Friday, October 2, 2026
spot_img
HomeLatest Newsਜੰਡਿਆਲਾ ਗੁਰੂ ਲਗਾਤਾਰ ਦੂਸਰੇ ਦਿਨ ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਜੰਡਿਆਲਾ ਗੁਰੂ ਲਗਾਤਾਰ ਦੂਸਰੇ ਦਿਨ ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਜੰਡਿਆਲਾ ਗੁਰੂ 2 ਅਕਤੂਬਰ ਵਰਿੰਦਰ ਸਿੰਘ ਮਲਹੋਤਰਾ :- ਬੀਤੇ ਕੱਲ ਜੰਡਿਆਲਾ ਗੁਰੂ ਸਰਾਂ ਰੋਡ ਤੇ ਜੈਨ ਮੰਦਰ ਕੋਲੋਂ ਇੱਕ ਨੌਜਵਾਨ ਦੀ ਭੇਦਭਰੀ ਹਾਲਾਤਾਂ ਵਿੱਚ ਲਾਸ਼ ਮਿਲੀ ਸੀ ।

ਅਜੇ ਉਸ ਘਟਨਾ ਨੂੰ ਇੱਕ ਦਿਨ ਵੀ ਨਹੀਂ ਬੀਤਿਆ ਤੇ ਅੱਜ ਕਰੀਬ 3 ਵਜੇ ਤਰਨਤਾਰਨ ਰੋਡ ਬਿਆਸ ਡੇਰੇ ਦੇ ਨਾਲ ਜਾਂਦੇ ਸੂਏ ਦੇ ਰਸਤੇ ਉੱਪਰ ਸੂਏ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸਦੀ ਪਹਿਚਾਣ ਪ੍ਰਭਸਿਮਰਨ ਸਿੰਘ ਉਮਰ ਕਰੀਬ 34 ਸਾਲ ਵਾਸੀ ਰਈਆ ਖੁਰਦ ਵਜੋਂ ਹੋਈ ਹੈ । ਮੌਕੇ ਤੇ ਜੰਡਿਆਲਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

ਇਸ ਘਟਨਾ ਨਾਲ ਸ਼ਹਿਰ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਕੀ ਇਹ ਘਟਨਾਵਾਂ ਨਸ਼ੇ ਨਾਲ ਸਬੰਧਤ ਸਨ ਜਾਂ ਲੁੱਟ ਖੋਹ ਜਾਂ ਕੋਈ ਹਾਦਸਾ ਵਗੈਰਾ ਹੋਇਆ ਹੈ । ਮ੍ਰਿਤਕ ਦੇ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ । ਮੌਕੇ ਤੇ ਪਹੁੰਚੇ ਕੁਝ ਨੌਜਵਾਨਾਂ ਨੇ ਉਸ ਦੀ ਪਹਿਚਾਣ ਕਰਦੇ ਹੋਏ ਦੱਸਿਆ ਕਿ ਇਹ ਸਾਡੇ ਨਾਲ ਹੀ ਖੇਤਾਂ ਵਿੱਚ ਕੰਮ ਕਰਦਾ ਸੀ ਅਤੇ ਸਵੇਰੇ 11 ਵਜੇ ਕਹਿਕੇ ਗਿਆ ਕਿ ਮੈਂ ਦਵਾਈ ਲੈਣ ਚੱਲਿਆ ਹਾਂ ਅਤੇ ਫਿਰ ਵਾਪਸ ਨਹੀਂ ਆਇਆ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments