ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਲਈ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਲਗਾਏ ਜਾ ਰਹੇ ਨੇ ਰੁੱਖ :- ਸੋਨੂੰ ਜੰਡਿਆਲਾ

0
57

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਲਈ ਹਰ ਸਾਲ ਦੀ ਤਰ੍ਹਾਂ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਰੁੱਖ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ |

ਗੱਲਬਾਤ ਕਰਦੇ ਹੋਏ ਸਮਾਜ ਸੇਵੀ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਜਿਸ ਤੇ ਜੀ ਨਾਲ ਟੈਂਪਰੇਚਰ ਦਿਨੋ ਦਿਨ ਵੱਧ ਰਿਹਾ ਹੈ ਤੇ ਭਿਆਨਕ ਬਿਮਾਰੀਆਂ ਜਨਮ ਲੈ ਰਹੀਆਂ ਨੇ ਤੇ ਸਾਨੂੰ ਸਾਫ ਸੁਥਰੇ ਵਾਤਾਵਰਨ ਦੀ ਜਰੂਰਤ ਹੈ|

ਆਓ ਸਭ ਮਿਲ ਕੇ ਪਵਨ ਪਾਣੀ ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਈਏ ਤੇ ਵੱਧ ਤੋਂ ਵੱਧ ਰੁੱਖ ਲਗਾਈ ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਕਿਉਂਕਿ ਰੁੱਖ ਸਾਡੇ ਜੀਵਨ ਦਾ ਹਿੱਸਾ ਹੈ।

ਇਸ ਮੌਕੇ ਤੇ ਹਾਜ਼ਰ ਸਰਬਜੀਤ ਸਿੰਘ ਹਰਪਾਲ ਸਿੰਘ ਜੋਬਨਜੀਤ ਸਿੰਘ ਚਰਨਜੀਤ ਸਿੰਘ ਅਮਰਪਾਲ ਸਿੰਘ ਸਕੱਤਰ ਸਿੰਘ ਰਣਜੀਤ ਸਿੰਘ ਤੇਜਬੀਰ ਸਿੰਘ ਬੱਬੂ ਵਿਰਕ ਆਦਿ ਹਾਜ਼ਰ ਹਨ|

LEAVE A REPLY

Please enter your comment!
Please enter your name here