ਅੰਮ੍ਰਿਤਸਰ (ਵੀਓਪੀ ਬਿਊਰੋ)-ਪਹਿਲਾਂ ਪੰਜਾਬ ਵਿੱਚ ਹੜ ਆਏ ਤੇ ਹੁਣ ਆਸਾਮ ਵਿੱਚ ਪਰ ਅਕਾਲ ਸੇਵਾ ਫਾਊਂਡੇਸ਼ਨ ਹਮੇਸ਼ਾ ਹੀ ਜਰੂਰਤ ਵੇਲੇ ਆਪਣੇ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਦੁੱਖ ਦੀ ਘੜੀ ਵਿੱਚ ਖੜੀ ਹੋ ਗਈ।

ਅਕਾਲ ਸੇਵਾ ਫਾਊਂਡੇਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਰੰਧਾਵਾ ਜੀ ਸਮੁੱਚੀ ਟੀਮ ਆਸਾਮ ਦੇ ਵੱਖ ਵੱਖ ਇਲਾਕਿਆਂ ਵਿੱਚ ਜਰੂਰਤ ਮੰਦਾਂ ਦੀ ਸੇਵਾ ਵਿੱਚ ਦਿਨ ਰਾਤ ਲੱਗੀ ਗੱਲਬਾਤ ਕਰਦੇ ਹੋਏ ਰੰਧਾਵਾ ਨੇ ਦੱਸਿਆ ਕਿ ਅਕਾਲ ਸੇਵਾ ਫਾਊਂਡੇਸ਼ਨ ਦਾ ਮੇਨ ਮਕਸਦ ਹੀ ਜਰੂਰਤ ਮੰਦਾਂ ਦੀ ਸੇਵਾ ਹੈ।
ਉਹਨਾਂ ਕਿਹਾ ਕਿ ਇਨਸਾਨੀਅਤ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕੀ ਦੁੱਖ ਦੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਜਾਈਏ ਨਾ ਕਿਹਾ ਕਿ ਸਾਡੀ ਟੀਮ ਲਗਾਤਾਰ ਦਿਨ ਰਾਤ ਜਰੂਰਤ ਮੰਦਾ ਦੀ ਸੇਵਾ ਵਿੱਚ ਲੱਗੀ ਹੈ ਜਿਸ ਵੀ ਕਿਸੇ ਜਰੂਰਤ ਮੰਦ ਨੂੰ ਜਿਸ ਤਰ੍ਹਾਂ ਦੀ ਵੀ ਜਰੂਰਤ ਹੈ।

ਅਸੀਂ ਉਹਦੀ ਮਦਦ ਕਰ ਰਹੇ ਹਾਂ ਇਸ ਮੌਕੇ ਤੇ ਹਾਜ਼ਰ ਹਰਪਾਲ ਸਿੰਘ ਰੰਧਾਵਾ ਜਗਜੀਤ ਸਿੰਘ ਬੱਬੂ ਬਿਰਕ ਅਮਰਪਾਲ ਸਿੰਘ ਸਰਬਜੀਤ ਸਿੰਘ ਪ੍ਰਿੰਸ ਜੋਬਨਜੀਤ ਸਿੰਘ ਸਕੱਤਰ ਸਿੰਘ ਆਦਿ ਹਾਜਰ ਸਨ ।






