Tuesday, September 22, 2026
spot_img
HomeLatest Newsਕਾਰਗਿਲ ਸ਼ਹੀਦ ਯਾਦਗਾਰੀ ਗੇਟ ਦੇ ਰਸਤੇ ਨੂੰ ਜਾਂਦੀ ਟੁੱਟੀ ਸੜਕ ਤੋਂ ਪਿੰਡ...

ਕਾਰਗਿਲ ਸ਼ਹੀਦ ਯਾਦਗਾਰੀ ਗੇਟ ਦੇ ਰਸਤੇ ਨੂੰ ਜਾਂਦੀ ਟੁੱਟੀ ਸੜਕ ਤੋਂ ਪਿੰਡ ਵਾਸੀਆਂ ਵਿਚ ਰੋਸ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਜੰਡਿਆਲਾ ਗੁਰੂ ਜੀਟੀ ਰੋਡ ਤੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਚਰਨ ਸ਼ੋਹ ਪ੍ਰਾਪਤ ਨਗਰੀ ਪਿੰਡ ਮੱਲੀਆਂ ਜਿਸ ਨੂੰ ਕਿ ਸੰਤਾਂ ਮਹਾਂਪੁਰਸ਼ਾਂ ਵੱਲੋਂ ਮੱਲੇ ਸ਼ਹਿਰ ਦਾ ਵਰ ਵੀ ਪ੍ਰਾਪਤ ਹੋਇਆ ਹੈ ਇਸ ਪਿੰਡ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਬਹੁਤ ਵਿਕਾਸ ਹੋਇਆ ਜਿਸ ਦਾ ਸਿਹਰਾ ਪਿੰਡ ਦੀ ਪੰਚਾਇਤ ਨੂੰ ਵੀ ਜਾਂਦਾ ਹੈ ।

ਇਸ ਪਿੰਡ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਿਹਾ ਪੋਲੀਟੈਕਨੀਕਲ ਕਾਲਜ ਜੋ ਕਿ ਪਿੰਡ ਅਤੇ ਇਲਾਕੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਪਰ ਪਿੰਡ ਦੇ ਵਿਕਾਸ ਦੇ ਨਾਲ ਨਾਲ ਪਿੰਡ ਦੇ ਵਿੱਚ ਕੁਝ ਅਜਿਹੀਆਂ ਤਰੁੱਟੀਆਂ ਵੀ ਹਨ ਜੋ ਕਿ ਪਿੰਡ ਦੇ ਵਿਕਾਸ ਨੂੰ ਮੂੰਹ ਚਿੜਚੜਾਉਂਦੀਆਂ ਹਨ ਇਸ ਵਿੱਚ ਪਹਿਲੀ ਤਰੁਟੀ ਇਹ ਹੈ ਕਿ ਇਸ ਪਿੰਡ ਵਿੱਚ ਕਾਰਗਿਲ ਸ਼ਹੀਦ ਅਜਮੇਰ ਸਿੰਘ ਜਿਸ ਦੇ ਨਾਂ ਤੇ ਪਿੰਡ ਦੇ ਅੱਡੇ ਤੋਂ ਲੈ ਕੇ ਉਨਾਂ ਦੇ ਘਰ ਤੱਕ ਇੱਕ ਸੜਕ ਬਣੀ ਹੋਈ ਸੀ।

ਜਿਸ ਦੀ ਕਿ ਅੱਜ 26 ਜੁਲਾਈ ਕਾਰਗਿਲ ਦਿਵਸ ਦੌਰਾਨ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਥੋੜਾ ਜਿਹਾ ਮੀਂਹ ਪੈਣ ਤੇ ਸੜਕ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਇੱਥੇ ਇਹ ਦੱਸਣ ਯੋਗ ਹੈ ਕਿ ਇਹ ਸੜਕ ਪਿੰਡ ਵਿਚਲੇ ਤਿੰਨ ਸਰਕਾਰੀ ਅਦਾਰਿਆਂ ਨੂੰ ਵੀ ਜੋੜਦੀ ਹੈ। ਜਿਸ ਵਿੱਚ ਸੀਨੀਅਰ ਸੈਕੈਂਡਰੀ ਸਕੂਲ ਅਜਮੇਰ ਸਿੰਘ ਜੋ ਕਿ ਉਹ ਵੀ ਕਾਰਗਿਲ ਸ਼ਹੀਦ ਅਜਮੇਰ ਸਿੰਘ ਦੇ ਨਾਂ ਤੇ ਬਣਿਆ ਹੋਇਆ ਦੂਸਰਾ ਪ੍ਰਾਇਮਰੀ ਸਕੂਲ ਅਤੇ ਤੀਸਰਾ ਸਰਕਾਰੀ ਹਸਪਤਾਲ ਇਹਨਾਂ ਤਿੰਨਾਂ ਸਰਕਾਰੀ ਅਦਾਰਿਆਂ ਦੇ ਨਾਲ ਨਾਲ ਪੂਰੇ ਪਿੰਡ ਨੂੰ ਵੀ ਇਹ ਸੜਕ ਜੋੜਦੀ ਹੈ ।

ਪਿੰਡ ਵਿੱਚ ਜਦੋਂ ਵੀ ਬਾਹਰਲਾ ਕੋਈ ਵਿਅਕਤੀ ਆਉਂਦਾ ਹੈ ਤਾ ਉਹ ਪਿੰਡ ਵਿਚਲੇ ਵਿਕਾਸ ਨੂੰ ਬਾਅਦ ਵਿਚ ਪਹਿਲਾਂ ਸੜਕ ਵੱਲ ਵੇਖ ਕੇ ਅੰਦਾਜ਼ਾ ਲਗਾਉਂਦਾ ਹੈ ਕਿ ਕਾਰਗਿਲ ਸ਼ਹੀਦ ਦੇ ਨਾਂ ਤੇ ਬਣੀ ਸੜਕ ਦੀ ਹਾਲਤ ਇਸ ਤਰ੍ਹਾਂ ਦੀ ਹੈ ਤਾਂ ਪਿੰਡ ਵਿੱਚ ਕੀ ਹਾਲ ਹੋਵੇਗਾ ? ਇਹ ਸੜਕ ਕਾਫੀ ਲੰਮੇ ਸਮੇਂ ਤੋਂ ਟੁੱਟੀ ਹੋਈ ਹੈ ਜਿਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਇਸ ਟੁੱਟੀ ਸੜਕ ਸਬੰਧੀ ਜਦੋਂ ਪਿੰਡ ਦੀ ਸਰਪੰਚ ਬੀਬੀ ਵਰਿੰਦਰ ਕੌਰ ਦੇ ਪਤੀ ਨਵਕਰਨ ਸਿੰਘ ਮੱਲੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੀ ਇਹ ਮੰਗ ਹੈ ਕਿ ਇਸ ਪੱਕੀ ਸੜਕ ਨੂੰ ਇੰਟਰਲੋਕ ਵਿੱਚ ਤਬਦੀਲ ਕਰਕੇ ਨਵੇਂ ਸਿਰਿਓਂ ਬਣਾਈ ਜਾਵੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਹਲਕੇ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਅਤੇ ਇਹ ਮਸਲਾ ਉਹਨਾਂ ਦੇ ਧਿਆਨ ਵਿੱਚ ਹੈ ਸੋ ਪਿੰਡ ਵਾਸੀਆਂ ਦੀ ਵੀ ਇਹ ਪੁਰਜੋਰ ਮੰਗ ਹੈ ਕਿ ਇਸ ਸੜਕ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਹੀਦਾਂ ਤੇ ਬਣੀਆਂ ਯਾਦਗਾਰਾਂ ਨੂੰ ਸੰਭਾਲਿਆ ਜਾ ਸਕੇ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments