Sunday, August 2, 2026
spot_img
HomeLatest Newsਡੈਨੀ ਬੰਡਾਲਾ ਵੱਲੋਂ ਦਿਲਬਾਗ ਸਿੰਘ ਜੌਹਲ ਨੂੰ ਐਸਸੀ ਵਿਭਾਗ ਦਾ ਜਰਨਲ ਸੈਕਟਰੀ...

ਡੈਨੀ ਬੰਡਾਲਾ ਵੱਲੋਂ ਦਿਲਬਾਗ ਸਿੰਘ ਜੌਹਲ ਨੂੰ ਐਸਸੀ ਵਿਭਾਗ ਦਾ ਜਰਨਲ ਸੈਕਟਰੀ ਬਣਾਇਆ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਦਿਲਬਾਗ ਸਿੰਘ ਜੌਹਲ ਨੂੰ ਐਸਸੀ ਵਿਭਾਗ ਦਾ ਜਰਨਲ ਸੈਕਟਰੀ ਥਾਪਿਆ।

ਇਸ ਮੌਕੇ ਤੇ ਨਵ ਨਿਯੁਕਤ ਜਰਨਲ ਸੈਕਟਰੀ ਦਿਲਬਾਗ ਸਿੰਘ ਜੌਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ।

ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਘ ਰਾਜੂ ਨਾਮਧਾਰੀ ਵਡਾਲਾ ਜੌਹਲ, ਯੋਧਾ ਸਿੰਘ, ਸਾਹਿਬ ਸਿੰਘ, ਰਾਜਬੀਰ ਸਿੰਘ, ਮਲਕੀਤ ਸਿੰਘ, ਸ਼ਮਸ਼ੇਰ ਸਿੰਘ, ਜਥੇਦਾਰ ਸੁੱਖਾ ਸਿੰਘ, ਪ੍ਰਦੀਪ ਸਿੰਘ ਮੈਬਰ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਦੀਵਾਨ ਸਿੰਘ, ਕੁਲਦੀਪ ਸਿੰਘ ਕੋਟਲੀ, ਗੁਰਭੇਜ ਸਿੰਘ ਪਿੰਡ ਛਾਪਾ,ਬਿਕਰਮਜੀਤ ਸਿੰਘ ਮਾਲੋਵਾਲ,
ਧਰਮਬੀਰ ਸਿੰਘ ਮਾਹੀਆ ਜੰਡਿਆਲਾ ਗੁਰੂ, ਨਿਰਮਲ ਸਿੰਘ ਨੰਗਲ, ਗੁਰਵਿੰਦਰ ਸਿੰਘ ਅੰਮ੍ਰਿਤਸਰ ਤੋਂ ਸਮੂੰ ਮਾਹਲਾ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਸਾਰੀਆਂ ਸ਼ਖ਼ਸੀਅਤਾਂ ਨੇ ਦਿਲਬਾਗ ਸਿੰਘ ਨੂੰ ਦਿਲੋਂ ਮੁਬਾਰਕਾਂ ਦਿੱਤੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments