Monday, September 28, 2026
spot_img
HomeLatest Newsਫਾਜ਼ਿਲਕਾ: ਨੌਜਵਾਨ ਨੂੰ ਜੰਜੀਰ ਨਾਲ ਬੰਨ੍ਹ ਕੇ ਹਸਪਤਾਲ ਲੈ ਕੇ ਪਹੁੰਚਿਆ ਪਿਤਾ

ਫਾਜ਼ਿਲਕਾ: ਨੌਜਵਾਨ ਨੂੰ ਜੰਜੀਰ ਨਾਲ ਬੰਨ੍ਹ ਕੇ ਹਸਪਤਾਲ ਲੈ ਕੇ ਪਹੁੰਚਿਆ ਪਿਤਾ

ਫਾਜ਼ਿਲਕਾ (ਵੀਓਪੀ ਬਿਊਰੋ) ਫਾਜ਼ਿਲਕਾ ਜ਼ਿਲ੍ਹੇ ਦੇ ਅਰਨੀਵਾਲਾ ਤੋਂ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਿਤਾ ਆਪਣੇ ਪੁੱਤਰ ਨੂੰ ਜੰਜੀਰ ਨਾਲ ਬੰਨ੍ਹ ਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਿਆ। ਪਿਤਾ ਦਾ ਦੋਸ਼ ਹੈ ਕਿ ਚੋਰੀ ਦੇ ਸ਼ੱਕ ਵਿੱਚ ਕੁਝ ਲੋਕਾਂ ਨੇ ਉਸਦੇ ਪੁੱਤਰ ਨੂੰ ਫੜ ਕੇ ਉਸਦੇ ਕੱਪੜੇ ਉਤਾਰ ਦਿੱਤੇ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਇਸ ਦੌਰਾਨ ਵੀਡੀਓ ਵੀ ਬਣਾਈ ਗਈ, ਜੋ ਬਾਅਦ ਵਿੱਚ ਵਾਇਰਲ ਹੋ ਗਈ।

ਪਿਤਾ ਮੁਤਾਬਕ ਇਸ ਘਟਨਾ ਤੋਂ ਬਾਅਦ ਉਸਦੇ ਪੁੱਤਰ ਦੀ ਮਾਨਸਿਕ ਹਾਲਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਈ ਵਾਰ ਉਹ ਠੀਕ ਰਹਿੰਦਾ ਹੈ, ਪਰ ਕੁਝ ਸਮੇਂ ਬਾਅਦ ਅਜਿਹੀਆਂ ਹਰਕਤਾਂ ਕਰਨ ਲੱਗ ਪੈਂਦਾ ਹੈ ਕਿ ਘਰੋਂ ਬਾਹਰ ਭੱਜ ਜਾਂਦਾ ਹੈ। ਪਰਿਵਾਰ ਨੂੰ ਉਸਨੂੰ ਕਾਬੂ ਕਰਨ ਲਈ ਪਿੱਛੇ ਭੱਜਣਾ ਪੈਂਦਾ ਹੈ। ਪਿਤਾ ਦਾ ਕਹਿਣਾ ਹੈ ਕਿ ਇਸੇ ਮਜਬੂਰੀ ਕਾਰਨ ਉਸਨੇ ਪੁੱਤਰ ਨੂੰ ਜੰਜੀਰ ਨਾਲ ਬੰਨ੍ਹਿਆ ਹੋਇਆ ਹੈ।

 

ਫਿਲਹਾਲ ਨੌਜਵਾਨ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਹੁਣ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਿਵਲ ਹਸਪਤਾਲ ਫਾਜ਼ਿਲਕਾ ਦੇ SMO ਦਾ ਕਹਿਣਾ ਹੈ ਕਿ
“ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਹੈ। ਉਸਦੀ ਮੈਡੀਕਲ ਜਾਂਚ ਅਤੇ ਇਲਾਜ ਕੀਤਾ ਜਾ ਰਿਹਾ ਹੈ। ਮਾਮਲੇ ਸਬੰਧੀ ਬਣਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ।”

ਫਿਲਹਾਲ ਨੌਜਵਾਨ ਹਸਪਤਾਲ ਵਿੱਚ ਇਲਾਜ ਅਧੀਨ ਹੈ। ਮਾਮਲੇ ਵਿੱਚ ਲੱਗੇ ਦੋਸ਼ਾਂ ਦੀ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments