Thursday, August 27, 2026
spot_img
HomeLatest Newsਸਿਹਤ ਵਿਭਾਗ ਵੱਲੋਂ ਫਾਸਟ ਫੂਡ ਰੇਹੜੀ ਮਾਰਕੀਟ ਦੀ ਕੀਤੀ ਗਈ ਚੈਕਿੰਗ

ਸਿਹਤ ਵਿਭਾਗ ਵੱਲੋਂ ਫਾਸਟ ਫੂਡ ਰੇਹੜੀ ਮਾਰਕੀਟ ਦੀ ਕੀਤੀ ਗਈ ਚੈਕਿੰਗ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ):-ਵੱਖ ਵੱਖ ਰੇਹੜੀਆਂ ਤੋਂ ਫਾਸਟ ਫੂਡ ਅਤੇ ਹੋਰ ਖਾਦ ਪਦਾਰਥਾਂ ਦੇ ਲਏ ਅੱਜ ਸੈਂਪਲ ਲਏ ਗਏ ।ਗੱਲਬਾਤ ਦੌਰਾਨ ਡੀ ਐਚ ਉ ਅੰਮ੍ਰਿਤਸਰ ਡਾ. ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਅਨੁਸਾਰ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਨੂੰ ਲੈਕੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

ਜਿਸ ਤਹਿਤ ਰੇਹੜੀਆਂ ਤੇ ਬਣ ਰਹੇ ਫਾਸਟ ਫੂਡ ਅਤੇ ਹੋਰ ਖਾਦ ਪਦਾਰਥਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਜੰਡਿਆਲਾ ਗੁਰੂ ਬੱਸ ਸਟੈਂਡ ਵਿਚ ਬਣੀ ਰੇਹੜੀ ਮਾਰਕੀਟ ਵਿੱਚ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਕਈ ਰੇਹੜੀ ਵਾਲਿਆਂ ਕੋਲ ਫੂਡ ਸੇਫਟੀ ਰਜਿਸਟਰੇਸ਼ਨ ਅਤੇ ਲਾਇਸੈਂਸ ਵੀ ਨਹੀਂ ਹਨ।

ਅੱਜ ਵੱਖ ਵੱਖ ਸੈਂਪਲਾਂ ਦੇ ਨਾਲ਼ ਇਹਨਾਂ ਰੇਹੜੀ ਵਾਲਿਆਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਆਪਣੇ ਫੂਡ ਸੇਫਟੀ ਰਜਿਸਟਰੇਸ਼ਨ ਅਤੇ ਲਾਇਸੈਂਸ ਬਣਾਏ ਜਾਣ ਅਤੇ ਫੂਡ ਸੇਫਟੀ ਨਿਯਮਾਂ ਦਾ ਪਾਲਣ ਕੀਤਾ ਜਾਵੇ।

ਇਸ ਦੇ ਨਾਲ਼ ਨਾਲ਼ ਡੀ ਐਚ ਉ ਡਾ. ਮਨਜੀਤ ਸਿੰਘ ਰਟੌਲ ਨੇ ਲੋਕਾਂ ਨੂੰ ਬਾਹਰ ਦਾ ਖਾਣਾ ਅਤੇ ਜੰਕ ਫੂਡ ਨੂੰ ਛੱਡ ਕੇ ਘਰ ਦਾ ਖਾਣਾ ਖਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਗਰ ਬਹੁਤ ਜ਼ਰੂਰੀ ਕਿਤੇ ਬਾਹਰ ਦਾ ਖਾਣਾ ਖਾਣ ਦੀ ਜ਼ਰੂਰਤ ਵੀ ਪਵੇ ਤਾਂ ਉਸ ਜਗ੍ਹਾ ਦੀ ਸਫ਼ਾਈ ਅਤੇ ਸਾਫ਼ ਸੁਥਰੇ ਖਾਣੇ ਦੀ ਜਾਂਚ ਕਰਨ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments