ਇੰਨੋਸੈਂਟ ਹਾਰਟਸ ਵੱਲੋਂ ਦਿਸ਼ਾ–ਐਨ ਇਨੀਸ਼ੀਏਟਿਵ ਦੇ ਤਹਿਤ “ਹਾਰਟ, ਮਾਈਂਡ ਐਂਡ ਮਸ਼ੀਨ” ਵਿਸ਼ੇ ‘ਤੇ ਸਿੱਖਿਆ ਸੰਮੇਲਨ ਦਾ ਆਯੋਜਨ; 100 ਤੋਂ ਵੱਧ ਸੀਬੀਐਸਈ ਸਕੂਲਾਂ ਦੇ ਪ੍ਰਿੰਸੀਪਲ ਹੋਏ ਸ਼ਾਮਲ

0
18

ਜਲੰਧਰ (ਵੀਓਪੀ ਬਿਊਰੋ) ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਸੰਚਾਲਿਤ ਅਤੇ ਪ੍ਰਬੰਧਿਤ ਦਿਸ਼ਾ–ਐਨ ਇਨੀਸ਼ੀਏਟਿਵ*ਦੇ ਤਹਿਤ ਇੰਨੋਸੈਂਟ ਹਾਰਟਸ ਨੇ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਲੋਹਾਰਾਂ ਕੈਂਪਸ ਵਿੱਚ “ਹਾਰਟ, ਮਾਈਂਡ ਐਂਡ ਮਸ਼ੀਨ” ਵਿਸ਼ੇ ‘ਤੇ ਇੱਕ ਭਵਿਆ ਸਿੱਖਿਆ ਸੰਮੇਲਨ (ਐਜੂਕੇਸ਼ਨ ਕਾਂਕਲੇਵ) ਦਾ ਆਯੋਜਨ ਕੀਤਾ। ਇਸ ਸੰਮੇਲਨ ਵਿੱਚ ਖੇਤਰ ਭਰ ਤੋਂ ਸਿੱਖਿਆਵਿਦ, ਚਿੰਤਕ ਅਤੇ ਪੇਸ਼ੇਵਰ ਇਕੱਠੇ ਹੋਏ ਅਤੇ ਇਸ ਗੱਲ ‘ਤੇ ਵਿਚਾਰ-ਵਟਾਂਦਰਾ ਕੀਤਾ ਕਿ ਕਿਸ ਤਰ੍ਹਾਂ ਮਨੁੱਖੀ ਕਦਰਾਂ-ਕੀਮਤਾਂ ਅਤੇ ਬੁੱਧੀਮਾਨ ਨਵੀਨਤਾ ਮਿਲ ਕੇ ਭਵਿੱਖ ਦੀ ਸਿੱਖਿਆ ਦਾ ਨਿਰਮਾਣ ਕਰ ਸਕਦੀਆਂ ਹਨ।

ਇੰਨੋਸੈਂਟ ਹਾਰਟਸ ਗਰੁੱਪ ਦੀ ਸੀਐੱਸਆਰ ਡਾਇਰੈਕਟਰ ਡਾ. ਪਲਕ ਗੁਪਤਾ ਬੌਰੀ ਨੇ ਹਾਜ਼ਰ ਸਿੱਖਿਆਵਿਦਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇੰਨੋਸੈਂਟ ਹਾਰਟਸ ਦੀ ਸੰਸਥਾਪਕ ਸਵਰਗਵਾਸੀ ਸ਼੍ਰੀਮਤੀ ਕਮਲੇਸ਼ ਬੌਰੀ ਦੇ ਵਿਜ਼ਨ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਦੀ ਸਥਾਪਨਾ ਨੈਤਿਕ ਕਦਰਾਂ-ਕੀਮਤਾਂ ਅਤੇ ਸਰਵਪੱਖੀ ਵਿਕਾਸ ‘ਤੇ ਆਧਾਰਿਤ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।

ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੰਜੇ ਕੁਮਾਰ ਬਿਸ਼ਟ (ਰੀਜਨਲ ਅਫ਼ਸਰ, ਸੀਬੀਐਸਈ, ਲੁਧਿਆਣਾ) ਅਤੇ ਸ਼੍ਰੀ ਸੰਦੀਪ ਰਾਜਪਾਲ (ਪ੍ਰਿੰਸੀਪਲ ਪ੍ਰਾਈਵੇਟ ਸੈਕਟਰੀ) ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਮੁੱਖ ਮਹਿਮਾਨਾਂ ਅਤੇ ਐਡਵਾਈਜ਼ਰੀ ਪੈਨਲ ਦੇ ਮੈਂਬਰਾਂ ਸ਼੍ਰੀਮਤੀ ਦੀਪਾ ਡੋਗਰਾ (ਡਾਇਰੈਕਟਰ, ਕੈਂਬਰਿਜ ਸਕੂਲ), ਡਾ. ਵੰਦਨਾ ਸ਼ਾਹੀ (ਪ੍ਰਿੰਸੀਪਲ, ਬੀਸੀਐਮ ਲੁਧਿਆਣਾ), ਡਾ. ਹਰਮੀਤ ਬੜੈਚ (ਸਿਟੀ ਕੋਆਰਡੀਨੇਟਰ, ਲੁਧਿਆਣਾ), ਡਾ. ਵਿਨੋਦਿਤਾ ਸੰਖਿਆਨ (ਪ੍ਰਿੰਸੀਪਲ, ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ, ਅੰਮ੍ਰਿਤਸਰ), ਸ਼੍ਰੀਮਤੀ ਪਰਮਜੀਤ ਕੌਰ ਢਿੱਲੋਂ (ਡਾਇਰੈਕਟਰ, ਕਮਲਾ ਨਹਿਰੂ ਸਕੂਲ, ਫਗਵਾੜਾ) ਅਤੇ ਸ਼੍ਰੀ ਯੋਗੇਸ਼ ਗੰਭੀਰ (ਪ੍ਰਿੰਸੀਪਲ, ਡੀਏਵੀ ਫਲੋਰ ਅਤੇ ਪੁਲਿਸ ਡੀਏਵੀ, ਜਲੰਧਰ) ਵੱਲੋਂ ਰਵਾਇਤੀ ਤੌਰ ‘ਤੇ ਦੀਪ ਪ੍ਰਜਵਲਿਤ ਕਰਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ ਗਿਆ।

ਇਸ ਤੋਂ ਬਾਅਦ “ਵਿਕਸਿਤ ਭਾਰਤ–2047” ਥੀਮ ‘ਤੇ ਆਧਾਰਿਤ ਇੱਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਸਮਰੱਥ ਅਤੇ ਵਿਕਸਿਤ ਭਾਰਤ ਦੀ ਝਲਕ ਪੇਸ਼ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਨੇ ਅਧਿਆਪਕਾਂ ਨੂੰ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਲਈ ਪ੍ਰੇਰਿਤ ਕੀਤਾ।

ਮੁੱਖ ਭਾਸ਼ਣ ਤੋਂ ਬਾਅਦ ਕਈ ਪ੍ਰਭਾਵਸ਼ਾਲੀ ਸੈਸ਼ਨ ਆਯੋਜਿਤ ਕੀਤੇ ਗਏ। ਡਾ. ਦੀਪਾ ਡੋਗਰਾ ਨੇ ਮਨੁੱਖ ਅਤੇ ਮਸ਼ੀਨ ਦੇ ਮਿਲਾਪ ਰਾਹੀਂ ਬੁੱਧੀਮਤਾ ਵੱਲ ਵਧਦੇ ਕਦਮਾਂ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਵੰਦਨਾ ਸ਼ਾਹੀ ਨੇ “ਐਨਹਾਸਿੰਗ ਲਰਨਿੰਗ ਵਿਦਆਊਟ ਰਿਪਲੇਸਿੰਗ ਹੂਮੈਨਟੀ” ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ, ਜਿਨ੍ਹਾਂ ਨੂੰ ਬਹੁਤ ਸਰਾਹਿਆ ਗਿਆ। ਡਾ. ਅਰੁਣ ਜੌਨ ਮਸੀਹ (ਪ੍ਰਿੰਸੀਪਲ ਅਤੇ ਮੈਨੇਜਿੰਗ ਡਾਇਰੈਕਟਰ, ਬੈਪਟਿਸਟ ਸਕੂਲ, ਚੰਡੀਗੜ੍ਹ) ਨੇ ਸਮਾਵੇਸ਼ੀ ਸਿੱਖਿਆ ਅਤੇ ਤਕਨਾਲੋਜੀ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।ਸ਼੍ਰੀ ਐਜੂਕੇਅਰ ਲਿਮਿਟਡ ਦੇ ਵਾਈਸ ਪ੍ਰੈਜ਼ੀਡੈਂਟ (ਓਪਰੇਸ਼ਨਜ਼) ਸ਼੍ਰੀ ਸੰਦੀਪ ਕਾਮਰਾ ਨੇ *”ਕਨੈਕਟਿਡ ਪੇਰੈਂਟ ਸਕੂਲ ਪਾਰਟਨਰਸ਼ਿਪ ਵਿਸ਼ੇ ‘ਤੇ ਆਪਣੇ ਵਿਚਾਰ ਰੱਖੇ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਸਾਈਬਰ ਸੁਰੱਖਿਆ ਬਾਰੇ ਕਈ ਪੁਸਤਕਾਂ ਦੀ ਲੇਖਿਕਾ ਸ਼੍ਰੀਮਤੀ ਮੀਨੂ ਕੁਮਾਰ ਨੇ “ਅ ਕਗਨੇਟਿਵ ਮਾਇੰਡ ਐਂਡ ਅਪੈਥੈਟਿਕ ਹਾਰਟ ਵਿਸ਼ੇ ‘ਤੇ ਪ੍ਰਭਾਵਸ਼ਾਲੀ ਸੈਸ਼ਨ ਪੇਸ਼ ਕੀਤਾ।

ਸਮਾਗਮ ਦੌਰਾਨ ਮਾਸਟਰਿੰਗ ਡਿਜੀਟਲ ਪੈਡੋਲੋਜੀ ਫਾਰ ਲਰਨਿੰਗ ਵਿਸ਼ੇ ‘ਤੇ ਇੱਕ ਗਿਆਨਵਰਧਕ ਪੈਨਲ ਚਰਚਾ ਵੀ ਕਰਵਾਈ ਗਈ, ਜਿਸ ਦੀ ਮੋਡਰੇਟਰ ਡਾ. ਵਿਨੋਦਿਤਾ ਸੰਖਿਆਨ ਸਨ। ਇਸ ਪੈਨਲ ਵਿੱਚ ਸ਼੍ਰੀ ਆਸ਼ੀਸ਼ ਸਾਹਨੀ (ਸੈਕਟਰੀ ਸਹੋਦਯ ਅਤੇ ਪ੍ਰਿੰਸੀਪਲ, ਬਾਲ ਭਾਰਤੀ ਲੁਧਿਆਣਾ), ਡਾ. ਸੋਨੀਆ ਮਾਗੋ (ਪ੍ਰਿੰਸੀਪਲ, ਸਵਾਮੀ ਸੰਤ ਦਾਸ ਸਕੂਲ, ਜਲੰਧਰ), ਸ਼੍ਰੀਮਤੀ ਰਜਨੀ ਕਾਲੜਾ (ਪ੍ਰਿੰਸੀਪਲ, ਡੀਸੀਐਮ ਪ੍ਰੈਜ਼ੀਡੈਂਸੀ ਸਕੂਲ) ਅਤੇ ਸ਼੍ਰੀਮਤੀ ਆਭਾ ਅਰੋੜਾ (ਲੇਖਿਕਾ ਅਤੇ ਅਰਲੀ ਚਾਈਲਡਹੁੱਡ ਐਜੂਕੇਟਰ) ਨੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਤੋਂ ਇਲਾਵਾ “ਡਿਜੀਟਲ ਡਿਵਾਈਡ ਡਿਵਾਈਡ ਵਰਸਸ ਦੇ ਇਨਕਲੂਜਨ ਬਰਿਜ”ਵਿਸ਼ੇ ‘ਤੇ ਇੱਕ ਹੋਰ ਵਿਚਾਰ-ਉਤੇਜਕ ਪੈਨਲ ਚਰਚਾ ਦਾ ਸੰਚਾਲਨ ਸ਼੍ਰੀਮਤੀ ਪਰਮਜੀਤ ਕੌਰ ਢਿੱਲੋਂ ਨੇ ਕੀਤਾ। ਇਸ ਵਿੱਚ ਸ਼੍ਰੀਮਤੀ ਆਰਤੀ ਦਾਦਾ (ਪ੍ਰਿੰਸੀਪਲ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਕਪੂਰਥਲਾ), ਸ਼੍ਰੀਮਤੀ ਸੰਧਿਆ ਦੀਵਾਨ (ਪ੍ਰਿੰਸੀਪਲ, ਕੈਂਬਰਿਜ ਸਕੂਲ, ਨਕੋਦਰ), ਡਾ. ਅੰਜੂ ਮਹਿਤਾ (ਪ੍ਰਿੰਸੀਪਲ, ਸਵਾਮੀ ਸੰਤ ਦਾਸ ਸਕੂਲ, ਫਗਵਾੜਾ), ਡਾ. ਰਮਨ ਦੂਆ (ਵਾਈਸ ਪ੍ਰੈਜ਼ੀਡੈਂਟ ਸਹੋਦਯ ਅਤੇ ਪ੍ਰਿੰਸੀਪਲ, ਮਾਝਾ ਪਬਲਿਕ ਸਕੂਲ, ਅੰਮ੍ਰਿਤਸਰ) ਅਤੇ ਡਾ. ਸੰਤੋਸ਼ ਕੁਮਾਰ ਗੌਤਮ (ਪ੍ਰਿੰਸੀਪਲ, ਦਯਾਨੰਦ ਮਾਡਲ ਸਕੂਲ, ਜਲੰਧਰ) ਨੇ ਆਪਣੇ ਵਿਚਾਰ ਪ੍ਰਗਟ ਕੀਤੇ।

ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੌਰੀ ਅਤੇ ਡਾ. ਪਲਕ ਗੁਪਤਾ ਬੌਰੀ ਨੇ ਮੁੱਖ ਮਹਿਮਾਨ ਸ੍ਰੀ ਸੰਜੇ ਬਿਸ਼ਟ ਅਤੇ ਸ਼੍ਰੀ ਸੰਦੀਪ ਰਾਜਪਾਲ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

ਗਰੁੱਪ ਫੋਟੋਗ੍ਰਾਫੀ ਅਤੇ ਦੁਪਹਿਰ ਦੇ ਭੋਜਨ ਨੇ ਹਾਜ਼ਰੀਨਾਂ ਨੂੰ ਆਪਸੀ ਸੰਪਰਕ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਵਧੀਆ ਮੌਕਾ ਪ੍ਰਦਾਨ ਕੀਤਾ। ਸਮਾਗਮ ਦਾ ਸਮਾਪਨ ਸਨਮਾਨ ਸਮਾਰੋਹ ਅਤੇ ਧੰਨਵਾਦ ਪ੍ਰਸਤਾਵ ਨਾਲ ਹੋਇਆ, ਜਿਸ ਤੋਂ ਬਾਅਦ ਹਾਈ-ਟੀ ਦਾ ਆਯੋਜਨ ਕੀਤਾ ਗਿਆ। ਇਸ ਸਿੱਖਿਆ ਸੰਮੇਲਨ ਨੇ ਸਿੱਖਿਆ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਬਦਲਾਅਕਾਰੀ ਭੂਮਿਕਾ ਨੂੰ ਸਮਝਣ, ਗਿਆਨ ਸਾਂਝਾ ਕਰਨ, ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਦੀ ਸਿੱਖਿਆ ਦੀ ਨਵੀਂ ਦਿਸ਼ਾ ਤੈਅ ਕਰਨ ਲਈ ਇੱਕ ਪ੍ਰਭਾਵਸ਼ਾਲੀ ਮੰਚ ਵਜੋਂ ਕੰਮ ਕੀਤਾ।

LEAVE A REPLY

Please enter your comment!
Please enter your name here