Saturday, October 3, 2026
spot_img
HomeLatest Newsਵਿਦੇਸ਼ ਵਿੱਚ ਵਧੀਆ ਕੰਮਕਾਰ ਦੇ ਪਿੱਛੇ ਮੇੇਰੇ ਮਾਤਾ ਪਿਤਾ ਦਾ ਅਸ਼ੀਰਵਾਦ ਹੀ...

ਵਿਦੇਸ਼ ਵਿੱਚ ਵਧੀਆ ਕੰਮਕਾਰ ਦੇ ਪਿੱਛੇ ਮੇੇਰੇ ਮਾਤਾ ਪਿਤਾ ਦਾ ਅਸ਼ੀਰਵਾਦ ਹੀ ਹੈ :- ਹਰਿੰਦਰਪਾਲ ਸਿੰਘ ਟਿੱਕਾ ਨਾਰਵੇ

ਜੰਡਿਆਲਾ (ਵਰਿੰਦਰ ਸਿੰਘ ਮਲਹੋਤਰਾ) ਮੋਹ ਦੀ ਗੱਲ ਕਰੀਏ ਤਾਂ ਅੱਜ ਕੱਲ ਤਕਨੀਕੀ ਯੁਗ ਵਿੱਚ ਸਭ ਤੋਂ ਵੱਡਾ ਮੋਹ ਸਿਰਫ ਪੈਸੇ ਦਾ ਹੀ ਰਹਿ ਗਿਆ ਹੈ ਅਤੇ ਇਸ ਪੈਸੇ ਦੇ ਮੋਹ ਵਿੱਚ ਲੋਕ ਆਪਣੇ ਭੈਣ, ਭਰਾ ,ਰਿਸ਼ਤੇਦਾਰ ,ਪਿੰਡ ਦੇ ਲੋਕ, ਪਿੰਡ ਦੀਆਂ ਸੱਥਾਂ, ਸਕੇ ਸਾਕ ਸੰਬੰਧੀ ਸਭ ਕੁਝ ਹੀ ਭੁੱਲ ਬੈਠੇ ਹਨ। ਵਿਦੇਸ਼ ਦੀ ਵਧੀਆ ਜ਼ਿੰਦਗੀ ਵਿੱਚ ਸਵਸਥ ਰਹਿੰਦੇ ਹਨ, ਪਰ ਅੱਜ ਇੱਕ ਐਸੇ ਸ਼ਖਸ , ਸ਼ਖ਼ਸੀਅਤ ਦੀ ਗੱਲ ਕਰ ਰਹੇ ਹਾਂ, ਜਿਸ ਨੇ ਆਪਣੇ ਪਰਿਵਾਰਿਕ ਮੈਂਬਰ ਮਾਂ ਬਾਪ ਭਰਾ ਚਾਚੇ ਤਾਏ ਹੀ ਨਹੀਂ ਬਲਕਿ ਪੂਰੇ ਪਿੰਡ ਦਾ ਹੀ ਦਿਲ ਜਿੱਤਿਆ ਹੈ ਉਹਨਾਂ ਦਾ ਨਾਮ ਹੈ ਹਰਵਿੰਦਰਪਾਲ ਸਿੰਘ ਟਿੱਕਾ ਜੋ ਕਿ ਇਲਾਕੇ ਅਤੇ ਦੂਰ ਦੂਰ ਤੱਕ ਅਤੇ ਵਿਦੇਸਾ ਵਿਚ ਵੀ ਟਿੱਕਾ ਨਾਰਵੇ ਦੇ ਨਾਮ ਤੇ ਆਪਣੀ ਪਹਿਚਾਣ ਬਣਾ ਚੁੱਕੇ ਹਨ।

ਪਿਛਲੇ ਦਿਨ ਟਿੱਕਾ ਨਾਰਵੇ ਵੱਲੋਂ ਆਪਣੇ ਪਰਿਵਾਰ ਸਮੇਤ ਨਾਰਵੇ ਤੋਂ ਆਪਣੇ ਜੱਦੀ ਪਿੰਡ ਬਾਲੀਆਂ ਮੰਝਪੁਰ ਵਿਖੇ ਪਹੁੰਚੇ । ਟਿੱਕਾ ਨਾਰਵੇ ਤੇ ਆਪਣੀ ਜੱਦੀ ਪਿੰਡ ਪਹੁੰਚਣ ਤੇ ਉਹਨਾਂ ਦੇ ਘਰ ਤੱਕ ਪਹੁੰਚਣ ਤੇ ਇੱਕ ਬਹੁਤ ਹੀ ਹੈਰਾਨੀ ਵਾਲੀ ਗੱਲ ਵੇਖਣ ਨੂੰ ਮਿਲੀ ਕਿ ਉਹਨਾਂ ਦੇ ਪਿੰਡ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਚਾਹੁਣ ਵਾਲਿਆਂ ਦਾ ਮਿਲਣ ਵਾਲਿਆਂ ਦਾ ਅਤੇ ਦਿਲੋਂ ਪਿਆਰ ਕਰਨ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਸੀ ਜੋ ਕਿ ਇੱਕ ਮੇਲੇ ਵਰਗਾ ਦ੍ਰਿਸ਼ ਵੇਖਣ ਨੂੰ ਮਿਲ ਰਿਹਾ ਸੀ।

ਇੱਥੇ ਵੀ ਗੱਲ ਹੈਰਾਨੀ ਵਾਲੀ ਹੁੰਦੀ ਹੈ ਕਿ ਅੱਜ ਕੱਲ ਲੋਕ ਵਿਦੇਸ਼ਾ ਤੋ ਆਪਣੇ ਪਿੰਡ ਆਉਣ ਤੋਂ ਪਹਿਲਾਂ ਕਿਸੇ ਨੂੰ ਕੰਨਾਂ ਤੱਕ ਖਬਰ ਨਹੀਂ ਪਹੁੰਚਣ ਦਿੰਦੇ ਪਰ ਇੱਕ ਟਿੱਕਾ ਨਾਰਵੇ ਹੈ ਜਿਹਨਾਂ ਦਾ ਪਿੰਡ ਆਉਣ ਤੋਂ ਪਹਿਲਾਂ ਹੀ ਆਪਣੀ ਚਹੇਤਿਆਂ ਨੂੰ ਪਤਾ ਲੱਗ ਜਾਂਦਾ ਹੈ ਟਿਕਾ ਨਾਰਵੇ ਆਪਣੀ ਜਨਮ ਭੂਮੀ ਪਿੰਡ ਬਾਲੀਆਂ ਮੰਝਪੁਰ ਆ ਰਿਹਾ ਹੈ ।

ਘਰ ਪਹੁੰਚਣ ਤੇ ਟਿੱਕਾ ਨਾਰਵੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਤੇ ਹੋਏ ਉਹਨਾਂ ਨੇ ਕਾਂਗਰਸ ਪਾਰਟੀ ਦੇ ਲੀਡਰ ਅਤੇ ਕੈਬਨਿਟ ਮੰਤਰੀ ਸਵਰਗ ਵਾਸੀ ਸਰਦਾਰ ਸਰਦੂਲ ਸਿੰਘ ਬੰਡਾਲਾ ਨੂੰ ਯਾਦ ਕਰਦੇ ਹੋਏ ਉਹਨਾਂ ਦੱਸਿਆ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਪਿੰਡ ਇੱਕ ਸਵਰਗ ਦੀ ਤਰ੍ਹਾਂ ਜਾਪਦਾ ਸੀ।

ਉਨਾਂ ਨੇ ਉਸ ਟਾਈਮ ਤੇ ਆਪਣੀ ਹੋਂਦ ਵਿੱਚ ਕਰਵਾਏ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ।ਉਨਾਂ ਨੇ ਇੱਕ ਬਹੁਤ ਹੀ ਵਧੀਆ ਗੱਲ ਕਹੀ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਹਨ ਪਰ ਪਿੰਡ ਵਿੱਚ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਹੈ ਕਿ ਪਿੰਡ ਵਿੱਚ ਆਪਣੀ ਭਾਈਚਾਰਕ ਸਾਂਝ ਨੂੰ ਵੀ ਨਾਲ ਬਰਕਰਾਰ ਰੱਖਿਆ ਜਾਵੇ।

ਟਿੱਕਾ ਨਾਰਵੇ ਜੋ ਕਿ ਬਹੁਤ ਹੀ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਹਨ, ਉਹਨਾ ਦਾ ਨਾਰਵੇ ਵਿੱਚ ਵੀ ਵਧੀਆ ਕੰਮ ਕਾਰ ਸੈੱਟ ਹੈ ਅਤੇ ਆਪਣੇ ਪਰਿਵਾਰ ਨਾਲ ਨਾਲ ਉਥੇ ਹੀ ਰਹਿ ਰਹੇ ਹਨ ਪਰ ਉਹ ਵਿਦੇਸ਼ ਦੇ ਮੋਹ ਤੋਂ ਮੁਕਤ ਹਨ।

ਉਨਾਂ ਦੱਸਿਆ ਕਿ ਵਿਦੇਸ਼ ਵਿੱਚ ਵਧੀਆ ਕੰਮਕਾਰ ਦੇ ਪਿੱਛੇ ਵੀ ਆਪਣੇ ਪਰਿਵਾਰ ਅਤੇ ਮਾਤਾ ਪਿਤਾ ਦਾ ਅਸ਼ੀਰਵਾਦ ਹੀ ਹੈ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਕੇ ਵੀ ਉਹ ਪਿੰਡ ਪ੍ਰਤੀ ਅਥਾਹ ਪਿਆਰ ਰੱਖਦੇ ਹਨ। ਉਹ ਜਦੋਂ ਵੀ ਪਿੰਡ ਚੱਕਰ ਲਾਉਂਦੇ ਹਨ ਤਾਂ ਪੂਰੇ ਪਿੰਡ ਦੇ ਲੋਕਾਂ ਨੂੰ ਗਲਵੱਕੜੀ ਵਿੱਚ ਲੈ ਕੇ ਉਨਾਂ ਦੀਆਂ ਅਸੀਸਾਂ ਲੈਂਦੇ ਹਨ।, ਅਤੇ ਪਿੰਡ ਦੇ ਸਾਰੇ ਹੀ

ਗੁਰਦੁਆਰਿਆਂ ਸਾਹਿਬਾਨਾਂ ਵਿੱਚ ਨਤਮਸਤਕ ਹੁੰਦੇ ਹਨ, ਇੱਥੇ ਸਾਰਿਆਂ ਨੂੰ ਹੀ ਬੜੇ ਮੋਹ ਨਾਲ ਮਿਲਦੇ ਹਨ।, ਆਖਰ ਜਦੋਂ ਉਹਨ੍ਾਂ ਨੂੰ ਲੰਮੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਕੇ ਵੀ ਪਿੰਡ ਦੇ ਲੋਕਾ ਪ੍ਰਤੀ ਮੋਹ ਬਾਰੇ ਜ਼ਿਕਰ ਕੀਤਾ ਗਿਆ ਤਾਂ ਉਨਾਂ ਨੇ ਕਿਹਾ ਕਿ ਬਾਲੀਆ ਮੰਝਪੁਰ ਮੇਰੀ ਜਨਮ ਭੂਮੀ ਹੈ ਅਤੇ ਨਾਰਵੇ ਮੇਰੀ ਕਰਮ ਭੂਮੀ ਹੈ ।

 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments