Tuesday, August 18, 2026
spot_img
HomeLatest Newsਲੁਧਿਆਣਾ ’ਚ ਬਰਥਡੇ ਪਾਰਟੀ ਤੋਂ ਪਰਤ ਰਹੇ ਨੌਜਵਾਨ ਦੀ ਗੋ/ਲੀ ਮਾਰ ਕੇ...

ਲੁਧਿਆਣਾ ’ਚ ਬਰਥਡੇ ਪਾਰਟੀ ਤੋਂ ਪਰਤ ਰਹੇ ਨੌਜਵਾਨ ਦੀ ਗੋ/ਲੀ ਮਾਰ ਕੇ ਹੱਤਿ/ਆ, ਦੋਸਤ ਵੀ ਜ਼/ਖਮੀ

ਲੁਧਿਆਣਾ (ਵੀਓਪੀ ਬਿਊਰੋ) ਵਿੱਚ ਬਰਥਡੇ ਪਾਰਟੀ ਤੋਂ ਵਾਪਸ ਘਰ ਜਾ ਰਹੇ ਨੌਜਵਾਨ ’ਤੇ ਗੋਲੀਬਾਰੀ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿੱਚ ਉਸਦਾ ਇੱਕ ਦੋਸਤ ਵੀ ਜ਼ਖਮੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕ੍ਰੇਟਾ ਕਾਰ ਵਿੱਚ ਸਵਾਰ ਹਮਲਾਵਰਾਂ ਨੇ ਪਿੱਛੋਂ ਆ ਕੇ ਗੋਲੀਆਂ ਚਲਾਈਆਂ। ਇਸ ਦੌਰਾਨ ਇੱਕ ਗੋ+ਲੀ ਨੌਜਵਾਨ ਦੀ ਗਰਦਨ ਵਿੱਚ ਲੱਗੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਿਆ ਅਤੇ ਕੁਝ ਦੇਰ ਬਾਅਦ ਉਸਦੀ ਮੌ+ਤ ਹੋ ਗਈ।

ਮ੍ਰਿਤਕ ਦੀ ਪਛਾਣ 39 ਸਾਲਾ ਰਮਿੰਦਰ ਸਿੰਘ ਉਰਫ਼ ਸੋਨੂ ਵਜੋਂ ਹੋਈ ਹੈ। ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਤੇ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਉਸਦੇ ਦੋਵੇਂ ਪੁੱਤਰਾਂ ਦੀ ਉਮਰ 8 ਸਾਲ ਅਤੇ 2 ਸਾਲ ਦੱਸੀ ਜਾ ਰਹੀ ਹੈ। ਘਟਨਾ ਥਾਣਾ ਕੋਤਵਾਲੀ ਅਧੀਨ ਆਉਂਦੇ ਘੰਟਾ ਘਰ ਚੌਕ-12 ਨੇੜੇ ਸੋਮਵਾਰ ਦੇਰ ਰਾਤ ਵਾਪਰੀ।

ਫਾਇਰਿੰਗ ਵਿੱਚ ਜ਼ਖਮੀ ਰਮਿੰਦਰ ਦੇ ਦੋਸਤ ਸੰਜੀਵ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਦੋਸਤ ਸੱਨੀ ਦਾ ਜਨਮਦਿਨ ਸੀ। ਸੱਨੀ ਨੇ ਸਾਰਿਆਂ ਨੂੰ ਬਰਥਡੇ ਪਾਰਟੀ ਵਿੱਚ ਸੱਦਾ ਦਿੱਤਾ ਸੀ। ਪਾਰਟੀ ਤੋਂ ਬਾਅਦ ਰਾਤ ਕਰੀਬ 11:30 ਤੋਂ 12 ਵਜੇ ਦੇ ਦਰਮਿਆਨ ਉਹ ਰਮਿੰਦਰ ਅਤੇ ਦੋ ਹੋਰ ਦੋਸਤਾਂ ਨਾਲ ਖਾਣਾ ਖਾਣ ਲਈ ਘਰ ਵੱਲ ਜਾ ਰਹੇ ਸਨ।

ਇਸ ਦੌਰਾਨ JMD ਮਾਲ ਨੇੜੇ ਇੱਕ ਐਕਟਿਵਾ ਅਤੇ ਕਾਰ ਦੀ ਟੱਕਰ ਨੂੰ ਲੈ ਕੇ ਕੁਝ ਲੋਕਾਂ ਵਿੱਚ ਬਹਿਸ ਹੋ ਰਹੀ ਸੀ। ਸੰਜੀਵ ਮੁਤਾਬਕ, ਉਹ ਅਤੇ ਉਸਦੇ ਸਾਥੀ ਗੱਡੀ ਵਿੱਚੋਂ ਉਤਰ ਕੇ ਮਾਮਲਾ ਸ਼ਾਂਤ ਕਰਵਾਉਣ ਲਈ ਵਿਚਕਾਰ ਪਏ। ਵਿਵਾਦ ਖਤਮ ਹੋਣ ਤੋਂ ਬਾਅਦ ਉਹ ਮੁੜ ਆਪਣੀ ਗੱਡੀ ਵਿੱਚ ਬੈਠ ਕੇ ਘਰ ਲਈ ਰਵਾਨਾ ਹੋ ਗਏ।

ਇਸੇ ਦੌਰਾਨ ਪਿੱਛੋਂ ਇੱਕ ਕ੍ਰੇਟਾ ਕਾਰ ਆਈ। ਕਾਰ ਵਿੱਚ ਸਵਾਰ ਹਮਲਾਵਰਾਂ ਨੇ ਕਥਿਤ ਤੌਰ ’ਤੇ ਗੱਡੀ ਵਿੱਚੋਂ ਹੀ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇੱਕ ਗੋਲੀ ਰਮਿੰਦਰ ਦੀ ਗਰਦਨ ਵਿੱਚ ਲੱਗੀ, ਜਦਕਿ ਸੰਜੀਵ ਦੇ ਹੱਥ ’ਤੇ ਵੀ ਸੱਟ ਲੱਗੀ।

ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿੱਚ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments