Friday, October 2, 2026
spot_img
HomeLatest Newsਕੀ ਨਗਰ ਕੌਂਸਲ ਅਧਿਕਾਰੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ? ਟੁੱਟੀ...

ਕੀ ਨਗਰ ਕੌਂਸਲ ਅਧਿਕਾਰੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ? ਟੁੱਟੀ ਪੁੱਲੀ ਬਣਾਉਣ ਦੀ ਮੰਗ ।

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) :- ਠਠਿਆਰਾ ਗੇਟ ਦੇ ਨਾਲ ਹੀ ਜਾਂਦੀ ਮੋਰੀ ਗੇਟ ਮੁਹੱਲੇ ਨੂੰ ਗਲੀ ਦੀ ਪੁਲੀ ਟੁੱਟੀ ਹੋਣ ਕਰਕੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਮੁਹਲਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਪਿਛਲੇ ਕਰੀਬ ਇੱਕ ਹਫਤੇ ਤੋਂ ਇਹ ਪੁਲੀ ਟੁਟੀ ਹੋਈ ਹੈ ਅਤੇ ਇਸ ਸਬੰਧੀ ਨਗਰ ਕੌਂਸਲ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ ਪਰ ਹਾਲੇ ਤੱਕ ਕੋਈ ਵੀ ਇਸ ਦੀ ਸੁਣਵਾਈ ਨਹੀਂ ਹੋਈ ।

ਉਹਨਾਂ ਨੇ ਕਿਹਾ ਕਿ ਗਲੀ ਦੇ ਬਾਹਰ ਹੀ ਚੌਂਕ ਹੋਣ ਦੇ ਕਾਰਨ ਆਏ ਦਿਨ ਕੋਈ ਨਾ ਕੋਈ ਇਥੇ ਸਕੂਟਰ, ਮੋਟਰਸਾਈਕਲ, ਐਕਟਵਾ ਵਾਲਾ ਹਾਦਸੇ ਦਾ ਸ਼ਿਕਾਰ ਹੋ ਰਿਹਾ ਹੈ ਜਿਸ ਕਾਰਨ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਇਸ ਗਲੀ ਵਿੱਚ ਛੋਟੀਆਂ ਵੱਡੀਆਂ ਦੋਵੇਂ ਹੀ ਗੱਡੀਆਂ ਦੀ ਆਵਾਜਾਈ ਰਹਿੰਦੀ ਹੈ ।

ਮੁਹਲਾ ਨਿਵਾਸੀ ਰਕੇਸ਼ ਕੁਮਾਰ, ਕਰਨ, ਹਰਜੀਤ, ਸਾਗਰ , ਮਨਜੀਤ ਆਦੀ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਸ ਪੁਲੀ ਨੂੰ ਜਲਦੀ ਤੋਂ ਜਲਦੀ ਬਨਵਾਕੇ ਰਾਹਗੀਰਾਂ ਨੂੰ ਰਾਹਤ ਦਿੱਤੀ ਜਾਵੇ ਇਥੇ ਇਹ ਦੱਸਨਯੋਗ ਹੈ ਕਿ ਨਗਰ ਕੌਂਸਲ ਵਿੱਚ ਵੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਕਿ ਸ਼ਹਿਰ ਵਿੱਚ ਸਫਾਈ ਅਤੇ ਹੋਰ ਜਰੂਰੀ ਕੰਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਪਰ ਇਸ ਪੁਲੀ ਵੱਲ ਪਿਛਲੇ ਕਰੀਬ ਇੱਕ ਹਫਤੇ ਤੋਂ ਕਿਸੇ ਅਧਿਕਾਰੀ ਦਾ ਵੀ ਧਿਆਨ ਨਹੀਂ ਹੈ ਅਤੇ ਸ਼ਾਇਦ ਉਹ ਕੋਈ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ।

ਇਸ ਸਬੰਧੀ ਵਾਰਡ ਨੰਬਰ 11 ਤੋਂ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਦੇ ਪਤੀ ਵਿਜੇ ਕੁਮਾਰ ਮੱਟੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਇਸ ਕੰਮ ਨੂੰ ਨੇਪਰੇ ਚਾੜ ਦਿੱਤਾ ਜਾਵੇਗਾ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments