Tuesday, September 22, 2026
spot_img
HomeLatest Newsਆਪ ਨੇ Dinesh Dhall ਨੂੰ ਹਟਾ Vaneet Dhir ਨੂੰ ਬਣਾਇਆ ਜਲੰਧਰ ਨੋਰਥ...

ਆਪ ਨੇ Dinesh Dhall ਨੂੰ ਹਟਾ Vaneet Dhir ਨੂੰ ਬਣਾਇਆ ਜਲੰਧਰ ਨੋਰਥ ਦਾ ਹਲਕਾ ਇੰਚਾਰਜ

ਪੰਜਾਬ ਦੇ ਤਿੰਨ ਹੋਰ ਹਲਕਾ ਇੰਚਾਰਜ ਬਣਾਏ, ਪੜ੍ਹੋ ਲਿਸਟ

ਜਲੰਧਰ (ਰੰਗਪੁਰੀ) ਆਮ ਆਦਮੀ ਪਾਰਟੀ ਨੇ ਜਲੰਧਰ ਦੀ ਰਾਜਨੀਤੀ ਵਿੱਚ ਇੱਕ ਅਹਿਮ ਸੰਗਠਨਾਤਮਕ ਫੈਸਲਾ ਲੈਂਦਿਆਂ ਜਲੰਧਰ ਨੌਰਥ ਹਲਕੇ ਦੇ ਇੰਚਾਰਜ ਵਿੱਚ ਵੱਡਾ ਬਦਲਾਅ ਕੀਤਾ ਹੈ। ਪਾਰਟੀ ਨੇ ਦਿਨੇਸ਼ ਢੱਲ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾ ਕੇ ਜਲੰਧਰ ਦੇ ਮੌਜੂਦਾ ਮੇਅਰ ਵਨੀਤ ਧੀਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।

ਪਾਰਟੀ ਦੇ ਇਸ ਫੈਸਲੇ ਨੂੰ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ। ਵਨੀਤ ਧੀਰ ਪਹਿਲਾਂ ਹੀ ਜਲੰਧਰ ਦੇ ਮੇਅਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਜਲੰਧਰ ਨੌਰਥ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਵਾਧੂ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।

ਦੂਜੇ ਪਾਸੇ, ਦਿਨੇਸ਼ ਢੱਲ ਨੂੰ ਹਟਾਏ ਜਾਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਇਸ ਫੈਸਲੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਵਨੀਤ ਧੀਰ ਨਵੀਂ ਜ਼ਿੰਮੇਵਾਰੀ ਵਿੱਚ ਪਾਰਟੀ ਦੀਆਂ ਉਮੀਦਾਂ ‘ਤੇ ਕਿੰਨੇ ਖਰੇ ਉਤਰਦੇ ਹਨ ਅਤੇ ਜਲੰਧਰ ਨੌਰਥ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨਾ ਮਜ਼ਬੂਤ ਕਰ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments