Wednesday, August 26, 2026
spot_img
HomeLatest News70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਪਾਵਰ ਲਿਫਟਿੰਗ (ਲੜਕੀਆਂ) ਵਿੱਚ ਨੂਰਪੁਰ ਸਕੂਲ ਦੀ ਝੰਡੀ

70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਪਾਵਰ ਲਿਫਟਿੰਗ (ਲੜਕੀਆਂ) ਵਿੱਚ ਨੂਰਪੁਰ ਸਕੂਲ ਦੀ ਝੰਡੀ

ਜਲੰਧਰ,(ਵੀਓਪੀ ਬਿਊਰੋ):ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ, ਜਲੰਧਰ ਵਿਖੇ 70ਵੀਂਆਂ ਪੰਜਾਬ ਰਾਜ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਲੜਕੀਆਂ ਦੇ ਅੰਡਰ-17 ਅਤੇ ਅੰਡਰ-19 ਪਾਵਰ ਲਿਫਟਿੰਗ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਖੇਡ ਸਮਾਗਮ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਸਕੂਲਾਂ ਦੀਆਂ ਉੱਭਰਦੀਆਂ ਖਿਡਾਰਨਾਂ ਨੇ ਪੂਰੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਹਿੱਸਾ ਲਿਆ।

ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਸੰਜੀਵ ਢੀਂਗਰਾ (ਪ੍ਰੈਜੀਡੈਂਟ ਜਲੰਧਰ ਵਪਾਰ ਸੰਘ) ਅਤੇ ਰਿਟਾਇਰਡ ਪ੍ਰਿੰਸੀਪਲ ਸੰਗੀਤਾ ਭਾਟਰਾ ਵੱਲੋਂ ਕੀਤਾ ਗਿਆ। ਮੁਕਾਬਲਿਆਂ ਦੌਰਾਨ ਅੰਡਰ-17 ਅਤੇ ਅੰਡਰ-19 ਸ਼੍ਰੇਣੀਆਂ ਵਿੱਚ ਵੱਖ-ਵੱਖ ਭਾਰ ਵਰਗਾਂ ਦੇ ਮੈਚ ਕਰਵਾਏ ਗਏ, ਜਿਸ ਵਿੱਚ ਲੜਕੀਆਂ ਨੇ ਆਪਣੀ ਤਾਕਤ, ਤਕਨੀਕ ਅਤੇ ਵਧੀਆ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਨਤੀਜੇ ਹਾਸਲ ਕੀਤੇ। ਸਮਾਪਤੀ ਸਮਾਰੋਹ ਦੌਰਾਨ ਜੇਤੂ ਖਿਡਾਰਨਾਂ ਨੂੰ ਮੈਡਲ ਅਤੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਦੀਪਕ ਕੁਮਾਰ ਸ਼ਰਮਾ ਅਤੇ ਮੀਨੂ ਡੋਗਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਅਜਿਹੇ ਮੰਚ ਨਾਲ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਦਾ ਵਧੀਆ ਮੌਕਾ ਮਿਲਦਾ ਹੈ। ਕਨਵੀਨਰ ਪ੍ਰਿੰਸੀਪਲ ਸ਼ਸ਼ੀ ਕੁਮਾਰ, ਕੋ-ਕਨਵੀਨਰ ਮੁੱਖਅਧਿਆਪਕ ਨਰਿੰਦਰ ਕੁਮਾਰ ਅਤੇ ਲੈਕਚਰਾਰ ਸੋਨੀਆ ਦੀ ਅਗਵਾਈ ਵਿੱਚ ਅੱਜ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ ਹੋਏ।

ਅੱਜ ਦੇ ਵੱਖ-ਵੱਖ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਓਵਰਆਲ ਚੈਂਪੀਅਨ ਰਿਹਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਦੂਸਰੇ ਅਤੇ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਤੀਸਰੇ ਸਥਾਨ ‘ਤੇ ਰਿਹਾ।

ਇਸ ਮੌਕੇ ਤੇ ਖੇਡ ਵਿਭਾਗ ਦੇ ਆਫੀਸ਼ੀਅਲਜ਼ ਜਸਪਾਲ ਸਿੰਘ, ਨਵਨੀਤ ਕੌਰ, ਅਵਤਾਰ ਰਾਮ, ਹਰਮੇਸ਼ ਲਾਲ ਅਤੇ ਗੁਰਬਖਸ਼ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਡੀ.ਪੀ.ਈ./ਪੀ.ਟੀ.ਆਈ. ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿੱਦਿਆਰਥੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments