਟਿਆ ਗਲਾ

ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਪੰਜਾਬ ਦੀ ਇੱਕ 23 ਸਾਲਾ ਕੁੜੀ ਦਾ ਉਸ ਦੇ ਹੀ ਲਿਵ-ਇਨ ਪਾਰਟਨਰ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਪੰਜਾਬ ਦੀ ਇੱਕ 23 ਸਾਲਾ ਕੁੜੀ ਦਾ ਉਸ ਦੇ ਹੀ ਲਿਵ-ਇਨ ਪਾਰਟਨਰ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਪਸੀ ਝਗੜੇ ਦੌਰਾਨ ਲਿਵ-ਇਨ ਪਾਰਟਨਰ ਨੇ ਉਸ ਦਾ ਗਲਾ ਘੁੱਟ ਦਿੱਤਾ। ਘਟਨਾ ਦੀ ਇਤਲਾਹ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੰਭੀਰ ਹਾਲਤ ਵਿੱਚ ਕੁੜੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਲਿਵ-ਇਨ ਪਾਰਟਨਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕਾ ਦੀ ਪਛਾਣ ਦਮਨਪ੍ਰੀਤ ਕੌਰ (23) ਵਜੋਂ ਹੋਈ ਹੈ, ਜੋ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੀ ਰਹਿਣ ਵਾਲੀ ਸੀ। ਦੂਜੇ ਪਾਸੇ, ਮੁਲਜ਼ਮ ਦੀ ਪਛਾਣ ਰਿਤੇਸ਼ (22) ਵਜੋਂ ਹੋਈ ਹੈ, ਜੋ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੋਸ਼ੀ ‘ਤੇ ਸੈਕੰਡ ਡਿਗਰੀ ਮਰਡਰ ਦੇ ਚਾਰਜ ਲਗਾਏ ਹਨ। ਦਮਨਪ੍ਰੀਤ ਦੇ ਪਰਿਵਾਰ ਨੇ ਕਰੀਬ 5 ਸਾਲ ਪਹਿਲਾਂ ਕਰਜ਼ਾ ਲੈ ਕੇ ਉਸ ਨੂੰ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ।

ਪੜ੍ਹਾਈ ਦੌਰਾਨ ਹੋਈ ਸੀ ਦੋਸਤੀ

ਦਮਨਪ੍ਰੀਤ ਕੌਰ ਕਰੀਬ 5 ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਸਾਲ 2021 ਵਿੱਚ ਪੜ੍ਹਾਈ ਦੌਰਾਨ ਉਸ ਦੀ ਮੁਲਾਕਾਤ ਰਿਤੇਸ਼ ਨਾਲ ਹੋਈ ਸੀ। ਦੋਵਾਂ ਵਿਚਾਲੇ ਪਹਿਲਾਂ ਦੋਸਤੀ ਹੋਈ ਅਤੇ ਬਾਅਦ ਵਿੱਚ ਉਹ ਇਕੱਠੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਪਏ। ਹਾਲਾਂਕਿ, ਉਹ ਦੋਵੇਂ ਕਦੋਂ ਤੋਂ ਇਕੱਠੇ ਰਹਿ ਰਹੇ ਸਨ, ਇਸ ਬਾਰੇ ਅਜੇ ਤੱਕ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

3 ਦਿਨ ਹਸਪਤਾਲ ‘ਚ ਇਲਾਜ ਤੋਂ ਬਾਅਦ ਤੋੜਿਆ ਦਮ

9 ਜੁਲਾਈ ਦੀ ਸ਼ਾਮ 6 ਵਜ ਕੇ 44 ਮਿੰਟ ‘ਤੇ ਐਡਮਿੰਟਨ ਪੁਲਿਸ ਨੂੰ ਸ਼ਹਿਰ ਦੇ ਦੱਖਣ-ਪੂਰਬੀ ਇਲਾਕੇ ‘ਚ ਸਥਿਤ ਸਿਲਵਰਬੇਰੀ ਖੇਤਰ ਦੇ ਇੱਕ ਘਰ ਤੋਂ ਇਮਰਜੈਂਸੀ ਕਾਲ ਮਿਲੀ। ਜਦੋਂ ਪੁਲਿਸ ਅਤੇ ਪੈਰਾਮੈਡੀਕਲ ਟੀਮਾਂ ਮੌਕੇ ‘ਤੇ ਪਹੁੰਚੀਆਂ ਤਾਂ ਦਮਨਪ੍ਰੀਤ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਪੁਲਿਸ ਨੇ ਦਮਨਪ੍ਰੀਤ ਨੂੰ ਤੁਰੰਤ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ 12 ਜੁਲਾਈ ਨੂੰ ਉਸ ਨੇ ਅੰਤਿਮ ਸਾਹ ਲਏ। 14 ਜੁਲਾਈ ਨੂੰ ਮੈਡੀਕਲ ਐਗਜ਼ਾਮੀਨਰ ਵੱਲੋਂ ਕੀਤੀ ਗਈ ਪੋਸਟਮਾਰਟਮ ਰਿਪੋਰਟ ਵਿੱਚ ਇਹ ਗੱਲ ਸਾਫ਼ ਹੋ ਗਈ ਕਿ ਦਮਨਪ੍ਰੀਤ ਦੀ ਮੌਤ ਕੁਦਰਤੀ ਨਹੀਂ ਸੀ, ਸਗੋਂ ਉਸ ਦਾ ਗਲਾ ਘੁੱਟਿਆ ਗਿਆ ਸੀ।

22 ਜੁਲਾਈ ਨੂੰ ਮੁਲਜ਼ਮ ਗ੍ਰਿਫ਼ਤਾਰ

ਐਡਮਿੰਟਨ ਪੁਲਿਸ ਸਰਵਿਸ ਦੀ ਹੋਮੀਸਾਈਡ ਯੂਨਿਟ ਨੇ 22 ਜੁਲਾਈ ਨੂੰ ਮੁਲਜ਼ਮ ਰਿਤੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਇਹ ਮਾਮਲਾ ਘਰੇਲੂ ਹਿੰਸਾ ਜਾਂ ਪਾਰਟਨਰ ਹਿੰਸਾ ਨਾਲ ਸਬੰਧਤ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕਰ ਰਹੇ ਹਨ। ਅਦਾਲਤ ਵਿੱਚ ਆਉਣ ਵਾਲੀਆਂ ਸੁਣਵਾਈਆਂ ਦੌਰਾਨ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ 23 ਜੁਲਾਈ ਨੂੰ ਜਨਤਕ ਕੀਤੀ। ਦੋਵਾਂ ਵਿਚਾਲੇ ਕਿਸ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ, ਇਸ ਦਾ ਖ਼ੁਲਾਸਾ ਅਜੇ ਤੱਕ ਨਹੀਂ ਹੋ ਸਕਿਆ ਹੈ।

ਮ੍ਰਿਤਕ ਦੇਹ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ

ਦਮਨਪ੍ਰੀਤ ਕੌਰ ਐਡਮਿੰਟਨ ਵਿੱਚ ਰਹਿੰਦੀ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੁਣ ਉੱਥੇ ਨੌਕਰੀ ਕਰ ਰਹੀ ਸੀ। ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਦਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਵਿੱਚ ਉਸ ਦੇ ਪਰਿਵਾਰ ਕੋਲ ਭੇਜਣ ਅਤੇ ਅੰਤਿਮ ਸੰਸਕਾਰ ਦੇ ਕਾਗਜ਼ੀ ਕੰਮਾਂ ਦਾ ਖ਼ਰਚਾ ਚੁੱਕਣ ਲਈ ਇੱਕ ‘ਗੋ-ਫੰਡ-ਮੀ’ (GoFundMe) ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ, ਕਿਉਂਕਿ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਮ੍ਰਿਤਕ ਦੇਹ ਕਦੋਂ ਤੱਕ ਭਾਰਤ ਪਹੁੰਚੇਗੀ, ਇਸ ਦੀ ਕੋਈ ਤਾਰੀਖ਼ ਅਜੇ ਤੈਅ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਰਿਤੇਸ਼ ਵੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਜੋਬ ਕਰ ਰਿਹਾ ਸੀ। ਉੱਥੇ ਹੀ, ਅਜੇ ਤੱਕ ਭਾਰਤ ਸਰਕਾਰ ਜਾਂ ਭਾਰਤੀ ਦੂਤਾਵਾਸ ਵੱਲੋਂ ਪੀੜਤ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments