Tuesday, August 25, 2026
spot_img
HomeLatest News*ਬਰਨਾਲਾ ਤੋ ਆਜ਼ਾਦ ਜ਼ਿਮਨੀ ਚੋਣ ਲੜ ਚੁੱਕੇ ਗੁਰਦੀਪ ਬਾਠ ਅਤੇ ਸਾਹਿਤਕ ਖੇਤਰ...

*ਬਰਨਾਲਾ ਤੋ ਆਜ਼ਾਦ ਜ਼ਿਮਨੀ ਚੋਣ ਲੜ ਚੁੱਕੇ ਗੁਰਦੀਪ ਬਾਠ ਅਤੇ ਸਾਹਿਤਕ ਖੇਤਰ ਦਾ ਵੱਡਾ ਨਾਮ ਬਾਬਾ ਬੇਲੀ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ*

ਨੌਜਵਾਨ ਵਰਗ ਦੀ ਪਹਿਲੀ ਪਸੰਦ ਬਣਕੇ ਉਭਰ ਰਿਹਾ ਹੈ ਅਕਾਲੀ ਦਲ “ਵਾਰਿਸ ਪੰਜਾਬ ਦੇ’ – ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਯਾਲੀ

ਚੰਡੀਗੜ੍ਹ (ਵੀਓਪੀ ਬਿਊਰੋ ):ਪੰਜਾਬ ਦੀ ਸਿਆਸਤ ਦਾ ਅਹਿਮ ਧੁਰਾ ਸਮਝੇ ਜਾਂਦੇ ਮਾਲਵਾ ਖੇਤਰ ਵਿੱਚ ਅਕਾਲੀ ਦਲ “ਵਾਰਿਸ ਪੰਜਾਬ ਦੇ” ਨੂੰ ਲਗਾਤਾਰ ਵੱਡੀ ਮਜ਼ਬੂਤੀ ਮਿਲਣੀ ਜਾਰੀ ਹੈ। ਜਿੱਥੇ ਪਿਛਲੇ ਦਿਨਾਂ ਤੋਂ ਲਗਾਤਾਰ ਮਾਲਵਾ ਖੇਤਰ ਵਿੱਚ ਵਾਰਿਸ ਪੰਜਾਬ ਦੇ ਦਾ ਕੁਨਬਾ ਲਗਾਤਾਰ ਵਧਿਆ ਹੈ।

ਉੱਥੇ ਹੀ ਅੱਜ ਮੌਜੂਦਾ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਗੜ੍ਹ ਤੋ ਅਤੇ ਜ਼ਿਲਾ ਬਰਨਾਲਾ ਤੋ ਆਪ ਨਾਲ ਸਬੰਧਿਤ ਵੱਡਾ ਨਾਮ ਸਰਦਾਰ ਗੁਰਦੀਪ ਸਿੰਘ ਬਾਠ (ਐਮ ਟੈੱਕ ਇਲੈਕਟ੍ਰਾਨਿਕਸ) ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਏ, ਉਥੇ ਹੀ ਸਾਹਿਤਕ ਖੇਤਰ ਦਾ ਵੱਡਾ ਨਾਮ ਹਰਪ੍ਰੀਤ ਸਿੰਘ (ਬਾਬਾ ਬੇਲੀ,ਪੀ.ਐਚ.ਡੀ. ਲੋਕ ਪ੍ਰਸ਼ਾਸਨ) ਜਿਹੜੇ ਕਿ ਆਪਣੀ ਲਿਖਤ ਕਰਕੇ ਮਕਬੂਲ ਨੇ, ਜਿੰਨਾ ਦੀ ਕਲਮ ਦਾ ਲਿਖਿਆ ਰੂਹਾਨੀਅਤ ਨਾਲ ਸਬੰਧਤ ਗੀਤ ‘ ਜਿੰਨਾ ਨੂੰ ਤੂੰ ਦਿੱਸਦਾ ਓਹ ਕੋਈ ਹੋਰ ਹੀ ਅੱਖਾਂ ਨੇ’ ਜਿਸ ਨੇ ਪੂਰੇ ਪੰਜਾਬੀਆਂ ਨੇ ਅਥਾਹ ਪਿਆਰ ਦਿੱਤਾ, ਓਹ ਵੀ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਬਾਪੂ ਤਰਸੇਮ ਸਿੰਘ, ਸਰਦਾਰ ਮਨਪ੍ਰੀਤ ਸਿੰਘ ਇਯਾਲੀ ਅਤੇ ਸਾਂਸਦ ਭਾਈ ਸਰਬਜੀਤ ਸਿੰਘ ਖਾਲਸਾ ਨੇ ਦੋਹਾਂ ਸਖ਼ਸ਼ੀਅਤਾਂ ਨੂੰ ਸਿਰਪਾਓ ਦੇਕੇ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ।

 

ਇਸ ਪ੍ਰਭਾਵਸ਼ਾਲੀ ਸਿਆਸੀ ਸਮਾਗਮ ਦੌਰਾਨ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਤੇ ਸਰਦਾਰ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ, ਅੱਜ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੀ ਲੀਡਰਸ਼ਿਪ ਹੱਥ ਪੰਜਾਬ ਦੇ ਹੱਕ ਸੁਰੱਖਿਅਤ ਨਹੀਂ ਹੋ ਸਕਦੇ। ਪੰਜਾਬ ਦੇ ਹੱਕਾਂ ਨਾਲ ਸਮਝੌਤਾ ਵਾਦੀ ਸੋਚ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ। ਓਹਨਾ ਕਿਹਾ ਕਿ ਅੱਜ ਲੋੜ ਹੈ ਪੰਜਾਬ ਨੂੰ ਆਪਣੀ ਮਜ਼ਬੂਤ ਸਿਆਸੀ ਧਿਰ ਅਤੇ ਅਗਵਾਈ ਦੀ, ਜਿਹੜੀ ਪੰਜਾਬ ਦੇ ਹੱਕਾਂ ਲਈ ਨਿਜਪ੍ਰਸਤ ਤੋ ਉੱਪਰ ਉੱਠ ਕੇ ਲੜਾਈ ਲੜ ਸਕੇ ।

ਇਸ ਮੌਕੇ ਬਾਬਾ ਬੇਲੀ ਨੇ ਸੰਖੇਪ ਵਿੱਚ ਬੋਲਦਿਆਂ ਕਿਹਾ ਕਿ, ਅੱਜ ਪੰਜਾਬ ਅਜਿਹੀ ਲੀਡਰਸ਼ਿਪ ਦੀ ਤਲਾਸ਼ ਕਰ ਰਿਹਾ ਹੈ, ਜਿਸ ਲੀਡਰਸ਼ਿਪ ਕੋਲ ਪੰਜਾਬ ਨੂੰ ਕਰਜ਼ੇ, ਨਸ਼ੇ ਅਤੇ ਸਿਆਸੀ ਖੁਦਗਰਜੀ ਤੋ ਬਾਹਰ ਲੈਕੇ ਆਉਣ ਦੀ ਦੂਰ ਅੰਦੇਸ਼ੀ ਵਾਲੀ ਸੋਚ ਹੋਵੇ। ਬਾਬਾ ਬੇਲੀ ਨੇ ਕਿਹਾ ਕਿ, ਅਕਾਲੀ ਦਲ ਵਾਰਿਸ ਪੰਜਾਬ ਦੇ ਮੌਜੂਦਾ ਸਮੇਂ ਵਿੱਚ ਇਕਲੌਤੀ ਸਿਆਸੀ ਧਿਰ ਹੈ ਜਿਹੜੀ ਪੰਜਾਬ ਅਤੇ ਪੰਥ ਨਾਲ ਜੁੜੇ ਮੁੱਦਿਆਂ ਉਪਰ ਪਹਿਰਾ ਦੇ ਰਹੀ ਹੈ।

ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਜਿੱਥੇ ਦੋਹਾਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਉਥੇ ਹੀ, ਭਰੋਸਾ ਦਿੱਤਾ ਕਿ, ਓਹਨਾ ਦੇ ਤਜੁਰਬੇ ਅਤੇ ਕੰਮ ਕਰਨ ਦੇ ਜਜ਼ਬੇ ਨੂੰ ਲਾਜ਼ਮੀ ਤੌਰ ਤੇ ਸਤਿਕਾਰ ਦਿੱਤਾ ਜਾਵੇਗਾ। ਬਾਪੂ ਤਰਸੇਮ ਸਿੰਘ ਨੇ ਇਸ ਮੌਕੇ ਪੰਜਾਬ ਦੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ, ਓਹ ਆਪਣੀ ਸਮਰੱਥਾ ਨੂੰ ਇਕਜੁੱਟ ਕਰਦੇ ਹੋਏ, ਪੰਜਾਬ ਦੇ ਭਵਿੱਖ ਲਈ ਇਕੱਠੇ ਹੋਣ। ਓਹਨਾ ਕਿਹਾ ਕਿ ਪੰਜਾਬ ਦਾ ਉੱਦਮੀ ਨੌਜਵਾਨ ਜੇਕਰ ਦੇਸ਼ ਦੀ ਸਰਹੱਦ ਉੱਪਰ ਡਟ ਕੇ ਦੇਸ਼ ਦੀ ਰੱਖਿਆ ਕਰ ਸਕਦਾ ਹੈ, ਤਾਂ ਆਪਣੇ ਸੂਬੇ ਪੰਜਾਬ ਲਈ ਵੀ ਨੌਜਵਾਨ ਸਿਆਸੀ ਪਹਿਰੇਦਾਰੀ ਕਰਨ ਦੀ ਸਮਰਥਾ ਰੱਖਦਾ ਹੈ।

ਇਸ ਮੌਕੇ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸਮੁੱਚੇ ਪੰਜਾਬੀਆਂ ਦਾ ਵੱਡਾ ਸਮਰਥਨ ਮਿਲ ਰਿਹਾ। ਓਹਨਾਂ ਕਿਹਾ ਕਿ ਅੱਜ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪੰਜਾਬ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ ਅਤੇ ਲਗਾਤਾਰ ਵੱਡੀ ਗਿਣਤੀ ਵਿੱਚ ਨੌਜਵਾਨ ਆਪ ਮੁਹਾਰੇ ਪਾਰਟੀ ਦੇ ਨਾਲ ਜੁੜ ਰਹੇ ਹਨ। ਸਰਦਾਰ ਇਯਾਲੀ ਨੇ ਕਿਹਾ ਕਿ, ਨੌਜਵਾਨ ਵਰਗ ਵਿੱਚ ਪਾਇਆ ਜਾ ਰਿਹਾ ਉਤਸ਼ਾਹ ਸੰਕੇਤ ਹੈ ਕਿ ਅੱਜ ਪੰਜਾਬ ਆਪਣੀ ਸਿਆਸੀ ਅਗਵਾਈ ਅਜਿਹੀ ਲੀਡਰਸ਼ਿਪ ਕੋਲ ਚਾਹੁੰਦਾ ਹੈ, ਜਿਸ ਦਾ ਆਪਣਾ ਕੋਈ ਸਵਾਰਥ ਨਾ ਹੋਵੇ, ਜਿਹੜੀ ਲੀਡਰਸ਼ਿਪ ਸਿਰਫ ਤੇ ਸਿਰਫ ਪੰਜਾਬ ਅਤੇ ਪੰਥ ਦੇ ਵਢੇਰੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰ ਸਕੇ।

ਇਸ ਮੌਕੇ ਫਰੀਦਕੋਟ ਤੋਂ ਸਾਂਸਦ ਭਾਈ ਸਰਬਜੀਤ ਸਿੰਘ ਖਾਲਸਾ ਨੇ ਖਾਸ ਜਿਕਰ ਕਰਦੇ ਹੋਏ ਕਿਹਾ ਕਿ, ਅਕਾਲੀ ਦਲ ਵਾਰਿਸ ਪੰਜਾਬ ਦੇ ਵੱਡੇ ਸਿਆਸੀ ਵਿਕਲਪ ਦੇ ਤੌਰ ਤੇ ਉੱਭਰ ਚੁੱਕੀ ਹੈ। ਪੰਜਾਬ ਦੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਆਪਣੀ ਖੇਤਰੀ ਪ੍ਰਤੀਨਿਧ ਸਿਆਸੀ ਧਿਰ ਵਜੋ ਮਾਨਤਾ ਦੇ ਰਹੇ ਹਨ। ਓਹਨਾ ਕਿਹਾ ਕਿ, ਆਉਣ ਵਾਲੇ ਦਿਨਾਂ ਵਿੱਚ ਬਾਬਾ ਬਕਾਲਾ ਦੀ ਇਤਿਹਾਸਿਕ ਧਰਤੀ ਤੇ ਹੋਣ ਵਾਲੇ ਪੰਥਕ ਇਕੱਠ ਨੇ ਪੰਜਾਬ ਦੀ ਸਿਆਸੀ ਤਸਵੀਰ ਨੂੰ ਪੂਰੀ ਤਰਾਂ ਬਦਲ ਦੇਣਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments