Thursday, September 17, 2026
spot_img
HomeLatest Newsਨਵਾਂ ਪਿੰਡ ਪੁਲਿਸ ਚੌਂਕੀ ਨਜ਼ਦੀਕ ਗੋਲੀਆਂ ਚਲਾਕੇ ਨੌਜਵਾਨ ਦਾ ਕਤਲ, ਇੱਕ ਗੰਭੀਰ...

ਨਵਾਂ ਪਿੰਡ ਪੁਲਿਸ ਚੌਂਕੀ ਨਜ਼ਦੀਕ ਗੋਲੀਆਂ ਚਲਾਕੇ ਨੌਜਵਾਨ ਦਾ ਕਤਲ, ਇੱਕ ਗੰਭੀਰ ਜ਼ਖ਼ਮੀ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) : ਬੀਤੀ ਰਾਤ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਨਵਾਂ ਪਿੰਡ ਵਿੱਚ ਵਾਪਰੀ ਗੋਲੀਬਾਰੀ ਦੀ ਵਾਰਦਾਤ ਦੌਰਾਨ ਇੱਕ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ, ਜਦਕਿ ਇੱਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਹ ਘਟਨਾ ਪੁਲੀਸ ਚੌਂਕੀ ਦੇ ਨੇੜੇ ਹੀ ਵਾਪਰੀ ਹੈ ਜੋ ਕਿ ਬਹੁਤ ਵੱਡਾ ਸਵਾਲ ਹੈ ਕਿ ਅਗਰ ਪੁਲਿਸ ਚੌਂਕੀ ਕੋਲ ਹੀ ਲੋਕ ਸੁਰੱਖਿਅਤ ਨਹੀਂ ਹਨ ਤਾਂ ਬਾਕੀ ਇਲਾਕਿਆਂ ਵਿਚ ਕੀ ਹਾਲ ਹੋਵੇਗਾ । ਮਾਮਲਾ ਆਪਸੀ ਰੰਜਿਸ਼ ਦਾ ਦਸਿਆ ਜਾ ਰਿਹਾ ਹੈ ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਵਾਰਦਾਤ ਦੇ ਕਾਰਨਾਂ ਅਤੇ ਮੁਲਜ਼ਮਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।ਸ੍ਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਲਾਕੇ ਵਿਚ ਆਏ ਦਿਨ ਲੁੱਟ ਖੋਹ ਕਤਲੇਆਮ ਫ਼ਿਰੌਤੀਆਂ ਦੀਆਂ ਘਟਨਾਵਾਂ ਮੌਜੂਦਾ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ ਕਿ ਕਿਉ ਇਹਨਾਂ ਘਟਨਾਵਾਂ ਨੂੰ ਠੱਲ ਨਹੀਂ ਪਾਈ ਜਾ ਰਹੀ

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments