ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਜੰਡਿਆਲਾ ਗੁਰੂ ਵਿੱਚ ਨਸ਼ੇ ਦੀ ਹਾਲਤ ਵਿੱਚ ਝੂਲਦੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ ਵੀਡੀਓ ਵਿੱਚ ਨੌਜਵਾਨ ਕੋਲੋ ਪੁੱਛੇ ਜਾਣ ਤੇ ਕਿ ਉਹ ਨਸ਼ਾ ਕਿੱਥੋਂ ਲਿਆਉਂਦਾ ਹੈ ਤਾਂ ਉਸਨੇ ਕਿਹਾ ਕਿ ਇਹ ਜੰਡਿਆਲਾ ਗੁਰੂ ਚ ਆਮ ਮਿਲਦਾ ਹੈ ।

ਉਸਨੇ ਇਹ ਵੀ ਕਿਹਾ ਕਿ ਉਹ ਜਿਆਦਾਤਰ ਮੈਡੀਕਲ ਨਸ਼ਾ ਕਰਦਾ ਹੈ । ਬੜੀ ਹੈਰਾਨੀ ਵਾਲੀ ਗੱਲ ਹੈ ਕਿ ਚਿੱਟਾ ਤਾਂ ਸਰੇਆਮ ਮਿਲਦਾ ਸੁਣਿਆ ਸੀ ਕੀ ਹੁਣ ਜੰਡਿਆਲਾ ਗੁਰੂ ਚ ਮੈਡੀਕਲ ਨਸ਼ਾ ਵੀ ਸਰੇਆਮ ਮਿਲਦਾ ਹੈ ?

ਇਹ ਨੌਜਵਾਨ ਜੰਡਿਆਲਾ ਤੋ ਕਰੀਬ 20 ਕਿਲੋਮੀਟਰ ਦੀ ਦੂਰੀ ਤੋ ਨਸ਼ਾ ਖਰੀਦਣ ਆਇਆ ਹੈ ।
ਇਹ ਨੌਜਵਾਨ ਨਸ਼ੇ ਚ ਝੂਲਦਾ ਜੰਡਿਆਲਾ ਗੁਰੂ ਦੇ ਰਘੁਨਾਥ ਕਾਲਜ ਦੇ ਕੋਲ ਵੇਖਿਆ ਗਿਆ ਹੈ।






