ਜੰਡਿਆਲਾ ਗੁਰੂ 12 ਅਗਸਤ (ਵਰਿੰਦਰ ਸਿੰਘ ਮਲਹੋਤਰਾ) ਸੰਤ ਬਾਬਾ ਗੁਰਬਖਸ਼ ਸਿੰਘ ਜੀ ਖਾਲਸਾ ਅਕੈਡਮੀ ਜੱਬੋਵਾਲ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਮਹੀਨੇ ਦੀ 10 ਤਰੀਕ ਨੂੰ 150 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਗਿਆ। ਇਸ ਮੌਕੇ ਤੇ ਅਕੈਡਮੀ ਦੇ ਮੁੱਖ ਸੇਵਾਦਾਰ ਬਾਬਾ ਮਲਕੀਤ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਇਹ ਪਹਿਲ ਕਦਮੀ 2014 ਤੋਂ ਪੰਜ ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾ ਕੇ ਕੀਤੀ ਗਈ ਸੀ

ਪਰ ਅੱਜ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ 150 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਦੀ 10 ਤਰੀਕ ਨੂੰ ਰਾਸ਼ਨ ਮੁਹਈਆ ਕਰਵਾਇਆ ਜਾਂਦਾ ਹੈ। ਅੱਗੇ ਬਾਬਾ ਮਲਕੀਤ ਸਿੰਘ ਜੀ ਨੇ ਦੱਸਿਆ ਕਿ ਰਾਸ਼ਨ ਵੰਡਣ ਤੋਂ ਪਹਿਲਾਂ ਸੰਗਤ ਨੂੰ ਦੋ ਘੰਟੇ ਨਾਮ ਜਪਾਇਆ ਜਾਂਦਾ ਹੈ। ਉਸਤੋਂ ਬਾਅਦ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ। ਇਸ ਦੋ ਘੰਟੇ ਵਿੱਚ ਸੰਗਤਾਂ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਸਿਮਰਨ ਕਰਦੀਆਂ ਹਨ। ਬਾਬਾ ਮਲਕੀਤ ਸਿੰਘ ਨੇ ਕਿਹਾ ਕਿ ਇਹ ਸੇਵਾ ਗੁਰੂ ਮਹਾਰਾਜ ਆਪ ਕਰਵਾ ਰਹੇ ਹਨ।

ਉਹਨਾਂ ਦੱਸਿਆ ਕਿ ਇਸ ਅਕੈਡਮੀ ਵਿੱਚ ਬੱਚਿਆਂ ਦੀ ਪੜ੍ਹਾਈ ਵੀ ਫਰੀ ਹੈ ਅਤੇ ਇੱਥੇ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਗੁਰਬਾਣੀ ਦੀ ਸੰਥਿਆ ਵੀ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਤਬਲਾ ਹਰਮੋਨੀਅਮ ਵੀ ਸਿਖਾਇਆ ਜਾਂਦਾ ਹੈ। ਇਥੇ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਨਾਲ ਨਾਲ, ਗੁਰਮਤਿ ਦੀ ਸੰਥਿਆ ਦੀ ਦਿੱਤੀ ਜਾਂਦੀ ਹੈ, ਜੇਕਰ ਰਾਸ਼ਨ ਵੰਡ ਦੀ ਗੱਲ ਕਰੀਏ ਤਾਂ ਇਸ ਅਕੈਡਮੀ ਵਿੱਚ ਰਾਸ਼ਨ ਉਹਨਾਂ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ
ਜਿਨ੍ਹਾਂ ਦੇ ਪਰਿਵਾਰ ਵਿਚ ਕਮਾਉਣ ਵਾਲਾ ਕੋਈ ਨਹੀਂ ਹੈ ਇਸ ਅਕੈਡਮੀ ਵਲੋਂ ਸਮੇਂ ਸਮੇਂ ਤੇ ਕੁਦਰਤੀ ਆਫਤਾਂ ਨਾਲ ਜੂਝਣ ਵਾਲੇ ਲੋਕਾਂ ਦੀ ਵੀ ਬਾਂਹ ਫੜੀ ਗਈ ਸੀ। ਇਸ ਅਕੈਡਮੀ ਦੇ ਸੇਵਾਦਾਰਾਂ ਵੱਲੋਂ ਪਿਛਲੇ ਸਾਲ ਹੜ ਪੀੜਤਾਂ ਦੀ ਵੀ ਖੁੱਲ ਕੇ ਮਦਦ ਕੀਤੀ ਗਈ ਸੀ।






