Wednesday, August 19, 2026
spot_img
HomeLatest Newsਮੱਲੀਆਂ ਦੇ ਅਧੀਨ ਆਉਂਦੇ ਪਿੰਡਾਂ ਵਿੱਚੋਂ ਮੈਡੀਕਲ ਸਟੋਰਾਂ ਦੀ ਮੀਟਿੰਗ ਕੀਤੀ ਗਈ

ਮੱਲੀਆਂ ਦੇ ਅਧੀਨ ਆਉਂਦੇ ਪਿੰਡਾਂ ਵਿੱਚੋਂ ਮੈਡੀਕਲ ਸਟੋਰਾਂ ਦੀ ਮੀਟਿੰਗ ਕੀਤੀ ਗਈ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਸੀ ਐਚ ਸੀ ਮਾਨਾਵਾਲਾ ਦੇ ਅਧੀਨ ਪੈਂਦੇ ਸਬ ਸੈਡਰੀ ਹੈਲਥ ਸੈਂਟਰ ਵਿੱਚ ਐਸ ਐਮ ਓ ਡਾ ਜਸਪਾਲ ਸਿੰਘ ਦੀਆਂ ਹਿਦਾਇਤਾਂ ਅਨੁਸਾਰ ਮਲਟੀਪਰਪਜ਼ ਹੈਲਥ ਅਫਸਰ ਡਾ ਬਲਬੀਰ ਸਿੰਘ ਜੰਡ, ਮਲਟੀਪਰਪਜ਼ ਹੈਲਥ ਅਫਸਰ ਸਰਬਜੀਤ ਕੋਰ, ਕਮਿਊਨਿਟੀ ਹੈਲਥ ਅਫਸਰ ਜਸਦੀਪ ਕੋਰ ਵਲੋਂ ਸਰਪੰਚ ਹੀਰਾ ਸਿੰਘ ਬਾਲੀਆਂ ਮੰਝਪੁਰ, ਸਰਪੰਚ ਨਵਕਿਰਨ ਸਿੰਘ ਮੱਲੀਆਂ ਦੇ ਸਹਿਯੋਗ ਨਾਲ ਮੱਲੀਆਂ ਦੇ ਅਧੀਨ ਆਉਂਦੇ ਪਿੰਡਾਂ ਵਿੱਚੋਂ ਮੈਡੀਕਲ ਸਟੋਰਾਂ, ਤੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੀਟਿੰਗ ਕੀਤੀ ਗਈ।

ਜਿਸ ਵਿੱਚ ਹੈਲਥ ਅਫਸਰ ਬਲਬੀਰ ਸਿੰਘ ਜੰਡ ਤੇ ਹੈਲਥ ਅਫਸਰ ਜਸਦੀਪ ਕੋਰ ਵਲੋਂ ਸਰਕਾਰ ਅਤੇ ਮਹਿਕਮੇ ਦੀਆਂ ਨਵੀਆਂ ਸਕੀਮਾਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਬਲਬੀਰ ਸਿੰਘ ਜੰਡ ਵਲੋਂ ਨਾਲ ਹੀ ਪ੍ਰੈਕਟੀਸ਼ਨਰਾਂ ਨੂੰ ਦੱਸਿਆ ਗਿਆ ਕਿ ਡਾਕਟਰ ਦੀ ਪਰਚੀ ਤੋਂ ਬਗੈਰ ਕਿਸੇ ਨੂੰ ਵੀ ਸਰਿੰਜ ਵਗੈਰਾ ਨਾ ਦਿੱਤੀ ਜਾਵੇ, ਜੇਕਰ ਕਿਸੇ ਮਰੀਜ ਨੂੰ ਹਫ਼ਤੇ ਤੋਂ ਉਪਰ ਬੁਖਾਰ ਹੋਇਆ ਹੈ ਜਾਂ ਕਿਸੇ ਨੂੰ ਹਫ਼ਤੇ ਤੋਂ ਖਾਂਸੀ ਆ ਰਹੀ ਹੈ ਤਾਂ ਉਸਨੂੰ ਸੀ ਐਚ ਸੀ ਮਾਨਾਵਾਲਾ ਵਿਖੇ ਅਗਲੀ ਜਾਂਚ ਲਈ ਭੇਜਿਆ ਜਾਵੇ ਅਤੇ ਸਰਕਾਰ ਦੀਆਂ ਸਕੀਮਾਂ ਵਿੱਚ ਸਹਿਯੋਗ ਦਿੱਤਾ ਜਾਵੇ।

ਮੀਟਿੰਗ ਵਿੱਚ ਸਰਪੰਚ ਨਵਕਿਰਨ ਸਿੰਘ ਅਤੇ ਸਰਪੰਚ ਹੀਰਾ ਸਿੰਘ ਨੇ ਸਾਝੇਂ ਤੋਰ ਤੇ ਪ੍ਰੈਕਟੀਸ਼ਨਰਾਂ ਨੂੰ ਨਸੀਲੀਆਂ ਦਵਾਈਆਂ ਵੇਚਣ ਤੋਂ ਗਰੇਜ ਕਰਨ ਲਈ ਕਹਿੰਦਿਆਂ ਹੋਇਆਂ ਸੁਚੇਤ ਕੀਤਾ ਕਿ ਜੇਕਰ ਕੱਲ ਨੂੰ ਕੋਈ ਵੀ ਅਜਿਹਾ ਕਰਦਿਆਂ ਫੜਿਆ ਗਿਆ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਡਾ ਆਇਆ ਸਿੰਘ, ਡਾ ਜਰਮਨਜੀਤ ਸਿੰਘ, ਡਾ ਬਲਦੇਵ ਸਿੰਘ, ਡਾ ਗੁਰਜੀਤ ਸਿੰਘ, ਡਾ ਗੁਰਸੇਵਕ ਸਿੰਘ, ਡਾ ਹਰਦੀਪ ਸਿੰਘ, ਡਾ ਕਵਲਜੀਤ ਸਿੰਘ, ਆਸਾ ਵਰਕਰਜ਼ ਕਰਮਜੀਤ ਕੋਰ, ਕੁਲਦੀਪ ਕੋਰ, ਨਵਦੀਪ ਕੋਰ, ਦਵਿੰਦਰ ਕੋਰ ਆਦਿ ਹਾਜ਼ਰ ਹੋਏ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments