Sunday, August 30, 2026
spot_img
HomeLatest Newsਮਨਪ੍ਰੀਤ ਸਿੰਘ ਇਯਾਲੀ ਦਾ 2027 ਚੋਣਾਂ ਤੇ ਵੱਡਾ ਬਿਆਨ

ਮਨਪ੍ਰੀਤ ਸਿੰਘ ਇਯਾਲੀ ਦਾ 2027 ਚੋਣਾਂ ਤੇ ਵੱਡਾ ਬਿਆਨ

(ਵੀਓਪੀ ਬਿਊਰੋ) 2027 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਸੋਚ ਦੇ ਅਸਲ ਵਾਰਿਸ ਤੈਅ ਕਰਨਗੀਆਂ।ਇਤਿਹਾਸ ਰਿਹਾ ਕਿ ਪੰਥ ਅਤੇ ਕੌਮ ਨੇ ਹਮੇਸ਼ਾ ਐਸਜੀਪੀਸੀ ਚੋਣਾਂ ਜਿੱਤਣ ਵਾਲੀ ਧਿਰ ਨੂੰ ਅਕਾਲੀ ਸੋਚ ਦੇ ਵਾਰਿਸ ਵਜੋ ਚੁਣਿਆ ਪਰ ਇਹ ਪਹਿਲੀ ਵਾਰ ਹੋਏਗਾ ਕਿ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਸੋਚ ਦੇ ਅਸਲ ਵਾਰਿਸਾਂ ਤੇ ਮੋਹਰ ਲੱਗੇਗੀ।

ਪਿਛਲੇ 15 ਸਾਲ ਤੋ ਐਸਜੀਪੀਸੀ ਚੋਣਾਂ ਨਾ ਹੋਣ ਕਾਰਨ ਪੰਥ ਅਤੇ ਕੌਮ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਸੋਚ ਦੇ ਅਸਲ ਵਾਰਿਸਾਂ ਨੂੰ ਤੈਅ ਕਰੇਗਾ ਪੰਥ ਅਤੇ ਕਿਸਾਨ ਵਿਰੋਧੀ ਫੈਸਲਿਆਂ ਕਾਰਨ ਅਕਾਲੀ ਦਲ ਨੇ ਆਪਣੇ ਦੋ ਥੰਮ ਕਿਸਾਨੀ ਤੇ ਪੰਥ ਨੂੰ ਨਰਾਜ਼ ਅਤੇ ਨਿਰਾਸ਼ ਕੀਤਾ।

ਡੇਰਾ ਮੁਖੀ ਨੂੰ ਮੁਆਫ਼ੀ ਦੇਣਾ, ਬੇਅਦਬੀ ਦੇ ਦੋਸ਼ੀਆਂ ਨੂੰ ਫੜਨਾ, ਸੁਮੇਧ ਸੈਣੀ ਵਰਗੇ ਅਫਸਰਾਂ ਨੂੰ ਤਰੱਕੀਆਂ ਦੇਣੀਆਂ, ਇਹਨਾਂ ਫੈਸਲਿਆਂ ਨੇ ਪੰਥ ਅਤੇ ਕੌਮ ਨੂੰ ਅਕਾਲੀ ਦਲ ਤੋਂ ਦੂਰ ਕੀਤਾ।ਖੇਤੀ ਕਾਨੂੰਨਾਂ ਦੇ ਸਮਰਥਨ ਦੀ ਵਜ੍ਹਾ ਨਾਲ ਕਿਸਾਨੀ ਅਕਾਲੀ ਦਲ ਤੋਂ ਦੂਰ ਹੋਈ।

ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣਾ ਸਾਡਾ ਮੁੱਖ ਏਜੇਂਡਾ ਬੰਦੀ ਸਿੰਘਾਂ ਦੀ ਰਿਹਾਈ ਸਾਡਾ ਟੀਚਾ

ਪੰਜਾਬ ਵਿੱਚੋਂ ਗੈਂਗਸਟਰਵਾਦ ਨੂੰ ਜੜ ਤੋਂ ਪੁੱਟਣਾ ਸਾਡਾ ਮੁੱਖ ਏਜੰਡਾ ਬਾਬਾ ਬਕਾਲਾ ਵਿਖੇ ਰੱਖੜਾ ਪੁੰਨਿਆ ਦੀ ਸਿਆਸੀ ਕਾਂਨਫਰੰਸ ਮੌਕੇ ਬੋਲਦਿਆਂ ਮਨਪ੍ਰੀਤ ਸਿੰਘ ਇਯਾਲੀ ਦਾ ਵੱਡਾ ਬਿਆਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments