Sunday, August 30, 2026
spot_img
HomeLatest Newsਤਰਨਤਾਰਨ ’ਚ ਲੁੱ+ਟ ਦੌਰਾਨ ਮਹਿਲਾ ਦੀ ਕਰੰਟ ਲਾ ਕੇ ਹੱ+ਤਿਆ

ਤਰਨਤਾਰਨ ’ਚ ਲੁੱ+ਟ ਦੌਰਾਨ ਮਹਿਲਾ ਦੀ ਕਰੰਟ ਲਾ ਕੇ ਹੱ+ਤਿਆ

ਤਰਨਤਾਰਨ(ਵੀਓਪੀ ਬਿਊਰੋ):ਤਰਨਤਾਰਨ ਦੇ ਪਿੰਡ ਮਾਲੀਆ ਕਲਾਂ ਵਿੱਚ ਸ਼ੁੱਕਰਵਾਰ ਸਵੇਰੇ ਦੋ ਨਕਾਬਪੋਸ਼ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਇੱਕ ਮਹਿਲਾ ਦੀ ਕਥਿਤ ਤੌਰ ’ਤੇ ਕਰੰਟ ਲਾ ਕੇ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਮੁਲਜ਼ਮ ਘਰ ਵਿੱਚੋਂ ਕਰੀਬ 70 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਪੁਲਿਸ ਨੂੰ ਘਟਨਾ ਸਬੰਧੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ।

ਮ੍ਰਿਤਕਾ ਦੀ ਪਛਾਣ 38 ਸਾਲਾ ਕੁਲਦੀਪ ਕੌਰ ਵਜੋਂ ਹੋਈ ਹੈ। ਵਾਰਦਾਤ ਸਮੇਂ ਉਹ ਘਰ ਵਿੱਚ ਇਕੱਲੀ ਸੀ, ਜਦਕਿ ਉਸ ਦਾ ਪਤੀ ਲਖਵਿੰਦਰ ਸਿੰਘ ਉਰਫ਼ ਲੱਖੀ ਨੌਕਰੀ ’ਤੇ ਗਿਆ ਹੋਇਆ ਸੀ ਅਤੇ ਉਨ੍ਹਾਂ ਦਾ 11ਵੀਂ ਜਮਾਤ ਵਿੱਚ ਪੜ੍ਹਦਾ ਪੁੱਤਰ ਸਕੂਲ ਗਿਆ ਹੋਇਆ ਸੀ।

ਪਰਿਵਾਰ ਮੁਤਾਬਕ, ਦੋਵੇਂ ਲੁਟੇਰੇ ਮੋਟਰਸਾਈਕਲ ’ਤੇ ਸਵੇਰੇ ਕਰੀਬ 10:52 ਵਜੇ ਘਰ ਵਿੱਚ ਦਾਖਲ ਹੋਏ ਅਤੇ ਲਗਭਗ 28 ਮਿੰਟ ਬਾਅਦ ਬਾਹਰ ਨਿਕਲੇ।

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੇ ਲੁੱਟ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਘਰ ਵਿੱਚ ਪਈਆਂ ਨੰਗੀਆਂ ਬਿਜਲੀ ਦੀਆਂ ਤਾਰਾਂ ਸਵਿੱਚ ਵਿੱਚ ਲਗਾ ਕੇ ਉਸ ਨੂੰ ਕਰੰਟ ਲਗਾ ਦਿੱਤਾ। ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਬਾਂਹ ’ਤੇ ਕਾਲੇ ਨਿਸ਼ਾਨ ਵੀ ਮਿਲੇ ਹਨ।

ਲੁਟੇਰਿਆਂ ਦੇ ਜਾਣ ਤੋਂ ਬਾਅਦ ਘਰ ਵਿੱਚ ਕੰਮ ਕਰਨ ਵਾਲੀ ਮਹਿਲਾ ਨੇ ਕੁਲਦੀਪ ਕੌਰ ਨੂੰ ਫਰਸ਼ ’ਤੇ ਪਿਆ ਦੇਖਿਆ ਅਤੇ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ।

 

ਸੂਚਨਾ ਮਿਲਣ ’ਤੇ ਡੀਐਸਪੀ ਇਨਵੈਸਟੀਗੇਸ਼ਨ ਸ਼ਿਵ ਦਰਸ਼ਨ ਸਿੰਘ ਅਤੇ ਥਾਣਾ ਸਿਟੀ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments