ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ ): 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਲਗਭਗ ਸਭ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਸਰਗਰਮ ਹੋ ਚੁੱਕੇ ਹਨ ਪਰ ਇਸ ਦੇ ਉਲਟ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਭਾਜਪਾ ਦਾ ਅਜੇ ਤੱਕ ਕੋਈ ਵੀ ਲੀਡਰ ਸਰਗਰਮ ਦਿਖਾਈ ਨਹੀਂ ਦੇ ਰਿਹਾ ।

ਹਲਕਾ ਜੰਡਿਆਲਾ ਗੁਰੂ ਵਿੱਚ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਹੇਠਾਂ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਕਾਰਨ ਸਥਾਨਕ ਵਰਕਰਾਂ ਅਤੇ ਪਾਰਟੀ ਸਮਰਥਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਹਲਕੇ ਦੇ ਭਾਜਪਾ ਸਪੋਟਰਾਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਇਸ ਵੇਲੇ ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਦੀ ਘਾਟ ਦਾ ਹੋਣਾ ਮਹਿਸੂਸ ਕਰ ਰਹੇ ਹਨ ।
ਸਥਾਨਕ ਸੂਤਰਾਂ ਅਤੇ ਪਾਰਟੀ ਸਮਰਥਕਾਂ ਮੁਤਾਬਕ, ਜਦੋਂ ਤੋਂ ਹਰਦੀਪ ਸਿੰਘ ਗਿੱਲ ਵਾਈਸ ਚੇਅਰਮੈਨ ਬਣੇ ਹਨ, ਉਸ ਤੋਂ ਬਾਅਦ ਹਲਕੇ ਵਿੱਚ ਕੋਈ ਵੀ ਅਜਿਹਾ ਦੂਜਾ ਆਗੂ ਸਾਹਮਣੇ ਨਹੀਂ ਆਇਆ ਜਿਸ ਨੇ ਉਹਨਾਂ ਵਾਂਗੂ ਲੋਕਾਂ ਨਾਲ ਸਿੱਧਾ ਅਤੇ ਮਜ਼ਬੂਤ ਰਾਬਤਾ ਕਾਇਮ ਰੱਖਿਆ ਹੋਵੇ। ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਹਲਕੇ ਦੇ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੋਈ ਹੈ।
ਉਹ ਹਮੇਸ਼ਾ ਹਰ ਗਰੀਬ ਅਤੇ ਲੋੜਵੰਦ ਦੇ ਨਾਲ ਚੱਟਾਨ ਵਾਂਗ ਖੜ੍ਹਨ ਵਾਲੇ ਆਗੂ ਵਜੋਂ ਜਾਣੇ ਜਾਂਦੇ ਹਨ, ਜੋ ਹਰ ਇੱਕ ਦੇ ਦੁੱਖ-ਸੁੱਖ ਵਿੱਚ ਖੁਦ ਸ਼ਾਮਿਲ ਹੁੰਦੇ ਰਹੇ ਹਨ ਪਰ ਉਹਨਾਂ ਤੋਂ ਬਾਅਦ ਹਲਕੇ ਵਿੱਚ ਭਾਜਪਾ ਦਾ ਕੋਈ ਵੀ ਸਥਾਨਕ ਆਗੂ ਜਨਤਾ ਦੇ ਦੁੱਖ-ਸੁੱਖ ਵਿੱਚ ਉਸ ਤਰ੍ਹਾਂ ਸ਼ਰੀਕ ਨਹੀਂ ਹੋ ਰਿਹਾ, ਜਿਸ ਕਾਰਨ ਸਮਰਥਕਾਂ ਵਿੱਚ ਵੀ ਭਾਰੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।






