Monday, August 10, 2026
spot_img
HomeLatest Newsਪਦਮ ਸ਼੍ਰੀ ਗਾਇਕ ਹੰਸ ਰਾਜ ਹੰਸ ਦੇ ਕਮਬੈਕ ਗੀਤ ‘ਆਜਾ ਦੋਵੇਂ ਨੱਚੀਏ’...

ਪਦਮ ਸ਼੍ਰੀ ਗਾਇਕ ਹੰਸ ਰਾਜ ਹੰਸ ਦੇ ਕਮਬੈਕ ਗੀਤ ‘ਆਜਾ ਦੋਵੇਂ ਨੱਚੀਏ’ ਨੇ ਮਚਾਈ ਧੂਮ, 7 ਦਿਨਾਂ ’ਚ 6.09 ਲੱਖ ਵਿਊਜ਼

ਜਲੰਧਰ (ਰੰਗਪੁਰੀ) ਪਦਮ ਸ਼੍ਰੀ ਗਾਇਕ ਹੰਸ ਰਾਜ ਹੰਸ ਦੇ ਕਮਬੈਕ ਗੀਤ ‘ਆਜਾ ਦੋਵੇਂ ਨੱਚੀਏ’ ਨੂੰ ਰਿਲੀਜ਼ ਹੋਣ ਤੋਂ ਸਿਰਫ਼ ਸੱਤ ਦਿਨਾਂ ਦੇ ਅੰਦਰ ਹੀ 6.09 ਲੱਖ, ਯਾਨੀ 609K ਵਿਊਜ਼ ਮਿਲ ਚੁੱਕੇ ਹਨ। ਇਹ ਵਿਊਜ਼ ਗੀਤ ਦੇ ਸਿਰਫ਼ ਅਧਿਕਾਰਿਕ ਚੈਨਲ ’ਤੇ ਦਰਜ ਕੀਤੇ ਗਏ ਹਨ।

ਇਸ ਉਪਲਬਧੀ ’ਤੇ ਹੰਸ ਰਾਜ ਹੰਸ ਨੇ ਪੰਜਾਬ ਅਤੇ ਦੁਨੀਆ ਭਰ ਵਿੱਚ ਵੱਸਦੇ ਆਪਣੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦਾ ਪਿਆਰ ਅਤੇ ਆਸ਼ੀਰਵਾਦ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਲੰਬੇ ਸਮੇਂ ਬਾਅਦ ਆਏ ਇਸ ਗੀਤ ਨੂੰ ਜਿਸ ਤਰ੍ਹਾਂ ਸਰੋਤਿਆਂ ਨੇ ਪਿਆਰ ਦਿੱਤਾ ਹੈ, ਉਸ ਨਾਲ ਉਨ੍ਹਾਂ ਨੂੰ ਅੱਗੇ ਵੀ ਵਧੀਆ ਸੰਗੀਤ ਲੈ ਕੇ ਆਉਣ ਲਈ ਨਵੀਂ ਊਰਜਾ ਮਿਲੀ ਹੈ।

ਹੰਸ ਰਾਜ ਹੰਸ ਨੇ ਗੀਤ ਦੀ ਪੂਰੀ ਟੀਮ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਗੀਤਕਾਰ ਹਰਪ੍ਰੀਤ ਸੇਖੋਂ, ਦੇਸੀ ਕਰੂ, ਗੁਰਲੇਜ਼ ਅਖ਼ਤਰ, ਯੁਵਰਾਜ ਹੰਸ, ਡਾਇਰੈਕਟਰ ਬਾਬੀ ਬਾਜਵਾ, ਅਰਸ਼ ਨਾਗਰਾ ਅਤੇ ਭੁਪਿੰਦਰ ਸਮੇਤ ਸਾਰੇ ਸਹਿਯੋਗੀਆਂ ਦਾ ਆਭਾਰ ਪ੍ਰਗਟ ਕੀਤਾ।

ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਪ੍ਰਸ਼ੰਸਕਾਂ ਵੱਲੋਂ ਹੰਸ ਰਾਜ ਹੰਸ ਦੀ ਗਾਇਕੀ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਨਵਰਾਜ ਹੰਸ ਦੀ ਪੇਸ਼ਕਾਰੀ ਨੂੰ ਵੀ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਕਈ ਪ੍ਰਸ਼ੰਸਕਾਂ ਨੇ ‘ਆਜਾ ਦੋਵੇਂ ਨੱਚੀਏ’ ਨੂੰ ਇਸ ਵਿਆਹੀ ਸੀਜ਼ਨ ਦਾ ਅਗਲਾ ਵੱਡਾ ਵੈਡਿੰਗ ਐਂਥਮ ਦੱਸਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਹ ਗੀਤ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਖੂਬ ਸੁਣਨ ਨੂੰ ਮਿਲ ਸਕਦਾ ਹੈ।

ਸੰਗੀਤ ਪ੍ਰੇਮੀਆਂ ਮੁਤਾਬਕ ‘ਆਜਾ ਦੋਵੇਂ ਨੱਚੀਏ’ ਵਿੱਚ ਰਵਾਇਤੀ ਪੰਜਾਬੀ ਰੰਗ ਅਤੇ ਆਧੁਨਿਕ ਸੰਗੀਤ ਦਾ ਖੂਬਸੂਰਤ ਮੇਲ ਦੇਖਣ ਨੂੰ ਮਿਲਦਾ ਹੈ। ਇਹੀ ਕਾਰਨ ਹੈ ਕਿ ਗੀਤ ਨੇ ਰਿਲੀਜ਼ ਦੇ ਕੁਝ ਹੀ ਦਿਨਾਂ ਵਿੱਚ ਸਰੋਤਿਆਂ ਦੀਆਂ ਪਸੰਦੀਦਾ ਪਲੇਲਿਸਟਾਂ ਵਿੱਚ ਆਪਣੀ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments