Thursday, August 20, 2026
spot_img
HomeLatest News21 ਅਗਸਤ ਪੰਜਾਬ ਬੰਦ ਨੂੰ ਹਲਕਾ ਜੰਡਿਆਲਾ ਅਤੇ ਸਮੂਹ ਪੰਜਾਬ ਵਾਸੀ ਸਹਿਯੋਗ...

21 ਅਗਸਤ ਪੰਜਾਬ ਬੰਦ ਨੂੰ ਹਲਕਾ ਜੰਡਿਆਲਾ ਅਤੇ ਸਮੂਹ ਪੰਜਾਬ ਵਾਸੀ ਸਹਿਯੋਗ ਦੇਣ :- ਬਾਬਾ ਬਿਬੇਕ ਸਿੰਘ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਜੇਲਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਸਰਕਾਰ ਰਿਹਾਅ ਕਰੇ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਸਰੀਰਕ ਹਾਲਤ ਠੀਕ ਨਾ ਹੋਣ ਕਰਕੇ ਇਕ ਮਾਂ ਦਾ ਪੁੱਤ ਨੂੰ ਤੇ ਪੁੱਤ ਦਾ ਮਾਂ ਨੂੰ ਮਿਲਣਾ ਅਤਿ ਜਰੂਰੀ ਹੁੰਦਾ ਇਸ ਲਈ ਜਥੇਦਾਰ ਹਵਾਰਾ ਨੂੰ 10 ਦਿਨ ਦੀ ਪੈਰੋਲ ਦਿੱਤੀ ਜਾਵੇ !

ਇਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆ ਹੋਇਆ ਪ੍ਰੈਸ ਨੋਟ ਰਾਹੀਂ ਅੱਗੇ ਗੱਲਬਾਤ ਸਾਂਝੀ ਕਰਦਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜੰਡਿਆਲਾ ਗੁਰੂ ਦੇ ਸਰਗਰਮ ਆਗੂ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਜੰਡਿਆਲਾ ਗੁਰੂ ਦੇ ਮੁੱਖ ਸੇਵਾਦਾਰ ਬਾਬਾ ਬਿਬੇਕ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਵੱਧ ਕੁਰਬਾਨੀਆਂ ਕਰਨ ਵਾਲੀਆਂ ਅਤੇ ਘੱਟ ਗਿਣਤੀ ਕੌਮਾਂ ਨਾਲ ਜੁਲਮ ਕੀਤਾ ਜਾ ਰਿਹਾ ਹੈ

ਜੇਕਰ ਗੱਲ ਕਰੀਏ 1984 ਦੀ ਤਾਂ ਸੈਂਕੜੇ ਸਿੰਘਾਂ ਸਿੰਘਣੀਆਂ ਦੁੱਧ ਚੁੰਘਦੇ ਬੱਚਿਆ ਦਾ ਕਤਲੇਆਮ ਕੀਤਾ ਗਿਆ ਪਰ ਇਸ ਘੱਲੂਘਾਰੇ ਚ ਕਤਲੇਆਮ ਕਰਨ ਵਾਲੇ ਦੋਸੀਆਂ ਨੂੰ ਸਿਰ ਦਾ ਤਾਜ ਬਣਾ ਕਿ ਸਰਕਾਰਾਂ ਨੇ ਰੱਖਿਆ ਹੋਇਆ ਹੈ ਅਤੇ ਜਿਨਾਂ ਦੇ ਮਾਂ ਬਾਪ ਭੈਣ ਭਰਾ ਬੱਚੇ ਜਾਲਮਾਂ ਵਲੋਂ ਕੋਹ ਕੋਹ ਕਿ ਇਸ ਕਤਲੇਆਮ ਵਿੱਚ ਸਹੀਦ ਕਰ ਦਿੱਤੇ ਜੇਕਰ ਉਨਾਂ ਜਾਲਮਾਂ ਨੂੰ ਸਿੱਖ ਨੌਜਵਾਨਾਂ ਵੱਲੋਂ ਸਜਾ ਦਿੱਤੀ ਗਈ ਤਾਂ ਭਾਰਤ ਦੀ ਨਿਆਇਕ ਪ੍ਰਣਾਲੀ ਨੇ ਉਨਾਂ ਨੌਜਵਾਨਾਂ ਨੂੰ ਸਜਾ ਸੁਣਾਈ ਤੇ ਭਾਰਤ ਦੀ ਨਿਆਇਕ ਪ੍ਰਣਾਲੀ ਦਾ ਸਤਿਕਾਰ ਕਰਦਿਆ ਹੋਇਆ ਉਸ ਸਜਾ ਨੂੰ ਪੂਰਾ ਕਰ ਚੁੱਕੇ ਬੰਦੀ ਸਿੱਖ ਨੌਜਵਾਨਾਂ ਨੂੰ ਫਿਰ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਉਨਾਂ ਬੰਦੀ ਸਿੰਘਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਹੈ

ਭਾਰਤ ਦੇ ਸੰਵਿਧਾਨ ਦੇ ਉਲਟ ਆਖਿਰ ਸਿੱਖਾਂ ਲਈ ਮਾਪਦੰਡ ਵੱਖਰਾ ਕਿਉ ਹੈ ! ਅੱਗੇ ਬਾਬਾ ਬਿਬੇਕ ਸਿੰਘ ਨੇ ਕਿਹਾ ਕਿ ਇਸ ਜੁਲਮ ਦੇ ਸਬੰਧ ਵਿੱਚ ਸਮੂਹ ਸਿੱਖ ਜਥੇਬੰਦੀਆਂ ਪੰਥ ਦਰਦੀਆਂ ਵੱਲੋਂ 21 ਅਗਸਤ ਦਿਨ ਸੁੱਕਰਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਅਸੀਂ ਅਪੀਲ ਕਰਦੇ ਹਾਂ ਕਿ ਪੰਜਾਬ ਬੰਦ ਦੇ ਸੱਦੇ ਨੂੰ ਹਲਕਾ ਜੰਡਿਆਲਾ ਗੁਰੂ ਅਤੇ ਸਮੂਹ ਪੰਜਾਬ ਵਾਸੀ ਸਹਿਯੋਗ ਕਰਕੇ ਪ੍ਰਵਾਨ ਕਰਨ ਅਤੇ ਆਪਣੇ ਹੱਕਾਂ ਦੀ ਪਹਿਚਾਣ ਕਰਨ !

ਇਸ ਮੌਕੇ ਪ੍ਰਤਾਪ ਸਿੰਘ ,ਰਣਜੀਤ ਸਿੰਘ, ਭਾਈ ਮਨਜਿੰਦਰ ਬੰਡਾਲਾ, ਬਿਕਰਮਜੀਤ ਸਿੰਘ ਗਹਿਰੀ ਮੰਡੀ, ਬਿਕਰਮਜੀਤ ਸਿੰਘ ਨਰੈਣਗੜ੍ਹ, ਬਾਬਾ ਮਨੋਜ ਸਿੰਘ, ਸਵਿੰਦਰ ਸਿੰਘ, ਕੰਨਵਲਪ੍ਰੀਤ ਸਿੰਘ ਰਵੀ , ਮਨੀ ਜੰਡਿਆਲਾ ਗੁਰੂ ,ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ ਢਪੱਈਆ, ਆਦਿ ਹਾਜ਼ਰ ਸਨ !

 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments