Tuesday, September 22, 2026
spot_img
HomeLatest Newsਚੋਰਾਂ ਨੇ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦੀਆਂ ਦੇਗਾਂ ਚੋਰੀ

ਚੋਰਾਂ ਨੇ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦੀਆਂ ਦੇਗਾਂ ਚੋਰੀ

ਜੰਡਿਆਲਾ ਗੁਰੂ  (ਵਰਿੰਦਰ ਸਿੰਘ ਮਲਹੋਤਰਾ) ਜੰਡਿਆਲਾ ਗੁਰੂ ਵਿੱਚ ਲੁੱਟਾਂ ਖੋ, ਚੋਰੀ, ਡਕੈਤੀ, ਫਿਰੋਤੀ ਆਦਿ ਦੀਆਂ ਘਟਨਾਵਾਂ ਲਗਾਤਾਰ ਹੁੰਦੀਆਂ ਆ ਰਹੀਆਂ ਹਨ । ਇਹਨਾਂ ਸਭ ਘਟਨਾਵਾਂ ਪਿੱਛੇ ਨਸ਼ੇ ਦੀ ਪੂਰਤੀ ਨੂੰ ਦੇਖਿਆ ਜਾ ਸਕਦਾ ਹੈ । ਨਸ਼ੇ ਦੀ ਪੂਰਤੀ ਕਰਨ ਲਈ ਨਸ਼ੇੜੀ ਚੋਰੀ ਦੀਆਂ ਘਟਨਾਵਾਂ ਨੂੰ ਬੇਖੌਫ ਹੋਕੇ ਅੰਜਾਮ ਦਿੰਦੇ ਹਨ ਅਤੇ ਇਨਾਂ ਚੋਰਾਂ ਵੱਲੋਂ ਗੁਰੂ ਘਰਾਂ ਨੂੰ ਵੀ ਨਹੀਂ ਬਖਸਿਆ ਜਾ ਰਿਹਾ ।

ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਤੋੜੀਆਂ ਜਾਦੀਆਂ ਲੰਗਰ ਦੇ ਭਾਂਡੇ ,ਏਸੀ ਅਤੇ ਹੋਰ ਜੋ ਕੋਈ ਵੀ ਕੀਮਤੀ ਸਾਮਾਨ ਹੁੰਦਾ ਉਸ ਨੂੰ ਵੀ ਚੋਰੀ ਕਰਕੇ ਲੈ ਜਾਂਦੇ ਇਸਦੇ ਚਲਦਿਆਂ ਬੀਤੀ ਰਾਤ ਜੀ ਟੀ ਰੋਡ ਟਾਂਗਰਾ ਪੁਲਿਸ ਚੌਕੀ ਅਧੀਨ ਆਉਦੇ ਪਿੰਡ ਮੁੱਛਲ ਵਿਖੇ ਸਥਿਤ ਗੁਰਦੁਆਰਾ ਸਾਵਣ ਮੱਲ ਸਾਹਿਬ ਵਿਖੇ ਚੋਰੀ ਦੀ ਵਾਪਰੀ ਘਟਨਾ ਦਾ ਸਮਾਚਾਰ ਪ੍ਰਾਪਤ ਹੋਇਆ ਤਾ ਇਸ ਸਬੰਧੀ ਜਦੋਂ ਪੱਤਰਕਾਰ ਵਲੋਂ ਹੈਡ ਗ੍ਰੰਥੀ ਇੰਦਰਜੀਤ ਸਿੰਘ ਨੂੰ ਫੋਨ ਤੇ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਹੈਡ ਗ੍ਰੰਥੀ ਸਿੰਘ ਸਾਹਿਬ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਰ ਰੋਜ ਦੀ ਤਰ੍ਹਾਂ ਅੱਜ ਸਵੇਰੇ ਜਦ ਉਹ ਸਾਢੇ ਚਾਰ ਵਜੇ ਦੇ ਕਰੀਬ ਪ੍ਰਕਾਸ਼ ਕਰਨ ਲਈ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣ ਲੱਗੇ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਬਰਾਂਡੇ ਵਿੱਚ ਰੱਖੀਆਂ ਦੋ ਦੇਗਾਂ ਗਾਇਬ ਸਨ ।

ਜਿਸ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ ਅਤੇ ਗੁਰਦੁਆਰਾ ਸਾਹਿਬ ਚ ਲਗੇ ਸੀਸੀਟੀਵੀ ਕੈਮਰੇ ਵਿੱਚ ਦੇਖਿਆ ਕਿ ਦੋ ਚੋਰ ਸਮਾਂ 2.50 ਵਜੇ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਪਲਟੀਨਾ ਮੋਟਰਸਾਈਕਲ ਤੇ ਆਏ ਅਤੇ ਦੋ ਦੇਗਾਂ ਚੋਰੀ ਕਰਕੇ ਲੈਕੇ ਜਾ ਰਹੇ ਸਨ । ਹੈੱਡ ਗ੍ਰੰਥੀ ਅਨੁਸਾਰ ਚੋਰੀ ਹੋਈਆਂ ਦੇਗਾਂ ਨਵੀਆਂ ਸਨ ਅਤੇ ਵਜ਼ਨ ਕਰੀਬ 90 ਕਿਲੋ ਦੇ ਹਿਸਾਬ ਨਾਲ ਓਹਨਾਂ ਦੀ ਕੀਮਤ ਕਰੀਬ ਇਕ ਲੱਖ ਸੱਠ ਹਜ਼ਾਰ ਰੁਪਏ ਬਣਦੀ ਹੈ ।

ਓਹਨਾਂ ਦਸਿਆ ਕਿ ਪ੍ਰਬੰਧਕ ਕਮੇਟੀ ਵਲੋਂ ਇਸ ਸਬੰਧੀ ਪੁਲਿਸ ਚੌਂਕੀ ਦਰਖਾਸਤ ਦੇ ਦਿੱਤੀ ਗਈ ਹੈ । ਚੌਂਕੀ ਇੰਚਾਰਜ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਅਤੇ ਹੋਰ ਰਸਤੇ ਦੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਕਾਨੂੰਨੀ ਕਾਰਵਾਈ ਕਰਕੇ ਚੋਰਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments