Thursday, August 27, 2026
spot_img
HomeLatest Newsਅਰੋੜਾ ਫਾਰਮ ਹਾਊਸ ਸਵੀਮਿੰਗ ਪੂਲ ਅਤੇ ਰੈਸਟੋਰੈਂਟ’ ਬਣਿਆ ਲੋਕਾਂ ਦੀ ਪਸੰਦ

ਅਰੋੜਾ ਫਾਰਮ ਹਾਊਸ ਸਵੀਮਿੰਗ ਪੂਲ ਅਤੇ ਰੈਸਟੋਰੈਂਟ’ ਬਣਿਆ ਲੋਕਾਂ ਦੀ ਪਸੰਦ

ਜੰਡਿਆਲਾ ਗੁਰੂ, (ਵਰਿੰਦਰ ਸਿੰਘ ਮਲਹੋਤਰਾ) – ਬੀਤੇ ਦਿਨੀ ਸਥਾਨਕ ਲਿੰਕ ਰੋਡ ਨੇੜੇ ਗਰੇਸ ਪਬਲਿਕ ਸਕੂਲ ਵਿਖੇ ਖੁੱਲਿਆ ‘ਅਰੋੜਾ ਫਾਰਮ ਹਾਊਸ ਸਵੀਮਿੰਗ ਪੂਲ ਅਤੇ ਰੈਸਟੋਰੈਂਟ’ ਅੱਜ ਕੱਲ੍ਹ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਗਰਮੀ ਤੋਂ ਰਾਹਤ ਅਤੇ ਸਵਾਦ ਦਾ ਅਨੋਖਾ ਸੰਗਮ ਜਨਮ ਦਿਨ ਅਤੇ ਫੈਮਿਲੀ ਪਾਰਟੀਆਂ ਲਈ ਇੱਥੇਵਿਸ਼ੇਸ਼ ਬੁਕਿੰਗ ਵੀ ਉਪਲਬਧ ਹੈ ।

ਗਰਮੀ ਦੇ ਮੌਸਮ ਵਿੱਚ ਠੰਡੇ-ਠਾਰ ਸਵੀਮਿੰਗ ਪੂਲ ਅਤੇ ਸਵਾਦਿਸ਼ਟ ਖਾਣਿਆਂ ਦਾ ਲੁਤਫ਼ ਲੈਣ ਲਈ ਲੋਕ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਹਨ। ਫਾਰਮ ਹਾਊਸ ਦੇ ਸੰਚਾਲਕ ਸੰਜੂ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗਾਹਕਾਂ ਦੀ ਸਹੂਲਤ ਲਈ ਸਾਫ਼-ਸੁਥਰਾ ਸਵੀਮਿੰਗ ਪੂਲ ਸ਼ਾਮ ਦੇ ਸਮੇਂ ਰੌਸ਼ਨੀਆਂ ਨਾਲ ਸਜਿਆ ਹੋਇਆ ਪਰਿਵਾਰਕ ਮਾਹੌਲ ਵਾਲਾ ਰੈਸਟੋਰੈਂਟ ਤਿਆਰ ਕੀਤਾ ਗਿਆ ਹੈ।

ਇੱਥੇ ਵੈੱਜ ਅਤੇ ਨਾਨ-ਵੈੱਜ ਦੋਵਾਂ ਤਰ੍ਹਾਂ ਦੇ ਪਕਵਾਨ ਉਪਲਬਧ ਹਨ। ਉਹਨਾਂ ਦੱਸਿਆ ਕਿ ਰੈਸਟੋਰੈਂਟ ਵਿੱਚ ਸਵਾਦਿਸ਼ਟ ਵੈੱਜ, ਤੰਦੂਰੀ ਸਨੈਕਸ, ਮੋਮੋਜ਼, ਮੈਗੀ, ਫਰੈਸ਼ ਫਰੂਟ ਅਤੇ ਫਾਸਟ ਫੂਡ ਤੋਂ ਇਲਾਵਾ ਤੰਦੂਰੀ ਚਿਕਨ, ਚਿਕਨ ਟਿੱਕਾ, ਬਟਰ ਚਿਕਨ, ਕੜਾਹੀ ਚਿਕਨ, ਐੱਗ ਕਰੀ ਅਤੇ ਚਿਕਨ ਮੋਮੋਜ਼ ਵਰਗੇ ਨਾਨ-ਵੈੱਜ ਪਕਵਾਨ ਹੋਰ ਵੀ ਉਪਲਬਧ ਹਨ ।

ਸੰਜੂ ਅਰੋੜਾ ਨੇ ਦੱਸਿਆ ਕਿ ਇੱਥੇ ਜਨਮ ਦਿਨ ਪਾਰਟੀ, ਦੋਸਤਾਂ ਦੀ ਪਾਰਟੀ, ਫੈਮਿਲੀ ਪਾਰਟੀ ਅਤੇ ਬੈਚਲਰ ਪਾਰਟੀ ਲਈ ਵਿਸ਼ੇਸ਼ ਬੁਕਿੰਗ ਦੀ ਸਹੂਲਤ ਵੀ ਹੈ ।

ਸਵੇਰੇ 12 ਵਜੇ ਤੋਂ ਰਾਤ 10 ਵਜੇ ਤੱਕ ਫਰੀ ਹੋਮ ਡਿਲੀਵਰੀ ਦੀ ਸਹੂਲਤ ਸ਼ਹਿਰ ਵਾਸੀਆਂ ਨੂੰ ਉਪਲਬਧ ਕਰਾਈ ਗਈ ਹੈ । ਉਨ੍ਹਾਂ ਕਿਹਾ ਕਿ ਇੱਕ ਵਾਰ ਜ਼ਰੂਰ ਆਓ ਅਤੇ ਮਾਹੌਲ ਦਾ ਆਨੰਦ ਲਓ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments