HomeLatest Newsਰੇਸ਼ਮ ਅਨਮੋਲ ਦੀ ਡਿਫੈਂਡਰ ‘ਚ ਆਈ ਖ਼ਰਾਬੀ, ਬੋਲੇ- ਕਿਤੇ ਵੀ ਨਹੀਂ ਮਿਲ... Latest Newsਪੰਜਾਬਮਨੋਰੰਜਨ ਰੇਸ਼ਮ ਅਨਮੋਲ ਦੀ ਡਿਫੈਂਡਰ ‘ਚ ਆਈ ਖ਼ਰਾਬੀ, ਬੋਲੇ- ਕਿਤੇ ਵੀ ਨਹੀਂ ਮਿਲ ਰਿਹਾ XP100 ਫਿਊਲ By admin July 27, 2026 0 21 Share FacebookTwitterWhatsAppTelegram ਰੇਸ਼ਮ ਸਿੰਘ ਅਨਮੋਲ ਨੇ ਗੱਡੀ ਸਰਵਿਸ ਸੈਂਟਰ ਭੇਜੀ, ਜਿੱਥੇ ਜਾਂਚ ਦੌਰਾਨ ਪਤਾ ਲੱਗਿਆ ਕਿ ਗੱਡੀ ਦਾ ਫਿਊਲ ਪੰਪ ਖ਼ਰਾਬ ਹੋ ਗਿਆ ਹੈ। ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੀ ਨਵੀਂ ਕਾਰ ‘ਚ ਆਈ ਖਰਾਬੀ ਨੂੰ ਲੈ ਕੇ ਫਿਊਲ ਦੀ ਗੁਣਵੱਤਾ ‘ਤੇ ਸਵਾਲ ਖੜ੍ਹੇ ਕੀਤੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਤੇ ਵੀ ਐਕਸਪੀ100 ਪੈਟਰੋਲ ਨਹੀਂ ਮਿਲ ਰਿਹਾ ਹੈ। ਗਾਇਕ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ (ਡਿਫੈਂਡਰ) ਬਿਲਕੁਲ ਨਵੀਂ ਹੈ ਤੇ ਹੁਣ ਤੱਕ ਇਸ ਦੀ ਸਿਰਫ਼ ਇੱਕ ਹੀ ਸਰਵਿਸ ਹੋਈ ਹੈ, ਪਰ ਅਚਾਨਕ ਚਲਦੇ-ਚਲਦੇ ਗੱਡੀ ਬੰਦ ਹੋ ਗਈ। ਰੇਸ਼ਮ ਅਨਮੋਲ ਨੇ ਦੱਸਿਆ ਕਿ ਗੱਡੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਕਾਰ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਅੱਜਕੱਲ੍ਹ ਫਿਊਲ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਤੇ ਗੱਡੀ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਗੱਡੀ ਸਰਵਿਸ ਸੈਂਟਰ ਭੇਜੀ, ਜਿੱਥੇ ਜਾਂਚ ਦੌਰਾਨ ਪਤਾ ਲੱਗਿਆ ਕਿ ਗੱਡੀ ਦਾ ਫਿਊਲ ਪੰਪ ਖ਼ਰਾਬ ਹੋ ਗਿਆ ਹੈ। ਸਰਵਿਸ ਸੈਂਟਰ ਵੱਲੋਂ ਇਸ ਨੂੰ ਬਦਲਣ ਦੀ ਸਲਾਹ ਦਿੱਤੀ ਗਈ। ਗਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਮੱਸਿਆ ਫਿਊਲ ਦੀ ਗੁਣਵੱਤਾ ਕਾਰਨ ਹੋ ਸਕਦੀ ਹੈ। ਰੇਸ਼ਮ ਅਨਮੋਲ ਨੇ ਕਿਹਾ ਕਿ ਉਹ ਆਪਣੀ ਗੱਡੀ ‘ਚ ਲਗਭਗ 70 ਫੀਸਦੀ ਵਾਰ ਐਕਸਪੀ95 ਹਾਈ ਸਪੀਡ ਪੈਟਰੋਲ ਹੀ ਪਵਾਉਂਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਫਿਊਲ ਪੰਪ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੇ ਆਮ ਪੈਟਰੋਲ (E20) ਵਰਤਣਾ ਬੰਦ ਕਰ ਦਿੱਤਾ ਹੈ ਤੇ ਹੁਣ ਉਹ ਐਕਸਪੀ100 ਪੈਟਰੋਲ ਵਰਤਣਾ ਚਾਹੁੰਦੇ ਹਨ। ਗਾਇਕ ਨੇ ਦੱਸਿਆ ਕਿ ਉਹ ਕਈ ਪੈਟਰੋਲ ਪੰਪਾਂ ‘ਤੇ ਜਾ ਚੁੱਕੇ ਹਨ, ਪਰ ਉਨ੍ਹਾਂ ਨੂੰ ਐਕਸਪੀ100 ਪੈਟਰੋਲ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਉਹ ਐਕਸਪੀ95 ਦੀ ਮੰਗ ਕਰਦੇ ਹਨ ਤਾਂ ਕਈ ਪੰਪਾਂ ‘ਤੇ ਇਹ ਵੀ ਉਪਲਬਧ ਨਹੀਂ ਹੁੰਦਾ। ਰੇਸ਼ਮ ਅਨਮੋਲ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸਹੂਲਤ ਲਈ ਅਜਿਹੇ ਪੈਟਰੋਲ ਪੰਪਾਂ ਦੀ ਸੂਚੀ ਜਾਰੀ ਕੀਤੀ ਜਾਵੇ ਜਿੱਥੇ ਉੱਚ ਗੁਣਵੱਤਾ ਵਾਲਾ ਪੈਟਰੋਲ ਉਪਲਬਧ ਹੋਵੇ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 6-7 ਪੈਟਰੋਲ ਪੰਪਾਂ ‘ਤੇ ਜਾ ਚੁੱਕੇ ਹਨ, ਪਰ ਉਨ੍ਹਾਂ ਨੂੰ ਫਿਊਲ ਨਹੀਂ ਮਿਲ ਸਕਿਆ ਹੈ। Share FacebookTwitterWhatsAppTelegram Previous articleਗੈਂਗਸਟਰ ਬਿੱਲਾ ਇੰਡੋਨੇਸ਼ੀਆ ਤੋਂ ਭਾਰਤ ਡਿਪੋਰਟ, ਮੋਹਾਲੀ ਹਵਾਈ ਅੱਡੇ ਤੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰNext articleਕੈਸਪੀਅਨ ਸਾਗਰ ‘ਚ ਖੁੱਲ੍ਹਿਆ ਨਵਾਂ ਮੋਰਚਾ, ਕੀ ਰੂਸ-ਯੂਕਰੇਨ ਯੁੱਧ ਵਿੱਚ ਸਿੱਧੇ ਉਤਰਨ ਦੀ ਤਿਆਰ ‘ਚ ਹੈ ਈਰਾਨ? adminhttps://voiceofpunjabtv.com/ RELATED ARTICLES Latest News ਧੰਨ-ਧੰਨ ਬਾਬਾ ਨਿਹਾਲ ਦਾਸ ਜੀ ਯਾਦਗਾਰੀ ਗੇਟ ਦਾ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕੀਤਾ ਉਦਘਾਟਨ September 21, 2026 Latest News ਨਵੇਂ ਦਿਸਹੱਦੇ” ਰਾਜ ਪੱਧਰੀ ਕਲਾ ਮੁਕਾਬਲੇ ਲਈ ਬੇਰਿੰਗ ਸਕੂਲ ਦੇ ਵਿਦਿਆਰਥੀ ਦੀ ਹੋਈ ਚੋਣ September 21, 2026 Latest News ਨਸ਼ਿਆਂ ਵਿਰੁੱਧ ਪੰਜਾਬ ਦੀ ਪੁਕਾਰ ਬਣਿਆ ਸ਼ੈਗੀ ਬੌਸ ਦਾ ਗੀਤ September 17, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਧੰਨ-ਧੰਨ ਬਾਬਾ ਨਿਹਾਲ ਦਾਸ ਜੀ ਯਾਦਗਾਰੀ ਗੇਟ ਦਾ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕੀਤਾ ਉਦਘਾਟਨ September 21, 2026 ਨਵੇਂ ਦਿਸਹੱਦੇ” ਰਾਜ ਪੱਧਰੀ ਕਲਾ ਮੁਕਾਬਲੇ ਲਈ ਬੇਰਿੰਗ ਸਕੂਲ ਦੇ ਵਿਦਿਆਰਥੀ ਦੀ ਹੋਈ ਚੋਣ September 21, 2026 ਨਸ਼ਿਆਂ ਵਿਰੁੱਧ ਪੰਜਾਬ ਦੀ ਪੁਕਾਰ ਬਣਿਆ ਸ਼ੈਗੀ ਬੌਸ ਦਾ ਗੀਤ September 17, 2026 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋ ਰੇਲਵੇ ਲਾਈਨਾਂ ਤੇ ਲਗਾਇਆ ਧਰਨਾ September 17, 2026 Load more Recent Comments