Wednesday, August 19, 2026
spot_img
HomeLatest Newsਮੰਡਪ 'ਚ ਲਾੜੇ ਦਾ ਚਿਹਰਾ ਦੇਖਦੇ ਹੀ ਲਾੜੀ ਨੇ ਵਿਆਹ ਤੋਂ ਕੀਤਾ...

ਮੰਡਪ ‘ਚ ਲਾੜੇ ਦਾ ਚਿਹਰਾ ਦੇਖਦੇ ਹੀ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਰਾਜਸਥਾਨ ਤੋਂ ਆਈ ਬਰਾਤ ਬਿਨਾਂ ਲਾੜੀ ਪਰਤੀ

ਫ਼ਿਰੋਜ਼ਪੁਰ (ਵੀਓਪੀ ਬਿਊਰੋ) ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਟੀਟੂ ਖੇੜਾ ਤੋਂ ਵਿਆਹ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਆਹ ਦੇ ਮੰਡਪ ਵਿੱਚ ਪਹੁੰਚੀ ਲਾੜੀ ਨੇ ਲਾੜੇ ਦਾ ਚਿਹਰਾ ਦੇਖਣ ਤੋਂ ਬਾਅਦ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਜਾਣਕਾਰੀ ਮੁਤਾਬਕ ਰਾਜਸਥਾਨ ਦੇ ਛਤਰਗੜ੍ਹ ਤੋਂ ਬਰਾਤ ਗੁਰੂਹਰਸਹਾਏ ਪਹੁੰਚੀ ਸੀ। ਵਿਆਹ ਦੀਆਂ ਰਸਮਾਂ ਅਤੇ ਫੇਰਿਆਂ ਤੋਂ ਪਹਿਲਾਂ ਜਦੋਂ ਲਾੜੀ ਨੇ ਲਾੜੇ ਨੂੰ ਦੇਖਿਆ ਤਾਂ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬਰਾਤ ਨੂੰ ਬਿਨਾਂ ਵਿਆਹ ਕੀਤੇ ਹੀ ਵਾਪਸ ਪਰਤਣਾ ਪਿਆ।

ਲਾੜੀ ਨੇ ਦੋਸ਼ ਲਗਾਇਆ ਕਿ ਵਿਆਹ ਲਈ ਉਸ ਨੂੰ ਕਿਸੇ ਹੋਰ ਨੌਜਵਾਨ ਦੀ ਤਸਵੀਰ ਦਿਖਾਈ ਗਈ ਸੀ, ਜਦਕਿ ਵਿਆਹ ਵਾਲੇ ਦਿਨ ਮੰਡਪ ਵਿੱਚ ਕਿਸੇ ਹੋਰ ਵਿਅਕਤੀ ਨੂੰ ਲਾੜੇ ਵਜੋਂ ਪੇਸ਼ ਕੀਤਾ ਗਿਆ।

ਉੱਧਰ ਰਾਜਸਥਾਨ ਤੋਂ ਆਏ ਲਾੜੇ ਅਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਰਿਸ਼ਤਾ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਤੈਅ ਹੋਇਆ ਸੀ। ਉਨ੍ਹਾਂ ਮੁਤਾਬਕ ਵਿਆਹ ਤੋਂ ਪਹਿਲਾਂ ਮੋਬਾਈਲ ਫੋਨ ਰਾਹੀਂ ਦੋਵਾਂ ਪੱਖਾਂ ਵਿਚਾਲੇ ਗੱਲਬਾਤ ਵੀ ਹੁੰਦੀ ਰਹੀ ਸੀ।

ਲਾੜੇ ਦੇ ਨਾਨਾ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਲਾੜੇ ਦੀਆਂ ਤਸਵੀਰਾਂ ਵਿਚੋਲਿਆਂ ਅਤੇ ਲੜਕੀ ਦੀ ਮਾਂ ਵੱਲੋਂ ਹੀ ਦਿੱਤੀਆਂ ਗਈਆਂ ਸਨ।

ਫਿਲਹਾਲ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਅਤੇ ਜਾਂਚ ਜਾਰੀ ਹੈ। ਦੋਵਾਂ ਪੱਖਾਂ ਵੱਲੋਂ ਆਪਣੇ-ਆਪਣੇ ਦਾਅਵੇ ਕੀਤੇ ਜਾ ਰਹੇ ਹਨ। ਇਸ ਲਈ ਮਾਮਲੇ ਦੀ ਅਸਲ ਸੱਚਾਈ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments