ਏਅਰ ਇੰਡੀਆ ਨੇ ਮੰਗਲਵਾਰ ਯਾਨੀ ਕਿ ਅੱਜ ਤੋਂ ਅੰਮ੍ਰਿਤਸਰ ਤੋਂ ਆਪਣੀ ਨਵੀਂ ਈਜ਼ੀ ਕਨੈਕਟ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਸ ਪਹਿਲ ਨਾਲ ਪੰਜਾਬ ਦੇ ਯਾਤਰੀਆਂ ਨੂੰ ਦਿੱਲੀ ਰਾਹੀਂ ਦੁਨੀਆ ਦੇ 27 ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਹੋਰ ਆਸਾਨ ਤੇ ਸੁਵਿਧਾਜਨਕ ਕਨੈਕਟੀਵਿਟੀ ਮਿਲੇਗੀ। ਇਹ ਸੇਵਾ, ਕੇਂਦਰ ਸਰਕਾਰ ਦੇ ਹੱਬ-ਐਂਡ-ਸਪੋਕ ਮਾਡਲ ਦਾ ਹਿੱਸਾ ਹੈ, ਜਿਸ ਦਾ ਮਕਸਦ ਭਾਰਤ ਦੇ ਵੱਡੇ ਹਵਾਈ ਅੱਡਿਆਂ ਨੂੰ ਗਲੋਬਲ ਟ੍ਰਾਂਜ਼ਿਟ ਹੱਬ ਵਜੋਂ ਵਿਕਸਤ ਕਰਨਾ ਹੈ।
ਰੋਜ਼ਾਨਾ ਦੋ ਉਡਾਣਾਂ ਹੋਣਗੀਆਂ ਸੰਚਾਲਿਤ
-
ਏਅਰ ਇੰਡੀਆ ਅੰਮ੍ਰਿਤਸਰ ਤੋਂ ਦਿੱਲੀ ਲਈ ਹਰ ਰੋਜ਼ ਦੋ ‘ਈਜ਼ੀ ਕਨੈਕਟ’ ਉਡਾਣਾਂ ਚਲਾਏਗੀ।
-
AI 1113: ਅੰਮ੍ਰਿਤਸਰ ਤੋਂ ਸਵੇਰੇ 9:10 ਵਜੇ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ।
-
AI 1115: ਅੰਮ੍ਰਿਤਸਰ ਤੋਂ ਰਾਤ 10:00 ਵਜੇ ਰਵਾਨਾ ਹੋ ਕੇ 11:20 ਵਜੇ ਦਿੱਲੀ ਪਹੁੰਚੇਗੀ।



![easy-connectivity[1]](https://voiceofpunjabtv.com/wp-content/uploads/2026/07/easy-connectivity1-696x392.jpg)