ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਬੇਸ਼ੱਕ ਭਾਰਤ ਦਾ ਲੋਕਤੰਤਰ ਹੈ ਕਿ ਹਰੇਕ ਵਿਅਕਤੀ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਅੰਦੋਲਨ ਕਰ ਸਕਦਾ ਹੈ ਲੇਕਿਨ ਪੰਜਾਬ, ਭਾਰਤ ਜਾਂ ਹੋਰ ਕੋਈ ਸਟੇਟ ਬੰਦ ਸਿਰਫ ਦੋ ਚਾਰ ਘੰਟੇ ਵਾਸਤੇ ਕਰਨਾ ਚਾਹੀਦਾ ਹੈ ਕਿਉਂਕਿ ਕੱਲ੍ਹ 30 ਜੁਲਾਈ ਦੇ ਸਖ਼ਤ ਪੰਜਾਬ ਬੰਦ ਚ ਆਮ ਲੋਕਾਂ ਨੂੰ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ ਹੈ ।

ਕੱਲ੍ਹ ਪੰਜਾਬ ਬੰਦ ਦੌਰਾਨ ਜੰਡਿਆਲਾ ਨਿਵਾਸੀ ਇਕ ਪਰਿਵਾਰ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਕਿਹਾ ਕਿ ਉਨਾਂ ਦੀ ਬੇਟੀ ਸ੍ਰੀ ਅੰਮ੍ਰਿਤਸਰ ਵਿਖੇ ਵਿਆਹੀ ਹੋਈ ਹੈ ਅਤੇ ਇੱਕ ਪਰਿਵਾਰ ਲਈ ਉਨਾਂ ਦੇ ਰੋਜਮਰਾ ਦੀ ਜਿੰਦਗੀ ਚ ਵਰਤੀਆਂ ਜਾਣ ਵਾਲੀਆਂ ਚੀਜਾਂ ਦੁੱਧ ਖਾਸਕਰ ਜਰੂਰੀ ਹੈ ਜੋ ਬੱਚਿਆ ਲਈ ਤਾਜਾ ਲੈਕੇ ਆਉਣਾ ਪੈਂਦਾ ਹੈ ।
ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਪਤਾ ਚੱਲਿਆ ਕਿ ਸਾਡੀ ਬੇਟੀ ਚਾਹ ਤੋਂ ਬਗੈਰ ਅਤੇ ਛੋਟਾ ਬੱਚਾ ਸਾਡਾ ਦੋਹਤਾ ਦੁੱਧ ਪੀਣ ਤੋਂ ਬਗੈਰ ਬੈਠੇ ਹਨ ਤਾਂ ਅਸੀਂ ਆਪਣੇ ਪਿੰਡ ਤੋਂ ਦੁੱਧ ਸਬਜੀ ਲੈਕੇ ਉਨਾਂ ਕੋਲ ਪਹੁੰਚੇ ਜਦ ਅੰਮ੍ਰਿਤਸਰ ਬੇਟੀ ਦੇ ਘਰ ਪਹੁੰਚੇ ਤਾਂ ਸਵੇਰ ਤੋਂ ਹੀ ਦੋਹਤੇ ਦੇ ਪੇਟ ਵਿੱਚ ਦਰਦ ਹੋ ਰਹੀ ਸੀ ਅਤੇ ਟੱਟੀਆਂ ਕਰ ਰਿਹਾ ਸੀ ਫਿਰ ਜਦੋਂ ਦਵਾਈ ਲੈਣ ਲਈ ਅਸੀਂ ਮੈਡੀਕਲ ਸਟੋਰ ਦੀ ਤਲਾਸ਼ ਕੀਤੀ ਤਾਂ ਬਹੁਤ ਮੁਸ਼ਕਿਲ ਨਾਲ ਇਕ ਮੈਡੀਕਲ ਸਟੋਰ ਖੁੱਲਾ ਹੋਇਆ ਮਿਲਿਆ ।

ਓਹਨਾਂ ਦਸਿਆ ਕਿ ਰਸਤੇ ਵਿਚ ਇਕ ਦੋ ਜਗ੍ਹਾ ਧਰਨੇ ਲੱਗਣ ਕਾਰਣ ਆਵਾਜਾਈ ਨੂੰ ਵੀ ਕਾਫੀ ਪ੍ਰੇਸ਼ਾਨੀ ਆ ਰਹੀ ਸੀ । ਇਸ ਲਈ ਉਸ ਪ੍ਰੀਵਾਰ ਦੀ ਅਪੀਲ ਹੈ ਕਿ ਭਾਰਤ ਜਾਂ ਪੰਜਾਬ ਬੰਦ ਕਰਨ ਤੋਂ ਪਹਿਲਾਂ ਆਮ ਲੋਕਾਂ ਦੀਆਂ ਰੋਜਮਰਾ ਚ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀਆਂ ਹਰੇਕ ਬਜਾਰ ਸੜਕ ਤੇ ਦੁਕਾਨਾਂ ਖੁੱਲਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਹੋ ਸਕੇ ਤਾਂ ਬਜਾਰ ਆਵਾਜਾਈ ਨੂੰ ਬੰਦ ਨਾ ਕੀਤਾ ਜਾਵੇ ਅਤੇ ਜੇਕਰ ਰੋਸ ਜਾਹਿਰ ਕਰਨਾ ਹੈ ਤਾਂ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਅੱਗੇ , ਮੰਡੀਆਂ ਵਿੱਚ ਭਾਰੀ ਇਕੱਠ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਜਾਵੇ ਅਤੇ ਸਰਕਾਰ ਦੇ ਕਿਸੇ ਉਚ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਜਾਵੇ !





